ਮੁੱਖ ਖਬਰਾਂ

ਸੁਨੀਲ ਜਾਖੜ ਦੇ ਚੈਲੰਜ ਨੂੰ ਖੁੱਲ ਕੇ ਕੀਤਾ ਸਵੀਕਾਰ, ਮੋੜ੍ਹਵੇਂ ਜਵਾਬ ਵਜੋਂ ਅਕਾਲੀ ਦਲ ਵੱਲੋਂ ਵੱਡੀ ਪੋਲ-ਖੋਲ੍ਹ ਰੈਲੀ ਦਾ ਆਯੋਜਨ  

By Joshi -- September 09, 2018 12:23 pm -- Updated:September 09, 2018 12:26 pm

Akali dal Pol khol rally organised: ਸੁਨੀਲ ਜਾਖੜ ਦੇ ਚੈਲੰਜ ਨੂੰ ਖੁੱਲ ਕੇ ਕੀਤਾ ਸਵੀਕਾਰ, ਮੋੜ੍ਹਵੇਂ ਜਵਾਬ ਵਜੋਂ ਅਕਾਲੀ ਦਲ ਵੱਲੋਂ ਵੱਡੀ ਪੋਲ-ਖੋਲ੍ਹ ਰੈਲੀ ਦਾ ਆਯੋਜਨ

ਪੰਜਾਬ ਦੀ ਸਿਆਸਤ ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਗਰਮਾਈ ਹੋਈ ਹੈ।

ਕੁਝ ਦਿਨ ਪਹਿਲਾਂ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਜਾਂਚ 'ਚ ਹੋਏ ਖੁਲਾਸਿਆਂ ਨੂੰ ਜਿੱਥੇ ਅਕਾਲੀ ਦਲ ਨੇ ਸਿਰੇ ਤੋਂ ਨਕਾਰਿਆ, ਉਥੇ ਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਬਾਦਲ ਪਰਿਵਾਰ 'ਤੇ ਵੱਡੇ ਦੋਸ਼ ਲਗਾਏ ਸਨ।
 akali dal pol khol rally organisedਇਸ ਹੰਗਾਮੇ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ ਨੂੰ ਪਿੰਡਾਂ ਵਾਲੇ ਹੁਣ ਵੜ੍ਹਣ ਨਹੀਂ ਦੇਣਗੇ।

ਇਸ ਮਾਮਲੇ ਨੂੰ ਲੈ ਕੇ ਸੁਖਬੀਲ ਬਾਦਲ ਵੱਲੋਂ ਅਬੋਹਰ 'ਚ ਇੱਕ ਵੱਡੀ ਪੋਲ-ਖੋਲ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ, ਜਿੱਥੇ ਅੱਜ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਮੈਂਬਰ ਅਤੇ ਵਰਕਰ ਪਹੁੰਚੇ ਹੋਏ ਹਨ।

ਅਕਾਲੀ ਦਲ ਵੱਲੋਂ ਅਬੋਹਰ ਵਿਖੇ ਹੋਣ ਵਾਲੀ ਅੱਜ ਦੀ ਰੈਲੀ ਕਰ ਕਾਮਯਾਨ ਕਰਨ 'ਤੇ ਸੁਨੀਲ ਜਾਖੜ ਨੂੰ ਮੋੜਵਾਂ ਜਵਾਬ ਦੇਣ ਦੀ ਅਕਾਲੀ ਦਲ ਦੀ ਪੂਰੀ ਤਿਆਰੀ ਹੈ।

ਦੱਸ ਦੇਈਏ ਕਿ ਜਸਟਿਸ ਰਣਜੀਤ ਸਿੰਘ ਦੀ ਬੇਅਦਬੀ ਮਾਮਲਿਆਂ 'ਤੇ ਆਈ ਰਿਪੋਰਟ 'ਚ ਪ੍ਰਕਾਸ਼ ਸਿੰਘ ਬਾਦਲ ਦੀ ਸ਼ਮੂਲੀਅਤ ਦਾ ਸ਼ੱਕ ਜਤਾਇਆ ਗਿਆ ਸੀ, ਅਤੇ ਕਿਹਾ ਗਿਆ ਸੀ ਕਿ ਪੰਥਕ ਪਾਰਟੀ ਅਕਾਲੀ ਦਲ ਨੂੰ ਸਵੀਕਾਰਨਾ ਤਾਂ ਦੂਰ ਬਲਕਿ ਲੋਕ ਇਹਨਾਂ ਨੂੰ ਪਿੰਡਾਂ 'ਚ ਵੀ ਵੜ੍ਹਣ ਨਹੀਂ ਦੇਣਗੇ, ਜਿਸਦਾ ਜਵਾਬ ਦੇਣ ਲਈ ਅੱਜ ਦੀ ਇਹ ਰੈਲੀ ਆਯੋਜਿਤ ਕੀਤੀ ਗਈ ਹੈ।

—PTC News

  • Share