ਮਨੋਰੰਜਨ ਜਗਤ

COVID-19-ਅਮਿਤਾਭ-ਅਭਿਸ਼ੇਕ ਬੱਚਨ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਅਤੇ ਅਰਾਧਿਆ ਵੀ ਹਸਪਤਾਲ 'ਚ ਭਰਤੀ

By Kaveri Joshi -- July 18, 2020 2:07 pm -- Updated:Feb 15, 2021

ਮੁੰਬਈ - COVID-19-ਅਮਿਤਾਭ-ਅਭਿਸ਼ੇਕ ਬੱਚਨ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਅਤੇ ਅਰਾਧਿਆ ਵੀ ਹਸਪਤਾਲ 'ਚ ਭਰਤੀ : ਪਿਛਲੇ ਦਿਨੀਂ ਬਾਲੀਵੁੱਡ ਦੇ ਬਹੁ-ਚਰਚਿਤ ਬੱਚਨ ਪਰਿਵਾਰ ਦੇ ਚਾਰ ਜੀਅ ਕੋਰੋਨਾ ਦੀ ਗ੍ਰਿਫ਼ਤ 'ਚ ਆ ਚੁੱਕੇ ਹਨ । ਬੀਤੀ 11 ਜੁਲਾਈ ਨੂੰ ਅਮਿਤਾਭ ਬੱਚਨ ਨੂੰ ਕੋਰੋਨਾ ਪਾਜ਼ਿਟਿਵ ਘੋਸ਼ਿਤ ਕੀਤਾ ਗਿਆ ਸੀ , ਜਿਸ ਉਪਰੰਤ ਉਹਨਾਂ ਦੇ ਪੁੱਤਰ ਐਕਟਰ ਅਭਿਸ਼ੇਕ ਬੱਚਨ ਵੀ ਕੋਰੋਨਾ ਦੀ ਲਪੇਟ 'ਚ ਆਏ ਸਨ ਅਤੇ ਦੋਵਾਂ ਨੂੰ ਨਾਨਾਵਤੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ, ਦੱਸ ਦੇਈਏ ਕਿ ਹੁਣ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਬੇਟੀ ਆਰਾਧਿਆ ਬੱਚਨ ਨੂੰ ਹਲਕੇ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਇਸ ਤੋਂ ਪਹਿਲਾਂ ਐਸ਼ਵਰਿਆ ਬੱਚਨ ਤੇ ਉਨ੍ਹਾਂ ਦੀ ਬੇਟੀ ਆਰਾਧਿਆ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਸੀ , ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ , ਪਰ ਉਹਨਾਂ ਨੂੰ ਹਲਕੇ ਬੁਖਾਰ ਦੀ ਸ਼ਿਕਾਇਤ ਹੋਣ ਉਪਰੰਤ ਨਾਨਾਵਤੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਖ਼ਬਰ ਮੁਤਾਬਕ ਹੁਣ ਉਹਨਾਂ ਦੀ ਹਾਲਤ 'ਚ ਸੁਧਾਰ ਦੱਸਿਆ ਜਾ ਰਿਹਾ ਹੈ ।

ਇੱਕ ਰਿਪੋਰਟ ਦੇ ਮੁਤਾਬਕ ਐਸ਼ਵਰਿਆ ਅਤੇ ਆਰਾਧਿਆ ਨੂੰ ਕੋਰੋਨਾ ਦੇ ਹਲਕੇ ਲੱਛਣ ਹਨ , ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ । ਬੀਤੇ ਸ਼ੁਕਰਵਾਰ ਦੀ ਰਾਤ ਨੂੰ ਉਹਨਾਂ ਨੂੰ ਹਸਪਤਾਲ ਵਿਖੇ ਭਰਤੀ ਕੀਤਾ ਗਿਆ ਸੀ , ਜਿੱਥੇ ਉਹਨਾਂ ਨੂੰ ਅਮਿਤਾਭ-ਅਭੀਸ਼ੇਕ ਵਾਲੇ ਵੀ.ਆਈ.ਪੀ ਵਿੰਗ 'ਚ ਸ਼ਿਫਟ ਕੀਤਾ ਗਿਆ ਹੈ , ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਮੁਕੰਮਲ ਤੌਰ 'ਤੇ ਸਾਰੇ ਇਹਤਿਆਤ ਵਰਤੇ ਜਾ ਰਹੇ ਹਨ ।

ਦੱਸ ਦੇਈਏ ਕਿ ਅਮਿਤਾਭ ਬੱਚਨ ਦੇ ਪਤਨੀ ਜਯਾ ਬੱਚਨ ਅਤੇ ਬਾਕੀ ਪਰਿਵਾਰ ਦੀ ਰਿਪੋਰਟ ਕੋਰੋਨਾ ਨੈਗੇਟਿਵ ਆਈ ਹੈ । ਅਮਿਤਾਭ ਬੱਚਨ ਅਤੇ ਉਹਨਾਂ ਦੇ ਪਰਿਵਾਰ ਕੋਵਿਡ-19 ਪਾਜ਼ਿਟਿਵ ਆਉਣ ਤੋਂ ਬਾਅਦ ਬੀ.ਐੱਮ.ਸੀ ਨੇ ਉਹਨਾਂ ਦੇ ਘਰ -ਪ੍ਰਤਿਕਸ਼ਾ , ਜਲਸਾ ਅਤੇ ਜਨਕ ਨੂੰ ਰੋਗਾਣੂ-ਮੁਕਤ ਕੀਤਾ ਗਿਆ ।

ਬਿੱਗ -ਬੀ ਵੱਲੋਂ ਟਵੀਟ ਜ਼ਰੀਏ ਲਗਾਤਾਰ ਉਹਨਾਂ ਦੀ ਸਿਹਤਯਾਬੀ ਲਈ ਦੁਆ ਕਰ ਰਹੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ ਜਾ ਰਿਹਾ ਹੈ ।

  • Share