Advertisment

ਅਜਨਾਲਾ ਦੇ 9 ਪਿੰਡਾਂ ਦੇ 10 ਵਾਰਡਾਂ ਵਿੱਚ ਪੰਚਾਇਤ ਮੈਂਬਰਾਂ ਲਈ ਮੁੜ ਹੋਵੇਗੀ ਚੋਣ

author-image
Shanker Badra
Updated On
New Update
ਅਜਨਾਲਾ ਦੇ 9 ਪਿੰਡਾਂ ਦੇ 10 ਵਾਰਡਾਂ ਵਿੱਚ ਪੰਚਾਇਤ ਮੈਂਬਰਾਂ ਲਈ ਮੁੜ ਹੋਵੇਗੀ ਚੋਣ
Advertisment
ਅਜਨਾਲਾ ਦੇ 9 ਪਿੰਡਾਂ ਦੇ 10 ਵਾਰਡਾਂ ਵਿੱਚ ਪੰਚਾਇਤ ਮੈਂਬਰਾਂ ਲਈ ਮੁੜ ਹੋਵੇਗੀ ਚੋਣ:ਅਜਨਾਲਾ : ਬਲਾਕ ਅਜਨਾਲਾ ਅਧੀਨ ਆਉਂਦੀਆਂ ਵੱਖ-ਵੱਖ ਪੰਚਾਇਤਾਂ ਦੀਆਂ ਕੁੱਝ ਵਾਰਡਾਂ 'ਚ ਕਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਅਤੇ ਕੁੱਝ 'ਚ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ ਕਰ ਕੇ ਇੱਥੇ ਦੁਬਾਰਾ ਚੋਣਾਂ ਹੋਣਗੀਆਂ। Ajnala 9 villages 10 wards panchayat members Repeat election

ਅਜਨਾਲਾ ਦੇ 9 ਪਿੰਡਾਂ ਦੇ 10 ਵਾਰਡਾਂ ਵਿੱਚ ਪੰਚਾਇਤ ਮੈਂਬਰਾਂ ਲਈ ਮੁੜ ਹੋਵੇਗੀ ਚੋਣ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੀ.ਡੀ.ਪੀ.ਓ ਅਜਨਾਲਾ ਮਨਮੋਹਨ ਸਿੰਘ ਰੰਧਾਵਾ ਨੇ ਦੱਸਿਆ ਕਿ ਬਲਾਕ ਅਜਨਾਲਾ ਦੇ ਪਿੰਡ ਬੇਦੀ ਛੰਨਾਂ ਦੀ ਵਾਰਡ ਨੰਬਰ -3 (ਐਸ.ਸੀ), ਸੰਮੋਵਾਲ ਦੀ ਵਾਰਡ 5 (ਜਨਰਲ), ਹਰੜ ਖ਼ੁਰਦ ਦੀ ਵਾਰਡ ਨੰਬਰ -2 (ਐਸ.ਸੀ ਇਸਤਰੀ), ਫੱਤੇਵਾਲ ਵੱਡਾ ਦੀ ਵਾਰਡ ਨੰਬਰ -4 (ਐਸ.ਸੀ ਇਸਤਰੀ), ਲਾਲ ਵਾਲਾ ਦੀ ਵਾਰਡ ਨੰਬਰ -2 (ਐਸ.ਸੀ), ਸੈਦੋਗਾਜੀ ਦੀ ਵਾਰਡ ਨੰਬਰ -1 (ਐਸ.ਸੀ), ਸੈਦੋਗਾਜੀ ਦੀ ਵਾਰਡ ਨੰਬਰ 2 (ਐਸ.ਸੀ ਇਸਤਰੀ), ਬਰਲਾਸ ਦੀ ਵਾਰਡ ਨੰਬਰ -5 (ਐਸ.ਸੀ ਇਸਤਰੀ) ਲਈ ਪੰਚ ਦੇ ਉਮੀਦਵਾਰਾਂ ਵੱਲੋਂ ਜਮਾਂ ਕਰਵਾਏ ਗਏ ਨਾਮਜ਼ਦਗੀ ਪੱਤਰ ਰੱਦ ਹੋ ਗਏ ਸਨ ਅਤੇ ਇੰਨਾ ਦੇ ਮੁਕਾਬਲੇ ਕਿਸੇ ਹੋਰ ਵਿਅਕਤੀ ਵੱਲੋਂ ਨਾਮਜ਼ਦਗੀ ਪੱਤਰ ਨਾਂ ਭਰਨ ਕਰ ਕੇ ਇਹ ਵਾਰਡਾਂ ਖਾਲੀ ਘੋਸ਼ਿਤ ਕੀਤੀਆਂ ਗਈਆਂ। Ajnala 9 villages 10 wards panchayat members Repeat election

ਅਜਨਾਲਾ ਦੇ 9 ਪਿੰਡਾਂ ਦੇ 10 ਵਾਰਡਾਂ ਵਿੱਚ ਪੰਚਾਇਤ ਮੈਂਬਰਾਂ ਲਈ ਮੁੜ ਹੋਵੇਗੀ ਚੋਣ ਉਨ੍ਹਾਂ ਦੱਸਿਆ ਕਿ ਇੰਨਾ 8 ਪੰਚਾਇਤਾਂ 'ਚ ਸਰਬ ਸੰਮਤੀਆਂ ਹੋਈਆਂ ਸਨ।ਇਸ ਲਈ ਇੰਨਾ ਵਾਰਡਾਂ ਤੋਂ ਪੰਚ ਦੇ ਇੱਕ-ਇੱਕ ਉਮੀਦਵਾਰ ਵੱਲੋਂ ਹੀ ਨਾਮਜ਼ਦਗੀ ਪੱਤਰ ਭਰੇ ਗਏ ਸਨ।ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਅਜਨਾਲਾ ਦੀ ਪੰਚਾਇਤ ਨਾਨਕਪੁਰਾ ਅਤੇ ਮਾਝੀ ਮੀਆਂ ਜਿੱਥੇ ਕਿ ਚੋਣ ਹੋਈ ਸੀ ਉੱਥੋਂ ਦੀਆਂ ਦੋ ਵਾਰਡਾਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਹਨ।ਉਨ੍ਹਾਂ ਅੱਗੇ ਦੱਸਿਆ ਨਾਨਕਪੁਰਾ ਦੀ ਵਾਰਡ ਨੰਬਰ -5 (ਜਨਰਲ) ਅਤੇ ਮਾਝੀ ਮੀਆਂ ਦੀ ਵਾਰਡ ਨੰਬਰ -2 (ਐਸ.ਸੀ) 'ਚ ਵੀ ਪੰਚ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਉੱਥੇ ਮੁੜ ਚੋਣ ਹੋਵੇਗੀ। Ajnala 9 villages 10 wards panchayat members Repeat election

ਅਜਨਾਲਾ ਦੇ 9 ਪਿੰਡਾਂ ਦੇ 10 ਵਾਰਡਾਂ ਵਿੱਚ ਪੰਚਾਇਤ ਮੈਂਬਰਾਂ ਲਈ ਮੁੜ ਹੋਵੇਗੀ ਚੋਣ ਬੀ.ਡੀ.ਪੀ.ਓ ਮਨਮੋਹਨ ਸਿੰਘ ਰੰਧਾਵਾ ਨੇ ਅੱਗੇ ਦੱਸਿਆ ਕਿ ਇੰਨਾ 9 ਪੰਚਾਇਤਾਂ ਦੀਆਂ 10 ਵੱਖ-ਵੱਖ ਵਾਰਡਾਂ ਲਈ ਦੁਬਾਰਾ ਚੋਣ ਕਰਵਾਉਣ ਲਈ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਦਿੱਤਾ ਗਿਆ ਹੈ ਹੁਣ ਚੋਣ ਕਮਿਸ਼ਨ ਹੀ ਇੰਨਾ ਵਾਰਡਾਂ ਲਈ ਮੁੜ ਚੋਣ ਦੀ ਤਰੀਕ ਨਿਰਧਾਰਿਤ ਕਰੇਗਾ। -PTCNews-
latest-news india-latest-news news-in-punjabi news-in-punjab panchayat-election-news
Advertisment

Stay updated with the latest news headlines.

Follow us:
Advertisment