ਅਜਨਾਲਾ ‘ਚ ਮਿਲਿਆ ਪਾਕਿਸਤਾਨੀ ਸ਼ੱਕੀ ਕਬੂਤਰ ,ਲੋਕਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ

Ajnala Village Dayalpura suspected Pakistani spy pigeon seized
ਅਜਨਾਲਾ 'ਚ ਮਿਲਿਆ ਪਾਕਿਸਤਾਨੀ ਸ਼ੱਕੀ ਕਬੂਤਰ ,ਲੋਕਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ

ਅਜਨਾਲਾ ‘ਚ ਮਿਲਿਆ ਪਾਕਿਸਤਾਨੀ ਸ਼ੱਕੀ ਕਬੂਤਰ ,ਲੋਕਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ:ਅਜਨਾਲਾ : ਅਜਨਾਲਾ ਦੇ ਪਿੰਡ ਦਿਆਲਪੁਰਾ ਵਿਖੇ ਬੁੱਧਵਾਰ ਨੂੰ ਇੱਕ ਪਾਕਿਸਤਾਨੀ ਸ਼ੱਕੀ ਕਬੂਤਰ ਮਿਲਿਆ ਹੈ।ਇਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।ਇਸ ਦੌਰਾਨ ਲੋਕਾਂ ਨੇ ਕਬੂਤਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

Ajnala Village Dayalpura suspected Pakistani spy pigeon seized
ਅਜਨਾਲਾ ‘ਚ ਮਿਲਿਆ ਪਾਕਿਸਤਾਨੀ ਸ਼ੱਕੀ ਕਬੂਤਰ ,ਲੋਕਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ

ਮਿਲੀ ਜਾਣਕਾਰੀ ਅਨੁਸਾਰ ਅਜਨਾਲਾ ਦੇ ਪਿੰਡ ਦਿਆਲਪੁਰਾ ਵਿਖੇ ਸਾਬਕਾ ਸਰਪੰਚ ਜਸਬੀਰ ਸਿੰਘ ਰੰਧਾਵਾ ਦੇ ਘਰ ਇਹ ਕਬੂਤਰ ਆਇਆ।ਇਹ ਕਬੂਤਰ ਪਾਕਿਸਤਾਨ ਤੋਂ ਆਇਆ ਦੱਸਿਆ ਜਾ ਰਿਹਾ ਹੈ।ਉਸ ਦੇ ਪੈਰ ਵਿਚ ਗੁਲਾਬੀ ਰੰਗ ਦਾ ਬੈਂਡ ਬੰਨਿਆ ਹੋਇਆ ਸੀ, ਜਿਸ ‘ਤੇ ਉਰਦੂ ਵਿਚ ਮੋਬਾਈਲ ਨੰਬਰ ਅਤੇ ਕਿਸੇ ਸ਼ਕੀਲ ਨਾਂ ਦੇ ਵਿਅਕਤੀ ਦਾ ਨਾਂ ਲਿਖਿਆ ਹੋਇਆ ਸੀ।

Ajnala Village Dayalpura suspected Pakistani spy pigeon seized
ਅਜਨਾਲਾ ‘ਚ ਮਿਲਿਆ ਪਾਕਿਸਤਾਨੀ ਸ਼ੱਕੀ ਕਬੂਤਰ ,ਲੋਕਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਜਦੋਂ ਸਵੇਰੇ ਉਹ ਉੱਠੇ ਤਾਂ ਉਨ੍ਹਾਂ ਵੇਖਿਆ ਕਿ ਉਨ੍ਹਾਂ ਦੇ ਬਨੇਰੇ ‘ਤੇ ਇਕ ਚਿੱਟੇ-ਕਾਲੇ ਰੰਗ ਦਾ ਇਕ ਕਬੂਤਰ ਬੈਠਾ ਸੀ, ਜਿਸ ਦੇ ਪੈਰ ਵਿਚ ਇੱਕ ਲਾਲ ਰੰਗ ਦੀ ਝਾਂਜਰ ਪਈ ਹੋਈ ਸੀ।

Ajnala Village Dayalpura suspected Pakistani spy pigeon seized
ਅਜਨਾਲਾ ‘ਚ ਮਿਲਿਆ ਪਾਕਿਸਤਾਨੀ ਸ਼ੱਕੀ ਕਬੂਤਰ ,ਲੋਕਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਦਿੱਲੀ ਹਵਾਈ ਅੱਡੇ ‘ਤੇ ਖੜੇ ਏਅਰ ਇੰਡੀਆ ਦੇ ਜਹਾਜ਼ ‘ਚ ਲੱਗੀ ਅੱਗ ,ਮੁਰੰਮਤ ਦੌਰਾਨ ਵਾਪਰਿਆ ਹਾਦਸਾ

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਕਬੂਤਰ ਨੂੰ ਫੜਿਆ ਤਾਂ ਵੇਖਿਆ ਕੇ ਉਸ ਦੇ ਪੈਰਾਂ ‘ਚ ਪਈ ਝਾਂਜਰ ਤੇ ਉਰਦੂ ਵਿਚ ਇਕ ਸ਼ਬਦ ਅਤੇ ਟੈਲੀਫੋਨ ਨੰਬਰ ਲਿਖਿਆ ਹੋਇਆ ਸੀ।ਉਨ੍ਹਾਂ ਇਹ ਵੀ ਦੱਸਿਆ ਕਿ ਜਦ ਉਨ੍ਹਾਂ ਨੇ ਇਸ ਸ਼ਬਦ ਬਾਰੇ ਕਿਸੇ ਉਰਦੂ ਦੇ ਜਾਣਕਾਰ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਇਹ ‘ਸ਼ਕੀਲ’ ਲਿਖਿਆ ਹੋਇਆ ਹੈ।

-PTCNews

ਦੇਖੋ ਹੋਰ ਖ਼ਬਰਾਂ :