Thu, Apr 25, 2024
Whatsapp

ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਤੇ ਅਰਾਧਿਆ ਦੀ ਵਿਗੜੀ ਸਿਹਤ,ਹਸਪਤਾਲ 'ਚ ਦਾਖ਼ਲ

Written by  Shanker Badra -- July 18th 2020 10:44 AM
ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਤੇ ਅਰਾਧਿਆ ਦੀ ਵਿਗੜੀ ਸਿਹਤ,ਹਸਪਤਾਲ 'ਚ ਦਾਖ਼ਲ

ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਤੇ ਅਰਾਧਿਆ ਦੀ ਵਿਗੜੀ ਸਿਹਤ,ਹਸਪਤਾਲ 'ਚ ਦਾਖ਼ਲ

ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਤੇ ਅਰਾਧਿਆ ਦੀ ਵਿਗੜੀ ਸਿਹਤ,ਹਸਪਤਾਲ 'ਚ ਦਾਖ਼ਲ:ਮੁੰਬਈ : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਬਾਲੀਵੁੱਡ ਦੇ ਅਦਾਕਾਰ ਵੀ ਇਕ-ਇੱਕ ਕਰਕੇ ਕੋਰੋਨਾ ਮਹਾਂਮਾਰੀ ਦੀ ਲਪੇਟ 'ਚ ਆ ਰਹੇ ਹਨ ਅਤੇ ਕਈ ਫ਼ਿਲਮ ਅਦਾਕਾਰ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਮਿਤਾਭ ਬੱਚਨ, ਅਭਿਸ਼ੇਕ ਬੱਚਨ ਤੇ ਉਨ੍ਹਾਂ ਦੀ ਫੈਮਿਲੀ ਤੋਂ ਇਲਾਵਾ ਕਈ ਹੋਰ ਫ਼ਿਲਮੀ ਸਿਤਾਰੇ ਪਾਜ਼ੀਟਿਵ ਪਾਏ ਗਏ ਹਨ। ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏਬੱਚਨ ਤੇ ਉਸ ਦੀ ਧੀ ਅਰਾਧਿਆ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੇ 5 ਦਿਨਾਂ ਬਾਅਦ ਨਾਨਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਦੋਹਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਐਤਵਾਰ ਨੂੰ ਸਾਹਮਣੇ ਆਈ ਸੀ, ਹਾਲਾਂਕਿ, ਕੋਰੋਨਾ ਦੇ ਕੋਈ ਲੱਛਣ ਨਾ ਹੋਣ ਕਾਰਨ ਉਹ ਦੋਵਾਂ ਨੂੰ ਘਰ 'ਚ ਹੀ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਸੀ। [caption id="attachment_418738" align="aligncenter" width="300"] ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਤੇ ਅਰਾਧਿਆ ਦੀ ਵਿਗੜੀ ਸਿਹਤ,ਹਸਪਤਾਲ 'ਚ ਦਾਖ਼ਲ[/caption] ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਦੇਰ ਰਾਤ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਕੋਰੋਨਾ ਵਾਇਰਸ ਕਾਰਨ ਪਾਜ਼ੀਟਿਵ ਹੋਣ ਮਗਰੋਂ ਨਾਨਾਵਤੀ ਹਸਪਤਾਲ 'ਚ ਦਾਖ਼ਲ ਕਰਵਾਏ ਗਏ ਸਨ। [caption id="attachment_418739" align="aligncenter" width="300"] ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਤੇ ਅਰਾਧਿਆ ਦੀ ਵਿਗੜੀ ਸਿਹਤ,ਹਸਪਤਾਲ 'ਚ ਦਾਖ਼ਲ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦੇ ਡਰਾਈਵਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟਾਈਨ ਸੈਂਟਰ ਭੇਜ ਦਿੱਤਾ ਸੀ। ਇਸ ਤੋਂ ਪਹਿਲਾਂ ਕਈ ਫ਼ਿਲਮੀ ਹਸਤੀਆਂ ਦੇ ਸਟਾਫ ਮੈਂਬਰਜ਼ ਇਸ ਦੀ ਲਪੇਟ 'ਚ ਆ ਚੁੱਕੇ ਹਨ। ਸਾਰਾ ਅਲੀ ਖਾਨ ਨੇ ਇਸ ਸਬੰਧੀ ਇੰਸਟਾਗ੍ਰਾਮ ਪੋਸਟ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। -PTCNews


Top News view more...

Latest News view more...