ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਰਾਏਪੁਰ ਹਸਪਤਾਲ 'ਚ ਹੋਇਆ ਦਿਹਾਂਤ 

By Shanker Badra - May 29, 2020 4:05 pm

ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਰਾਏਪੁਰ ਹਸਪਤਾਲ 'ਚ ਹੋਇਆ ਦਿਹਾਂਤ:ਨਵੀਂ ਦਿੱਲੀ : ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਤਾ ਕਾਂਗਰਸ ਦੇ ਮੁਖੀ ਅਜੀਤ ਜੋਗੀ ਦਾ ਅੱਜ 74 ਸਾਲ ਦੀ ਉਮਰ ਵਿਚਦਿਹਾਂਤ ਹੋ ਗਿਆ ਹੈ। ਉਹ ਪਿਛਲੇ 20 ਦਿਨਾਂ ਤੋਂ ਹਸਪਤਾਲ 'ਚ ਭਰਤੀ ਸਨ। ਰਾਏਪੁਰ ਸਥਿਤ ਸ਼੍ਰੀ ਨਰਾਇਣ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਸੁਨੀਲ ਖੇਮਕਾ ਨੇ ਦੱਸਿਆ ਕਿ 74 ਸਾਲਾਂ ਜੋਗੀ ਨੇ ਅੱਜ ਦੁਪਹਿਰ ਤੋਂ ਬਾਅਦ 3.30 ਵਜੇ ਆਖਰੀ ਸਾਹ ਲਿਆ।

ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ 9 ਮਈ ਨੂੰਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਦੋਂ ਤੋਂ ਹੀ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।ਉਹ 20 ਦਿਨ ਤੋਂ ਰਾਏਪੁਰ ਦੇ ਹਸਪਤਾਲ ਵਿਚ ਭਰਤੀ ਸਨ ਤੇ ਕੋਮਾ ਵਿਚ ਸਨ।

ਦੱਸ ਦੇਈਏ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਨੇ 2016 ਵਿਚ ਕਾਂਗਰਸ ਛੱਡ ਦਿੱਤੀ ਸੀ ਤੇ ਆਪਣੀ ਪਾਰਟੀ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦੀ ਸਥਾਪਨਾ ਕੀਤੀ ਸੀ।ਉਨ੍ਹਾਂ ਦੀ ਪਤਨੀ ਰੇਣੂ ਜੋਗੀ ਕੋਟਾ ਖੇਤਰ ਤੋਂ ਵਿਧਾਇਕ ਹੈ ਅਤੇ ਅਮਿਤ ਜੋਗੀ ਉਨ੍ਹਾਂ ਦਾ ਪੁੱਤਰ ਹੈ। ਭਾਰਤੀ ਪ੍ਰਸ਼ਾਸਨਿਕ ਸੇਵਾ ਅਤੇ ਰਾਜਨੀਤੀ ਤੋਂ ਆਏ ਅਜੀਤ ਜੋਗੀ ਮੌਜੂਦਾ ਸਮੇਂ ਮਾਰਵਾਹੀ ਖੇਤਰ ਤੋਂ ਵਿਧਾਇਕ ਹਨ। ਜੋਗੀ ਸਾਲ 2000 ਦੌਰਾਨ ਸੂਬਾ ਨਿਰਮਾਣ ਸਮੇਂ ਇੱਥੋ ਦੇ ਪਹਿਲੇ ਮੁੱਖ ਮੰਤਰੀ ਬਣੇ ਸੀ ਅਤੇ 2003 ਤੱਕ ਰਹੇ।
-PTCNews

adv-img
adv-img