ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ , ਕਰਨਾ ਪੈ ਸਕਦਾ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ

Air India ground staff Mumbai airport Today strike

ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ , ਕਰਨਾ ਪੈ ਸਕਦਾ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ:ਮੁੰਬਈ : ਮੁੰਬਈ ਦੇ ਹਵਾਈ ਅੱਡੇ ‘ਤੇ ਏਅਰ ਇੰਡੀਆ ਦਾ 400 ਦੇ ਕਰੀਬ ਹੇਠਲਾ ਸਟਾਫ ਹੜਤਾਲ ‘ਤੇ ਹੈ।ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਦੀਵਾਲੀ ਬੋਨਸ ਦੀ ਅਦਾਇਗੀ ਨਹੀਂ ਕੀਤੀ ਗਈ ਹੈ,ਜਿਸ ਕਾਰਨ ਉਨ੍ਹਾਂ ਨੇ ਹੜਤਾਲ ਕੀਤੀ ਹੈ।ਏਅਰ ਇੰਡੀਆ ਏਅਰ ਟਰਾਂਸਪੋਰਟ ਸਰਵਿਸਿਜ਼ ਲਿਮਟਿਡ ਦੇ ਠੇਕੇਦਾਰ ਹੇਠਲੇ ਸਟਾਫ ਦੀ ਹੜਤਾਲ ਕਾਰਨ ਮੁੰਬਈ ਤੋਂ ਆਉਣ ਜਾਣ ਵਾਲੀਆਂ ਕਈ ਫਲਾਈਟਾਂ ‘ਚ ਦੇਰੀ ਹੋਣ ਦੀ ਖਬਰ ਆ ਰਹੀ ਹੈ।ਜਾਣਕਾਰੀ ਮੁਤਾਬਿਕ ਮੁੰਬਈ ਤੋਂ ਏਅਰ ਇੰਡੀਆ ਦੀਆਂ ਕਰੀਬ 12 ਉਡਾਨਾਂ ਲੇਟ ਹਨ।ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਏਅਰ ਇੰਡੀਆ ਦੇ ਬੁਲਾਰੇ ਮੁਤਾਬਕ ਏਅਰ ਇੰਡੀਆ ਟਰਾਂਸਪੋਰਟ ਸਰਵਿਸਿਜ਼ ਲਿਮਟਿਡ ਦੇ ਕਰਮਚਾਰੀਆਂ ਵੱਲੋਂ ਮੁੰਬਈ ਹਵਾਈ ਅੱਡੇ ‘ਤੇ ਹੜਤਾਲ ਕਾਰਨ ਕੁਝ ਉਡਾਣਾਂ ‘ਚ ਦੇਰੀ ਹੋ ਗਈ ਹੈ।ਅਸੀਂ ਹਲਾਤਾਂ ਦਾ ਜਾਇਜ਼ਾ ਲੈ ਰਹੇ ਹਾਂ ਤੇ ਦੇਰੀ ਜਾਂ ਰੁਕਾਵਟ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਜ਼ਿਕਰਯੋਗ ਹੈ ਕਿ ਦੀਵਾਲੀ ਬੋਨਸ ਨਾ ਮਿਲਣ ਤੋਂ ਨਾਰਾਜ਼ ਏਅਰ ਇੰਡੀਆ ਏਅਰ ਟਰਾਂਸਪੋਰਟ ਸਰਵਿਸ ਲਿਮਟਿਡ ਦੇ ਕਰਮਚਾਰੀ ਬੁੱਧਵਾਰ ਨੂੰ ਹੜਤਾਲ ‘ਤੇ ਚਲੇ ਗਏ ਹਨ।ਜਿਸ ਕਾਰਨ ਮੁੰਬਈ ਤੋਂ ਆਉਣ-ਜਾਣ ਵਾਲੀਆਂ ਫਲਾਈਟਾਂ ‘ਚ ਦੇਰੀ ਹੋ ਰਹੀ ਹੈ।ਇਸ ਹੜਤਾਲ ਕਾਰਨ ਯਾਤਰੀਆਂ ਦੀ ਲੰਬੀ ਲਾਈਨ ਲੱਗੀ ਹੋਈ ਹੈ।
-PTCNews