Sat, Apr 20, 2024
Whatsapp

Air Strike ਤੋਂ ਬਾਅਦ ਪਾਕਿ ਦੇ ਬਾਲਾਕੋਟ 'ਚ ਦਹਿਸ਼ਤ ਦਾ ਮਾਹੌਲ, ਸਥਾਨਕ ਲੋਕਾਂ ਨੇ ਦੱਸੀ ਪੂਰੀ ਕਹਾਣੀ, ਤੁਸੀਂ ਵੀ ਪੜ੍ਹੋ

Written by  Jashan A -- February 26th 2019 03:37 PM
Air Strike ਤੋਂ ਬਾਅਦ ਪਾਕਿ ਦੇ ਬਾਲਾਕੋਟ 'ਚ ਦਹਿਸ਼ਤ ਦਾ ਮਾਹੌਲ, ਸਥਾਨਕ ਲੋਕਾਂ ਨੇ ਦੱਸੀ ਪੂਰੀ ਕਹਾਣੀ, ਤੁਸੀਂ ਵੀ ਪੜ੍ਹੋ

Air Strike ਤੋਂ ਬਾਅਦ ਪਾਕਿ ਦੇ ਬਾਲਾਕੋਟ 'ਚ ਦਹਿਸ਼ਤ ਦਾ ਮਾਹੌਲ, ਸਥਾਨਕ ਲੋਕਾਂ ਨੇ ਦੱਸੀ ਪੂਰੀ ਕਹਾਣੀ, ਤੁਸੀਂ ਵੀ ਪੜ੍ਹੋ

Air Strike ਤੋਂ ਬਾਅਦ ਪਾਕਿ ਦੇ ਬਾਲਾਕੋਟ 'ਚ ਦਹਿਸ਼ਤ ਦਾ ਮਾਹੌਲ, ਸਥਾਨਕ ਲੋਕਾਂ ਨੇ ਦੱਸੀ ਪੂਰੀ ਕਹਾਣੀ, ਤੁਸੀਂ ਵੀ ਪੜ੍ਹੋ,ਨਵੀਂ ਦਿੱਲੀ: ਅੱਜ ਸਵੇਰੇ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ। ਭਾਰਤ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਅੱਜ ਭਾਰਤ ਨੇ ਵੱਡੀ ਕਾਰਵਾਈ ਦਿੱਤੀ। ਇਸ ਦੌਰਾਨ 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ‘ਚ ਅੱਤਵਾਦੀ ਠਿਕਾਣਿਆਂ ‘ਤੇ ਬੰਬ ਸੁੱਟੇ ਗਏ ਹਨ। ਜਿਸ ਨੇ ਪਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ। [caption id="attachment_261917" align="aligncenter" width="300"]strike Air Strike ਤੋਂ ਬਾਅਦ ਪਾਕਿ ਦੇ ਬਾਲਾਕੋਟ 'ਚ ਦਹਿਸ਼ਤ ਦਾ ਮਾਹੌਲ, ਸਥਾਨਕ ਲੋਕਾਂ ਨੇ ਦੱਸੀ ਪੂਰੀ ਕਹਾਣੀ, ਤੁਸੀਂ ਵੀ ਪੜ੍ਹੋ[/caption] ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ 'ਚ ਮੌਜੂਦ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਖੈਬਰ ਪਖਤੂਨਖਵਾਹ ਦੇ ਬਾਲਾਕੋਟ 'ਚ ਭਾਰਤ ਦੀ ਇਸ ਏਅਰ ਸਟ੍ਰਾਇਕ ਦੇ ਬਾਅਦ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਨਿਊਜ਼ ਚੈਨਲ ਬੀਬੀਸੀ ਉਰਦੂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 3 ਵਜੇ ਦਾ ਸਮਾਂ ਸੀ, ਬਹੁਤ ਤੇਜ਼ ਆਵਾਜ਼ ਆਈ, ਇਸ ਤਰ੍ਹਾਂ ਲੱਗਿਆ ਜਿਵੇ ਜ਼ਲਜ਼ਲਾ ਆ ਗਿਆ, ਬਾਅਦ 'ਚ ਪਤਾ ਚੱਲਿਆ ਕਿ ਇੱਕ ਧਮਾਕਾ ਹੋਇਆ। [caption id="attachment_261918" align="aligncenter" width="300"]strike Air Strike ਤੋਂ ਬਾਅਦ ਪਾਕਿ ਦੇ ਬਾਲਾਕੋਟ 'ਚ ਦਹਿਸ਼ਤ ਦਾ ਮਾਹੌਲ, ਸਥਾਨਕ ਲੋਕਾਂ ਨੇ ਦੱਸੀ ਪੂਰੀ ਕਹਾਣੀ, ਤੁਸੀਂ ਵੀ ਪੜ੍ਹੋ[/caption] ਤੁਹਾਨੂੰ ਦੱਸ ਦੇਈਏ ਕਿ ਭਾਰਤੀ ਸੈਨਾ ਨੇ ਅੱਜ ਸਵੇਰੇ 3.30 ਵਜੇ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ‘ਚ ਚੱਲ ਰਹੇ ਅੱਤਵਾਦੀ ਕੈਂਪਾਂ ‘ਤੇ ਹਵਾਈ ਹਮਲਾ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਜੈਸ਼ ਦੇ ਅੱਤਵਾਦੀ ਟਿਕਾਣਿਆਂ ‘ਤੇ 1000 ਕਿੱਲੋ ਤੋਂ ਜ਼ਿਆਦਾ ਵਿਸਫੋਟਕ ਸਮੱਗਰੀ ਸੁੱਟੀ ਗਈ ਹੈ ਇਸ ਸਬੰਧੀ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕਰਕੇ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਇਸ ਵਾਰ ਭਾਰਤ ਵੱਲੋਂ ਹੋਈ ਕਾਰਵਾਈ ਤੋਂ ਇਨਕਾਰ ਨਹੀਂ ਕਰ ਸਕਦਾ ਕਿਉਂਕਿ ਉਨ੍ਹਾਂ ਦੀ ਫੌਜ ਨੇ ਖੁਦ ਵੀ ਇਸ ਦਾ ਖੁਲਾਸਾ ਕੀਤਾ ਹੈ। [caption id="attachment_261919" align="aligncenter" width="300"]strike Air Strike ਤੋਂ ਬਾਅਦ ਪਾਕਿ ਦੇ ਬਾਲਾਕੋਟ 'ਚ ਦਹਿਸ਼ਤ ਦਾ ਮਾਹੌਲ, ਸਥਾਨਕ ਲੋਕਾਂ ਨੇ ਦੱਸੀ ਪੂਰੀ ਕਹਾਣੀ, ਤੁਸੀਂ ਵੀ ਪੜ੍ਹੋ[/caption] ਦੱਸ ਦੇਈਏ ਕਿ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੀਆਰਪੀਐਫ ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ।ਇਸ ਹਮਲੇ ਵਿੱਚ ਸੀ.ਆਰ.ਪੀ.ਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। -PTC News


Top News view more...

Latest News view more...