Advertisment

ਓਮਾਨ ਜਾਣ ਵਾਲੀਆਂ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਕੀਤਾ ਗਿਆ ਮੁਅੱਤਲ

author-image
Jagroop Kaur
New Update
ਓਮਾਨ ਜਾਣ ਵਾਲੀਆਂ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਕੀਤਾ ਗਿਆ ਮੁਅੱਤਲ
Advertisment
ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਨੂੰ ਲੈ ਕੇ ਸਾਊਦੀ ਅਰਬ ਅਤੇ ਓਮਾਨ ਨੇ ਇੱਕ ਹਫਤੇ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਤੋਂ ਬਾਅਦ ਏਅਰ ਇੰਡੀਆ ਨੇ ਵੀ ਅਗਲੇ ਇੱਕ ਹਫਤੇ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਮੰਗਲਵਾਰ ਤੋਂ ਇੱਕ ਹਫਤੇ ਲਈ ਸਾਰੀਆਂ ਫਲਾਈਟਾਂ ਰੱਦ ਕੀਤੀਆਂ ਜਾ ਰਹੀਆਂ ਹਨ।Air India suspends flights to and from Oman; details insideਓਮਾਨ ਅਤੇ ਸਾਊਦੀ ਅਰਬ ਤੋਂ ਇਲਾਵਾ ਯੁਨਾਈਟਡ ਕਿੰਗਡਮ ਤੋਂ ਭਾਰਤ ਆਉਣ ਵਾਲੀਆਂ ਸਾਰੀਆਂ ਉਡਾਣਾਂ 22 ਦਸੰਬਰ ਦੀ ਰਾਤ ਤੋਂ 31 ਦਸੰਬਰ ਦੀ ਰਾਤ ਤੱਕ ਮੁਅੱਤਲ ਰਹਿਣਗੀਆਂ। ਸਰਕਾਰ ਨੇ ਇਹ ਕਦਮ ਯੂ.ਕੇ. ਵਿੱਚ ਨਵੇਂ ਸ‍ਟਰੇਨ ਦੇ ਸਾਹਮਣੇ ਆਉਣ ਤੋਂ ਪੈਦਾ ਹੋਏ ਹਾਲਾਤਾਂ ਨੂੰ ਵੇਖਦੇ ਹੋਏ ਲਿਆ ਹੈ। ਸਿਹਕ ਮੰਤਰਾਲਾ ਨੇ ਇਸ ਨੂੰ ਲੈ ਕੇ ਇੱਕ ਉੱਚ ਪੱਧਰੀ ਬੈਠਕ ਬੁਲਾਈ ਸੀ। ਜਿਸ ਤੋਂ ਬਾਅਦ ਯੂ.ਕੇ. ਤੋਂ ਆਉਣ ਵਾਲੀਆਂ ਉਡਾਣਾਂ 'ਤੇ ਅਸ‍ਥਾਈ ਰੋਕ ਲਗਾਉਣ ਦਾ ਫੈਸਲਾ ਲਿਆ ਗਿਆ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਬ੍ਰਿਟੇਨ ਵਿੱਚ ਲੰਡਨ ਸਹਿਤ ਕਈ ਇਲਾਕਿਆਂ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਸਟਰੇਨ ਮਿਲਿਆ ਹੈ, ਜੋ ਪਹਿਲਾਂ ਤੋਂ ਜ਼ਿਆਦਾ ਇਨਫੈਕਟਿਡ ਹੈ। ਇਸ ਨਾਲ ਬ੍ਰਿਟੇਨ ਵਿੱਚ ਪਿਛਲੇ ਕੁੱਝ ਦਿਨਾਂ ਵਿੱਚ ਤੇਜ਼ੀ ਨਾਲ ਇਨਫੈਕਸ਼ਨ ਵਧਿਆ ਹੈ। ਐਤਵਾਰ ਤੋਂ ਹੀ ਯੂ.ਕੇ. ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ ਹੈ।Mutant Coronavirus Strain in the UK, Air India flights to Oman suspended: No Air India flight will operate to the UK during this period.-
coronavirus covid19 airindia coronavirusstrain coronavirusupdates coronavirusuk covid19uk
Advertisment

Stay updated with the latest news headlines.

Follow us:
Advertisment