ਮੁੱਖ ਖਬਰਾਂ

ਫਲੋਰ ਟੈਸਟ ਤੋਂ ਪਹਿਲਾਂ ਅਜੀਤ ਪਵਾਰ ਨੇ ਉੱਪ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ: ਸੂਤਰ

By Jashan A -- November 26, 2019 2:41 pm -- Updated:November 26, 2019 2:47 pm

ਫਲੋਰ ਟੈਸਟ ਤੋਂ ਪਹਿਲਾਂ ਅਜੀਤ ਪਵਾਰ ਨੇ ਉੱਪ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ: ਸੂਤਰ,ਨਵੀਂ ਦਿੱਲੀ: ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਜੀਤ ਪਵਾਰ ਨੇ ਫਲੋਰ ਟੈਸਟ ਤੋਂ ਪਲਾਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਆਪਣਾ ਅਸਤੀਫ਼ਾ ਦੇਵੇਂਦਰ ਫੜਨਵੀਸ ਨੂੰ ਸੌਂਪਿਆ ਹੈ।ਦੱਸਣਯੋਗ ਹੈ ਕਿ ਅੱਜ ਯਾਨੀ ਮੰਗਲਵਾਰ ਸ਼ਾਮ 3.30 ਵਜੇ ਦੇਵੇਂਦਰ ਫੜਨਵੀਸ ਨੇ ਪ੍ਰੈੱਸ ਕਾਨਫਰੰਸ ਕਰਨੀ ਹੈ। ਇਸ ਦੌਰਾਨ ਉਹ ਕੋਈ ਵੱਡਾ ਐਲਾਨ ਕਰ ਸਕਦੇ ਹਨ।

-PTC News

  • Share