Advertisment

ਅਕਸ਼ਾਂਸ਼ ਸੇਨ ਹੱਤਿਆ ਮਾਮਲਾ :ਚੰਡੀਗੜ੍ਹ ਦੀ ਅਦਾਲਤ ਨੇ ਦੋਸ਼ੀ ਹਰਮਹਿਤਾਬ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

author-image
Shanker Badra
Updated On
New Update
ਅਕਸ਼ਾਂਸ਼ ਸੇਨ ਹੱਤਿਆ ਮਾਮਲਾ :ਚੰਡੀਗੜ੍ਹ ਦੀ ਅਦਾਲਤ ਨੇ ਦੋਸ਼ੀ ਹਰਮਹਿਤਾਬ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
Advertisment
ਅਕਸ਼ਾਂਸ਼ ਸੇਨ ਹੱਤਿਆ ਮਾਮਲਾ :ਚੰਡੀਗੜ੍ਹ ਦੀ ਅਦਾਲਤ ਨੇ ਦੋਸ਼ੀ ਹਰਮਹਿਤਾਬ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ:ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਦੀ ਪਤਨੀ ਦੇ ਭਤੀਜੇ ਅਕਸ਼ਾਂਸ਼ ਸੇਨ ਦੀ ਹੱਤਿਆ ਮਾਮਲੇ 'ਚ ਅਦਾਲਤ ਨੇ ਦੋਸ਼ੀ ਹਰਮਹਿਤਾਬ ਸਿੰਘ ਦੀ ਸਜ਼ਾ 'ਤੇ ਅੱਜ ਵੱਡਾ ਫ਼ੈਸਲਾ ਸੁਣਾ ਦਿੱਤਾ ਹੈ। ਇਸ ਦੌਰਾਨ ਚੰਡੀਗੜ੍ਹ ਸੈਸ਼ਨ ਕੋਰਟ ਨੇ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ 3 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। Akansh Sen murder case: Chandigarh court guilty Harmehta Life imprisonment Punishment ਅਕਸ਼ਾਂਸ਼ ਸੇਨ ਹੱਤਿਆ ਮਾਮਲਾ :ਚੰਡੀਗੜ੍ਹ ਦੀ ਅਦਾਲਤ ਨੇ ਦੋਸ਼ੀ ਹਰਮਹਿਤਾਬ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਦਰਅਸਲ 'ਚ ਸੋਮਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਹਰਮਹਿਤਾਬ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਮੰਗਲਵਾਰ ਨੂੰ ਮੁੜ ਹੋਈ ਸੁਣਵਾਈ ਦੌਰਾਨ ਬਚਾਅ ਪੱਖ ਨੇ ਅਦਾਲਤ ਨੂੰ ਮਾਮਲੇ ਦੀਆਂ ਧਾਰਾਵਾਂ 'ਚ ਬਦਲਾਅ ਕਰਨ ਦੀ ਅਪੀਲ ਕੀਤੀ ਸੀ ਪਰ ਜੱਜ ਨੇ ਇਸ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਹ ਆਪਣਾ ਫ਼ੈਸਲਾ ਸੁਣਾ ਚੁੱਕੇ ਹਨ ਤੇ ਜੇਕਰ ਬਚਾਅ ਧਿਰ ਨੂੰ ਇਤਰਾਜ਼ ਹੈ ਤਾਂ ਉਹ ਫ਼ੈਸਲੇ ਖ਼ਿਲਾਫ਼ ਹਾਈ ਕੋਰਟ 'ਚ ਅਪੀਲ ਕਰ ਸਕਦੀ ਹੈ। Akansh Sen murder case: Chandigarh court guilty Harmehta Life imprisonment Punishment ਅਕਸ਼ਾਂਸ਼ ਸੇਨ ਹੱਤਿਆ ਮਾਮਲਾ :ਚੰਡੀਗੜ੍ਹ ਦੀ ਅਦਾਲਤ ਨੇ ਦੋਸ਼ੀ ਹਰਮਹਿਤਾਬ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਦੱਸ ਦੇਈਏ ਕਿ 9 ਫਰਵਰੀ 2017 ਦੀ ਦੇਰ ਰਾਤ ਇਕ ਪਾਰਟੀ 'ਚ ਅਕਸ਼ਾਂਸ਼ ਦੇ ਦੋਸਤ ਸ਼ੇਰਾ ਦੀ ਹਰਮਹਿਤਾਬ ਅਤੇ ਉਸ ਦੇ ਦੋਸਤ ਬਲਰਾਜ ਸਿੰਘ ਨਾਲ ਹੱਥੋਪਾਈ ਹੋ ਗਈ ਸੀ।ਇਸ ਝਗੜੇ ਤੋਂ ਬਾਅਦ ਜਦੋਂ ਅਕਸ਼ਾਂਸ਼ ਨੇ ਸ਼ੇਰਾ ਦਾ ਬਚਾਅ ਕੀਤਾ ਸੀ ਤਾਂ ਉਸ ਨੂੰ BMW ਕਾਰ ਨਾਲ ਕੁਚਲ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਹਰਮਹਿਤਾਬ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਉਸ ਦਾ ਦੋਸਤ ਬਲਰਾਜ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment