BSF ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ , ਭਾਰਤ-ਪਾਕਿ ਸਰਹੱਦ ਤੋਂ 22 ਪੈਕਟ ਹੈਰੋਇਨ ਤੇ 2 ਏਕੇ-47 ਬਰਾਮਦ 

Ajnala : 22 packs of heroin and two AK-47 recovered from Indo-Pak border by BSF and Punjab police

ਅਜਨਾਲਾ : ਭਾਰਤ-ਪਾਕਿ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਜ਼ਰੀਏ ਹਥਿਆਰ ਤੇ ਹੈਰੋਇਨ ਦੀ ਖੇਪ ਪਾਰ ਟਿਕਾਣੇ ਲਗਾ ਰਹੇ ਪਾਕਿ ਘੁਸਪੈਠੀਏ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਬੁੱਧਵਾਰ ਸਵੇਰੇ ਗੋਲ਼ੀ ਮਾਰ ਕੇ ਮਾਰ ਮੁਕਾਇਆ ਹੈ। ਇਸ ਦੌਰਾਨ 22 ਪੈਕੇਟ ਹੈਰੋਇਨ , 2 ਏਕੇ 47 ਰਾਈਫਲਾਂ,ਚਾਰ ਮੈਗਜ਼ੀਨ, 45 ਜ਼ਿੰਦਾ ਰੌਂਦ, ਇਕ ਮੋਬਾਇਲ ਫੋਨ, ਪਲਾਸਟਿਕ ਦੀ ਪਾਈਪ,210 ਰੁਪਏ ਪਾਕਿ ਕਰੰਸੀ ਬਰਾਮਦ ਹੋਈ।

ਪੜ੍ਹੋ ਹੋਰ ਖ਼ਬਰਾਂ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ 

Ajnala : 22 packs of heroin and two AK-47 recovered from Indo-Pak border by BSF and Punjab police
BSF ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ , ਭਾਰਤ-ਪਾਕਿ ਸਰਹੱਦ ਤੋਂ 22 ਪੈਕਟ ਹੈਰੋਇਨ ਤੇ 2 ਏਕੇ-47 ਬਰਾਮਦ

ਜਾਣਕਾਰੀ ਅਨੁਸਾਰ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਅਪਰੇਸ਼ਨ ਦੌਰਾਨ ਵੱਡੀ ਕਾਰਵਾਈ ਕੀਤੀ ਹੈ। ਲੋਪੋਕੇ ਥਾਣੇ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਕਬਜ਼ੇ ‘ਚੋਂ ਉਸ ਦੀ ਪਛਾਣ ਸਬੰਧੀ ਕੋਈ ਦਸਤਾਵੇਜ਼ ਬਰਾਮਦ ਨਹੀਂ ਹੋ ਸਕਿਆ ਹੈ।

Ajnala : 22 packs of heroin and two AK-47 recovered from Indo-Pak border by BSF and Punjab police
BSF ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ , ਭਾਰਤ-ਪਾਕਿ ਸਰਹੱਦ ਤੋਂ 22 ਪੈਕਟ ਹੈਰੋਇਨ ਤੇ 2 ਏਕੇ-47 ਬਰਾਮਦ

ਇਹ ਆਪ੍ਰੇਸ਼ਨ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਧਰੁਵ ਦਹੀਆ ਦੀ ਅਗਵਾਈ ਵਿਚ ਚਲਾਇਆ ਗਿਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਾਰੇ ਗਏ ਪਾਕਿ ਸਮੱਗਲਰ ਦੇ ਸਬੰਧ ਜਗਦੀਸ਼ ਭੂਰਾ ਤੇ ਜਸਪਾਲ ਸਿੰਘ ਵਾਸੀ ਗੱਟੀਰਾਜੋਕੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਨ। ਜਗਦੀਸ਼ ਭੂਰਾ ਇਸ ਸਮੇਂ ਬੈਲਜੀਅਮ ‘ਚ ਹੈ ਤੇ ਉਹ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਰਿਹਾ ਹੈ।

Ajnala : 22 packs of heroin and two AK-47 recovered from Indo-Pak border by BSF and Punjab police
BSF ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ , ਭਾਰਤ-ਪਾਕਿ ਸਰਹੱਦ ਤੋਂ 22 ਪੈਕਟ ਹੈਰੋਇਨ ਤੇ 2 ਏਕੇ-47 ਬਰਾਮਦ

ਪੜ੍ਹੋ ਹੋਰ ਖ਼ਬਰਾਂ : SBI ਦਾ ਗਾਹਕਾਂ ਲਈ ਵੱਡਾ ਐਲਾਨ ! ਹੁਣ ਘਰ ਬੈਠੇ ਉਠਾਓ ਇਨ੍ਹਾਂ 8 ਸੇਵਾਵਾਂ ਦਾ ਫ਼ਾਇਦਾ

ਦੱਸ ਦੇਈਏ ਕਿ ਜਸਪਾਲ ਸਿੰਘ ਦੇ ਸੰਬੰਧ ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ਆਈਐਸਆਈ ਨਾਲ ਹਨ ਤੇ ਉਹ ਉਨ੍ਹਾਂ ਕੋਲੋਂ ਹਥਿਆਰ ਤੇ ਹੈਰੋਇਨ ਮੰਗਵਾ ਕੇ ਭਾਰਤੀ ਸਮੱਗਲਰਾਂ ਨੂੰ ਸਪਲਾਈ ਕਰਦਾ ਹੈ।ਉਸ ਖ਼ਿਲਾਫ਼ ਪਹਿਲਾਂ ਵੀ ਇਕ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਵਿਚ ਦਰਜ ਹੈ।ਫਿਲਹਾਲ ਬੀਐਸਐਫ ਦੇ ਅਧਿਕਾਰੀਆਂ ਅਤੇ ਸੁਰੱਖਿਆ ਏਜੇਂਸੀਆ ਵਲੋਂ ਸਰਚ ਜਾਰੀ ਹੈ।

-PTCNews