Fri, Apr 19, 2024
Whatsapp

ਅਜਨਾਲਾ : ਪਿੰਡ ਚੋਗਾਵਾਂ 'ਚ ਪੁਲਿਸ ਨੂੰ ਰੇਡ ਕਰਨੀ ਪਈ ਮਹਿੰਗੀ , ਪਿੰਡ ਵਾਲਿਆਂ ਨੇ ਬੰਨ ਕੇ ਕੁੱਟੇ ਪੁਲਿਸ ਮੁਲਾਜ਼ਮ 

Written by  Shanker Badra -- September 13th 2019 01:38 PM -- Updated: September 13th 2019 01:58 PM
ਅਜਨਾਲਾ : ਪਿੰਡ ਚੋਗਾਵਾਂ 'ਚ ਪੁਲਿਸ ਨੂੰ ਰੇਡ ਕਰਨੀ ਪਈ ਮਹਿੰਗੀ , ਪਿੰਡ ਵਾਲਿਆਂ ਨੇ ਬੰਨ ਕੇ ਕੁੱਟੇ ਪੁਲਿਸ ਮੁਲਾਜ਼ਮ 

ਅਜਨਾਲਾ : ਪਿੰਡ ਚੋਗਾਵਾਂ 'ਚ ਪੁਲਿਸ ਨੂੰ ਰੇਡ ਕਰਨੀ ਪਈ ਮਹਿੰਗੀ , ਪਿੰਡ ਵਾਲਿਆਂ ਨੇ ਬੰਨ ਕੇ ਕੁੱਟੇ ਪੁਲਿਸ ਮੁਲਾਜ਼ਮ 

ਅਜਨਾਲਾ : ਪਿੰਡ ਚੋਗਾਵਾਂ 'ਚ ਪੁਲਿਸ ਨੂੰ ਰੇਡ ਕਰਨੀ ਪਈ ਮਹਿੰਗੀ , ਪਿੰਡ ਵਾਲਿਆਂ ਨੇ ਬੰਨ ਕੇ ਕੁੱਟੇ ਪੁਲਿਸ ਮੁਲਾਜ਼ਮ:ਅਜਨਾਲਾ : ਅੰਮ੍ਰਿਤਸਰ ਦੇ ਸਰਹੱਦੀ ਪਿੰਡ ਚੋਗਾਵਾਂ ਵਿਚ ਪੁਲਿਸ ਨੂੰ ਉਸ ਸਮੇਂ ਰੇਡ ਕਰਨੀ ਮਹਿੰਗੀ ਪੈ ਗਈ ,ਜਦੋਂ ਪਿੰਡ ਵਾਲਿਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਫੜ ਕੇ ਕੁੱਟਮਾਰ ਕੀਤੀ ,ਕੱਪੜੇ ਪਾੜ ਦਿੱਤੇ ਅਤੇ ਸਰਵਿਸ ਰਿਵਾਲਵਰ ਖੋਹ ਲਿਆ। ਜਦੋਂ ਅੱਜ ਸਵੇਰੇ ਪਿੰਡ ਦੇ ਲੋਕ ਉੱਠੇ ਤਾਂ ਅਚਾਨਕ ਤਰਨਤਾਰਨ ਦੇ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਚੋਗਾਵਾਂ ਦੇ ਸਾਬਕਾ ਸਰਪੰਚ ਜਤਿੰਦਰ ਸਿੰਘ ਦੇ ਘਰ ਰੇਡ ਕਰ ਦਿੱਤੀ ,ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਸਬ-ਇੰਸਪੈਕਟਰ ਬਲਦੇਵ ਸਿੰਘ ਕੁੱਟਮਾਰ ਕੀਤੀ ਅਤੇ ਪੁਲਿਸ ਪਾਰਟੀ ਨੂੰ ਬੰਧਕ ਬਣਾ ਲਿਆ। [caption id="attachment_339403" align="aligncenter" width="300"]Ajnala : Chogawan Village police raid During villagers And police between Clash ਅਜਨਾਲਾ : ਪਿੰਡਚੁਗਾਮਾ 'ਚ ਪੁਲਿਸ ਨੂੰ ਰੇਡ ਕਰਨੀ ਪਈ ਮਹਿੰਗੀ , ਪਿੰਡ ਵਾਲਿਆਂ ਨੇ ਬੰਨ ਕੇ ਕੁੱਟੇ ਪੁਲਿਸ ਮੁਲਾਜ਼ਮ[/caption] ਸਾਬਕਾ ਸਰਪੰਚ ਜਤਿੰਦਰ ਸਿੰਘ ਦਾ ਦੋਸ਼ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨਾਲ ਸਬੰਧਤ ਹੈ, ਜਦੋਂਕਿ ਮੌਜੂਦਾ ਸਰਪੰਚ ਨਰਵੇਲ ਸਿੰਘ ਕਾਂਗਰਸ ਪਾਰਟੀ ਨਾਲ ਸਬੰਧਤ ਹੈ ਅਤੇ ਸਬ ਇੰਸਪੈਕਟਰ ਬਲਦੇਵ ਸਿੰਘ ਦਾ ਕਰੀਬੀ ਰਿਸ਼ਤੇਦਾਰ ਹੈ, ਜਿਸ ਦੇ ਇਸ਼ਾਰੇ ‘ਤੇ ਸਬ ਇੰਸਪੈਕਟਰ ਬਲਦੇਵ ਸਿੰਘ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਹੈਰੋਇਨ ਦੇ ਝੂਠੇ ਕੇਸ ਵਿਚ ਫਸਾਉਣਾ ਚਾਉਂਦਾ ਹੈ। ਜਿਸ ਨੂੰ ਲੈ ਕੇ ਸਬ ਇੰਸਪੈਕਟਰ ਬਲਦੇਵ ਸਿੰਘ ਨੇ ਜਤਿੰਦਰ ਸਿੰਘ ਸਾਬਕਾ ਸਰਪੰਚ ਅਤੇ ਅਮਨਦੀਪ ਤੋਂ 200000 ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਜੇ ਉਹ 200000 ਦਿੰਦਾ ਹੈ ਤਾਂ ਉਹ ਹੈਰੋਇਨ ਦੇ ਦੋਸ਼ਾਂ ਤੋਂ ਬਰੀ ਹੋ ਜਾਵੇਗਾ ,ਜੇ ਉਸਨੇ 200000 ਰੁਪਏ ਨਹੀਂ ਦਿੱਤੇ ਤਾਂ ਉਸਨੂੰ ਹੈਰੋਇਨ ਦੇ ਝੂਠੇ ਕੇਸ 'ਚ ਪਾ ਕੇ ਜੇਲ੍ਹ ਭੇਜ ਦਿੱਤਾ ਜਾਵੇਗਾ। [caption id="attachment_339405" align="aligncenter" width="300"]Ajnala : Chogawan Village police raid During villagers And police between Clash ਅਜਨਾਲਾ : ਪਿੰਡਚੁਗਾਮਾ 'ਚ ਪੁਲਿਸ ਨੂੰ ਰੇਡ ਕਰਨੀ ਪਈ ਮਹਿੰਗੀ , ਪਿੰਡ ਵਾਲਿਆਂ ਨੇ ਬੰਨ ਕੇ ਕੁੱਟੇ ਪੁਲਿਸ ਮੁਲਾਜ਼ਮ[/caption] ਜਿਸ ਦੇ ਚਲਦਿਆਂ ਮੌਜੂਦਾ ਸਰਪੰਚ ਨਰੇਵਾਲ ਸਿੰਘ ਦੇ ਕਹਿਣ 'ਤੇ ਅੱਜ ਸਵੇਰੇ ਬਲਦੇਵ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਅਮਨਦੀਪ ਦੇ ਘਰ ਪਹੁੰਚੇ, ਜਿਥੇ ਵਾਪਰੀ ਘਟਨਾ ਦੀਆਂ ਤਸਵੀਰਾਂ ਸਾਫ ਬਿਆਨ ਕਰ ਰਹੀਆਂ ਹਨ, ਇਸ ਮੌਕੇ ਸਰਪੰਚ ਦੇ ਘਰ ਪਹਿਲਾਂ ਤੋਂ ਹੀ ਮੌਜੂਦ ਲੋਕਾਂ ਨੇ ਪੁਲਿਸ ਨਾਲ ਕੁੱਟਮਾਰ ਕੀਤੀ ਅਤੇ ਸਬ ਇੰਸਪੈਕਟਰ ਬਲਦੇਵ ਸਿੰਘ ਦੇ ਕੱਪੜੇ ਪਾੜੇ ਅਤੇ ਉਸਦੀ ਸਰਵਿਸ ਰਿਵਾਲਵਰ ਖੋਹ ਲਿਆ। [caption id="attachment_339406" align="aligncenter" width="300"]Ajnala : Chogawan Village police raid During villagers And police between Clash ਅਜਨਾਲਾ : ਪਿੰਡਚੁਗਾਮਾ 'ਚ ਪੁਲਿਸ ਨੂੰ ਰੇਡ ਕਰਨੀ ਪਈ ਮਹਿੰਗੀ , ਪਿੰਡ ਵਾਲਿਆਂ ਨੇ ਬੰਨ ਕੇ ਕੁੱਟੇ ਪੁਲਿਸ ਮੁਲਾਜ਼ਮ[/caption] ਓਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਬ ਇੰਸਪੈਕਟਰ ਬਲਦੇਵ ਸਿੰਘ ਖ਼ੁਦ ਹੀਰੋਇਨ ਦਾ ਆਦੀ ਹੈ ਅਤੇ ਅੱਜ ਵੀ ਸਵੇਰੇ ਉਹ ਨਸ਼ੇ ਦੀ ਹਾਲਤ ਵਿਚ ਸੀ। ਜਦੋਂ ਪਿੰਡ ਵਾਲਿਆਂ ਨੇ ਸਬ ਇੰਸਪੈਕਟਰ ਬਲਦੇਵ ਸਿੰਘ ਅਤੇ ਉਸਦੇ ਸਾਥੀ ਪਿੰਡ ਵਾਸੀਆਂ ਨੇ ਬੰਧਕ ਬਣਾ ਲਏ ਤਾਂ ਲੋਕਾਂ ਨੇ ਨੇੜਲੇ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ। [caption id="attachment_339402" align="aligncenter" width="300"]Ajnala : Chogawan Village police raid During villagers And police between Clash ਅਜਨਾਲਾ : ਪਿੰਡਚੁਗਾਮਾ 'ਚ ਪੁਲਿਸ ਨੂੰ ਰੇਡ ਕਰਨੀ ਪਈ ਮਹਿੰਗੀ , ਪਿੰਡ ਵਾਲਿਆਂ ਨੇ ਬੰਨ ਕੇ ਕੁੱਟੇ ਪੁਲਿਸ ਮੁਲਾਜ਼ਮ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਘਰੇਲੂ ਮੈਦਾਨ ‘ਤੇ T -20 ‘ਚ ਸਾਉਥ ਅਫਰੀਕਾ ਤੋਂ ਕਦੇ ਨਹੀਂ ਜਿੱਤਿਆ ਭਾਰਤ ਇਸ ਮੌਕੇ 'ਤੇ ਪੁਲਿਸ ਥਾਣਾ ਲੋਪੋਕੇ ਦੇ ਐੱਸ.ਐੱਚ.ਓ ਹਰਪਾਲ ਸਿੰਘ ਪਹੁੰਚ ਗਏ ਅਤੇ ਸਬ ਇੰਸਪੈਕਟਰ ਬਲਦੇਵ ਸਿੰਘ ਅਤੇ ਉਸਦੇ ਸਾਥੀਆਂ ਨੂੰ ਛੁਡਵਾ ਕੇ ਆਪਣੇ ਨਾਲ ਲੈ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦੀ ਗੱਲ ਸੁਣੀ ਜਾਵੇਗੀ ਅਤੇ ਉਸਦੇ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। -PTCNews


Top News view more...

Latest News view more...