Fri, Apr 26, 2024
Whatsapp

ਭਾਰਤੀ ਹਵਾਈ ਫੌਜ ਨੂੰ ਮਿਲਿਆ ਨਵਾਂ ਮੁਖੀ, ਏਅਰ ਮਾਰਸ਼ਲ ਆਰ ਕੇ ਐਸ ਭਦੌਰੀਆ ਨੇ ਸੰਭਾਲਿਆ ਅਹੁਦਾ

Written by  Jashan A -- September 30th 2019 01:31 PM
ਭਾਰਤੀ ਹਵਾਈ ਫੌਜ ਨੂੰ ਮਿਲਿਆ ਨਵਾਂ ਮੁਖੀ, ਏਅਰ ਮਾਰਸ਼ਲ ਆਰ ਕੇ ਐਸ ਭਦੌਰੀਆ ਨੇ ਸੰਭਾਲਿਆ ਅਹੁਦਾ

ਭਾਰਤੀ ਹਵਾਈ ਫੌਜ ਨੂੰ ਮਿਲਿਆ ਨਵਾਂ ਮੁਖੀ, ਏਅਰ ਮਾਰਸ਼ਲ ਆਰ ਕੇ ਐਸ ਭਦੌਰੀਆ ਨੇ ਸੰਭਾਲਿਆ ਅਹੁਦਾ

ਭਾਰਤੀ ਹਵਾਈ ਫੌਜ ਨੂੰ ਮਿਲਿਆ ਨਵਾਂ ਮੁਖੀ, ਏਅਰ ਮਾਰਸ਼ਲ ਆਰ ਕੇ ਐਸ ਭਦੌਰੀਆ ਨੇ ਸੰਭਾਲਿਆ ਅਹੁਦਾ,ਨਵੀਂ ਦਿੱਲੀ: ਏਅਰ ਮਾਰਸ਼ਲ ਆਰ ਕੇ ਐਸ ਭਦੌਰੀਆ ਨੇ ਸੋਮਵਾਰ ਨੂੰ ਭਾਰਤੀ ਹਵਾਈ ਫੌਜ (ਆਈਏਐਫ) ਦੇ ਨਵੇਂ ਮੁਖੀ ਦਾ ਅਹੁਦਾ ਸੰਭਾਲ ਲਿਆ ਹੈ। ਉਹਨਾਂ ਨੇ ਏਅਰ ਚੀਫ ਮਾਰਸ਼ਲ ਬੀ.ਐਸ ਧਨੋਆ ਦੀ ਜਗ੍ਹਾ ਲਈ ਹੈ। ਤੁਹਾਨੂੰ ਦੱਸ ਦਈਏ ਕਿ ਬੀ.ਐਸ ਧਨੋਆ ਚੀਫ ਆਫ਼ ਏਅਰ ਸਟਾਫ ਦੇ ਅਹੁਦੇ ਤੋਂ ਵੀ ਰਿਟਾਇਰ ਹੋ ਚੁੱਕੇ ਹਨ। ਏਅਰ ਮਾਰਸ਼ਲ ਆਰ.ਕੇ.ਐਸ ਭਦੌਰੀਆ ਭਾਰਤੀ ਹਵਾਈ ਸੈਨਾ ਦੇ ਸਰਬੋਤਮ ਪਾਇਲਟਾਂ ਵਿਚੋਂ ਇਕ ਹਨ। ਹੋਰ ਪੜ੍ਹੋ: ਭਾਰਤੀ ਹਵਾਈ ਫੌਜ ਦੀ ਵਧੀ ਜੰਗੀ ਸਮਰੱਥਾ, ਸ਼ਾਮਲ ਹੋਏ 8 ਅਪਾਚੇ ਹੈਲੀਕਾਪਟਰ https://twitter.com/ANI/status/1178542437624508416?s=20 ਭਦੌਰੀਆ ਹੁਣ ਤੱਕ 26 ਕਿਸਮਾਂ ਦੇ ਲੜਾਕੂ ਅਤੇ ਟ੍ਰਾਂਸਪੋਰਟ ਹਵਾਈ ਜਹਾਜ਼ ਉਡਾ ਚੁੱਕੇ ਹਨ। ਇਸ ਵਿਚ ਰਾਫੇਲ ਲੜਾਕੂ ਜਹਾਜ਼ ਵੀ ਸ਼ਾਮਲ ਹਨ। ਇਨ੍ਹਾਂ ਹੀ ਨਹੀਂ ਉਹ ਰਾਫੇਲ ਲੜਾਕੂ ਜਹਾਜ਼ ਖਰੀਦ ਟੀਮ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। -PTC News


Top News view more...

Latest News view more...