ਘਰ ਲਈ ਰਾਸ਼ਨ ਲੈਣ ਜਾ ਰਹੇ ਬਜ਼ੁਰਗ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਬਜ਼ੁਰਗ ਵਿਅਕਤੀ ਦੀ ਮੌਤ

Ajnala: Elderly man on his way to buy home essentials gets run over by a speeding car

ਘਰ ਲਈ ਰਾਸ਼ਨ ਲੈਣ ਜਾ ਰਹੇ ਬਜ਼ੁਰਗ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਬਜ਼ੁਰਗ ਵਿਅਕਤੀ ਦੀ ਮੌਤ:ਅਜਨਾਲਾ : ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਕਰਫ਼ਿਊ ਲਗਾ ਕੇ ਲੋਕਾਂ ਦੇ ਘਰਾਂ ਵਿਚੋਂ ਬਾਹਰ ਨਿਕਲਣ ‘ਤੇ ਪਾਬੰਦੀ ਲਗਾਈ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਲੋਕ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਆਮ ਵਾਂਗ ਸੜਕਾਂ ‘ਤੇ ਘੁੰਮ ਰਹੇ ਹਨ।

Ajnala: Elderly man on his way to buy home essentials gets run over by a speeding car
ਘਰ ਲਈ ਰਾਸ਼ਨ ਲੈਣ ਜਾ ਰਹੇ ਬਜ਼ੁਰਗ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਬਜ਼ੁਰਗ ਵਿਅਕਤੀ ਦੀ ਮੌਤ

ਇਸੇ ਦੇ ਚੱਲਦਿਆਂ ਹੀ ਆਪਣੇ ਪਰਿਵਾਰ ਲਈ ਰਾਸ਼ਨ ਦਾ ਪ੍ਰਬੰਧ ਕਰਨ ਜਾ ਰਹੇ ਇਕ ਵਿਅਕਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਵਿਰਸਾ ਸਿੰਘ ਪਿੰਡ ਚੜ੍ਹਤੇ ਵਾਲੀ ਦਾ ਰਹਿਣ ਵਾਲਾ ਸੀ ਅਤੇ ਅੱਜ ਉਹ ਆਪਣੇ ਪਰਿਵਾਰ ਲਈ ਅਜਨਾਲਾ ਤੋਂ ਸਬਜ਼ੀਆਂ ਅਤੇ ਘਰ ਦਾ ਰਾਸ਼ਨ ਖਰੀਦਣ ਲਈ ਆ ਰਿਹਾ ਸੀ।

Ajnala: Elderly man on his way to buy home essentials gets run over by a speeding car
ਘਰ ਲਈ ਰਾਸ਼ਨ ਲੈਣ ਜਾ ਰਹੇ ਬਜ਼ੁਰਗ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਬਜ਼ੁਰਗ ਵਿਅਕਤੀ ਦੀ ਮੌਤ

ਇਸ ਦੌਰਾਨ ਜਦ ਉਹ ਰਸਤੇ ਵਿੱਚ ਪਹੁੰਚਿਆ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਰੂਤੀ ਕਾਰ ਸਕੂਟਰੀ ਨੂੰ ਵੀ ਫੁੱਟ ਤੱਕ ਘਸੀਟਦੀ ਹੋਈ ਲੈ ਗਈ,ਜਿਸ ਕਾਰਨ ਸਕੂਟਰੀ ਸਵਾਰ ਵਿਅਕਤੀ ਵਿਰਸਾ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।

Ajnala: Elderly man on his way to buy home essentials gets run over by a speeding car
ਘਰ ਲਈ ਰਾਸ਼ਨ ਲੈਣ ਜਾ ਰਹੇ ਬਜ਼ੁਰਗ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਬਜ਼ੁਰਗ ਵਿਅਕਤੀ ਦੀ ਮੌਤ

ਮ੍ਰਿਤਕ ਦੇ ਲੜਕਿਆਂ ਨੇ ਦੱਸਿਆ ਕਿ ਕਰਫਿਊ ਦੌਰਾਨ ਚਾਰ ਪੰਜ ਦਿਨ ਤੋਂ ਘਰ ਵਿੱਚ ਕੁਝ ਨਹੀਂ ਸੀ,ਜਿਸ ਕਰਕੇ ਉਨ੍ਹਾਂ ਦਾ ਪਿਤਾ ਵਿਰਸਾ ਸਿੰਘ ਘਰੇਲੂ ਸਾਮਾਨ ਖਰੀਦਣ ਲਈ ਅਜਨਾਲਾ ਆ ਰਿਹਾ ਸੀ,ਜਿਸ ਦਾ ਅੱਜ ਐਕਸੀਡੈਂਟ ਹੋ ਗਿਆ ਤੇ ਦੋਸ਼ੀ ਕਾਰ ਦੀ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ। ਉਨ੍ਹਾਂ ਆਰੋਪੀ ਕਾਰ ਚਾਲਕ ਦੇ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
-PTCNews