ਖ਼ੁਸ਼ਖ਼ਬਰੀ : ਏਅਰ ਇੰਡੀਆ 19 ਮਈ ਤੋਂ ਦੇਸ਼ ਦੇ ਕਈ ਸ਼ਹਿਰਾਂ ਲਈ ਸ਼ੁਰੂ ਕਰੇਗੀ ਵਿਸ਼ੇਸ਼ ਘਰੇਲੂ ਉਡਾਣਾਂ

By Shanker Badra - May 13, 2020 2:05 pm

ਖ਼ੁਸ਼ਖ਼ਬਰੀ : ਏਅਰ ਇੰਡੀਆ 19 ਮਈ ਤੋਂ ਦੇਸ਼ ਦੇ ਕਈ ਸ਼ਹਿਰਾਂ ਲਈ ਸ਼ੁਰੂ ਕਰੇਗੀ ਵਿਸ਼ੇਸ਼ ਘਰੇਲੂ ਉਡਾਣਾਂ:ਵੀਂ ਦਿੱਲੀ : ਭਾਰਤੀ ਰੇਲਵੇ ਦੇ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਲਈ ਇੱਕ ਹੋਰ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤ ਵਿੱਚਘਰੇਲੂ ਉਡਾਣ 6 ਦਿਨਾਂ ਬਾਅਦ ਯਾਨੀ 19 ਮਈ ਤੋਂ ਸ਼ੁਰੂ ਹੋ ਸਕਦੀ ਹੈ। ਦੇਸ਼ ਵਿੱਚ ਵੱਖ -ਵੱਖ ਥਾਵਾਂ 'ਤੇ ਫ਼ਸੇ ਲੋਕਾਂ ਨੂੰ ਘਰ ਤੱਕ ਪਹੁੰਚਣ ਦੇ ਮਕਸਦ ਨਾਲ ਏਅਰ ਇੰਡੀਆ 19 ਮਈ ਤੋਂ 2 ਜੂਨ ਦਰਮਿਆਨ ਵਿਸ਼ੇਸ਼ ਘਰੇਲੂ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਉਡਾਣਾਂ ਦਿੱਲੀ, ਮੁੰਬਈ, ਹੈਦਰਾਬਾਦ ਅਤੇ ਬੈਂਗਲੁਰੂ ਤੋਂ ਆਉਣਗੀਆਂ।

ਮਿਲੀ ਜਾਣਕਾਰੀ ਅਨੁਸਾਰ ਚੇਨਈ ਲਈ ਇਕ ਉਡਾਣ ਹੋਵੇਗੀ। ਇਹ ਕੋਚੀ-ਚੇਨਈ ਉਡਾਣ, ਜੋ 19 ਨੂੰ ਚੱਲੇਗੀ। ਦਿੱਲੀ ਲਈ 173, ਮੁੰਬਈ ਲਈ,40 , ਹੈਦਰਾਬਾਦ ਦੇ ਲਈ 25 ਅਤੇ ਕੋਚੀ ਲਈ12 ਉਡਾਣਾਂ ਉਡਾਣ ਭਰਨਗੀਆਂ। ਦਿੱਲੀ ਤੋਂ ਜੋ ਉਡਾਣ ਜੋਵੇਗੀ ਉਹ ,ਜੈਪੁਰ, ਬੰਗਲੁਰੂ, ਹੈਦਰਾਬਾਦ, ਅੰਮ੍ਰਿਤਸਰ, ਕੋਚੀ, ਅਹਿਮਦਾਬਾਦ, ਵਿਜੇਵਾੜਾ, ਗਿਆ, ਲਖਨਿਊ ਅਤੇ ਕੁਝ ਹੋਰ ਸ਼ਹਿਰਾਂ ਲਈ ਹੋਵੇਗੀ।

ਏਅਰ ਇੰਡੀਆ ਮੁੰਬਈ ਤੋਂ ਵਿਸ਼ਾਖਾਪਟਨਮ, ਕੋਚੀ, ਅਹਿਮਦਾਬਾਦ, ਬੰਗਲੁਰੂ, ਹੈਦਰਾਬਾਦ ਅਤੇ ਵਿਜੇਵਾੜਾ ਲਈ ਵਿਸ਼ੇਸ਼ ਉਡਾਣਾਂ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਹੈਦਰਾਬਾਦ ਤੋਂ ਮੁੰਬਈ ਅਤੇ ਦਿੱਲੀ ਲਈ ਵੀ ਉਡਾਣਾਂ ਚੱਲਣਗੀਆਂ। ਬੰਗਲੌਰ ਤੋਂ ਮੁੰਬਈ, ਦਿੱਲੀ ਅਤੇ ਹੈਦਰਾਬਾਦ ਲਈ ਵੀ ਉਡਾਣਾਂ ਚੱਲਣਗੀਆਂ।ਇਸ ਤੋਂ ਇਲਾਵਾ ਭੁਵਨੇਸ਼ਵਰ ਦੀ ਇਕ ਉਡਾਣ ਵੀ ਬੰਗਲੌਰ ਆਵੇਗੀ।

ਏਅਰ ਇੰਡੀਆ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਡੇ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅਸੀਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਾਂ। ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਤੋਂ ਬਾਅਦ ਹੁਣ ਉਹ ਦੂਜੇ ਪੜਾਅ ਵੱਲ ਵਧ ਰਹੇ ਹਨ। ਸਰਕਾਰ ਨੇ ਕਿਹਾ ਹੈ ਕਿ ਦੂਜੇ ਪੜਾਅ ਵਿੱਚ ਘਰੇਲੂ ਉਡਾਣਾਂ ਨੂੰ ਵੀ ਆਗਿਆ ਦਿੱਤੀ ਜਾਏਗੀ।

ਦੱਸ ਦੇਈਏ ਕਿ ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਇਹ ਵਿਸ਼ੇਸ਼ ਉਡਾਣਾਂ 15 ਮਈ ਤੋਂ ਸ਼ੁਰੂ ਹੋਣੀਆਂ ਸਨ ਜੋ ਬਾਅਦ ਵਿਚ 17 ਮਈ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਲਾਕਡਾਊਨ ਦਾ ਤੀਜਾ ਪੜਾਅ 17 ਮਈ ਨੂੰ ਖਤਮ ਹੋਵੇਗਾ, ਇਸ ਲਈ ਹੁਣ ਹਵਾਈ ਜਹਾਜ਼ ਦੇ ਸੰਚਾਲਨ 19 ਮਈ ਤੋਂ ਸ਼ੁਰੂ ਕੀਤੇ ਜਾ ਸਕਦੇ ਹਨ। ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਏਅਰ ਲਾਈਨ ਦੀ ਸਾਈਟ ਤੋਂ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ।
-PTCNews

adv-img
adv-img