ਮਨੋਰੰਜਨ ਜਗਤ

ਅਕਸ਼ੈ ਕੁਮਾਰ ਫਸੇ ਵੱਡੀ ਮੁਸੀਬਤ 'ਚ...!

By Joshi -- October 27, 2017 3:55 pm -- Updated:October 27, 2017 3:56 pm

Akshay Kumar Controversy: ਅਕਸ਼ੈ ਕੁਮਾਰ ਫਸੇ ਵੱਡੀ ਮੁਸੀਬਤ 'ਚ...!

ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੀਆਂ ਮੁਸੀਬਤਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਹਨ ਅਤੇ ਇਕ ਰਿਐਲਿਟੀ ਸ਼ੋਅ ਦੇ ਸੈਟ 'ਤੇ ਉਹਨਾਂ ਵੱਲੋਂ ਕੀਤੀ "ਅਸ਼ਲੀਲ" ਟਿੱਪਣੀ ਦੀ ਘਟਨਾ ਅੱਜਕਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮਸਲੇ 'ਤੇ ਮਲਿਕਾ ਦੁਆ ਨੇ ਅਕਸ਼ੈ 'ਤੇ ਤੰਜ ਕੱਸਿਆ ਅਤੇ ਟਵਿੱਟਰ 'ਤੇ ਬਹਿਸਬਾਜੀ ਦੌਰਾਨ ਉਹਨਾਂ ਨੇ ਹੁਣ ਇਸ ਮਾਮਲੇ 'ਚ ਅਕਸ਼ੈ ਦੀ ਬੇਟੀ ਨਿਤਾਰਾ ਨੂੰ ਵੀ ਸ਼ਾਮਿਲ ਕਰ ਲਿਆ ਹੈ।
Akshay Kumar Controversy: ਅਕਸ਼ੈ ਕੁਮਾਰ ਫਸੇ ਵੱਡੀ ਮੁਸੀਬਤ 'ਚ...!
ਉਸਨੇ ਅਕਸ਼ੈ ਨੂੰ ਸਵਾਲ ਕੀਤਾ ਹੈ ਕਿ "ਕੀ ਤੁਸੀਂ ਆਪਣੀ ਬੇਟੀ ਨਾਲ ਵੀ ਅਜਿਹਾ ਮਜਾਕ ਕਰੋਗੇ।'' ਇਸ ਤੋਂ ਪਹਿਲਾਂ ਵੀ ਅਕਸ਼ੈ ਨੂੰ ਕਈਆਂ ਨੇ ਬੁਰਾ ਭਲਾ ਕਿਹਾ ਹੈ।
Akshay Kumar Controversy: ਅਕਸ਼ੈ ਕੁਮਾਰ ਫਸੇ ਵੱਡੀ ਮੁਸੀਬਤ 'ਚ...!
ਦਰਅਸਲ,, ਇਸ ਸ਼ੋਅ ਦੌਰਾਨ ਅਕਸ਼ੈ ਨੇ ਮੱਲਿਕਾ ਨੂੰ ਕਿਹਾ ਸੀ ''ਮੱਲਿਕਾ ਜੀ ਤੁਸੀਂ ਬੈੱਲ ਵਜਾਓ ਤੇ ਮੈਂ ਤੁਹਾਨੂੰ ਵਜਾਉਂਦਾ ਹਾਂ।'' ਪਹਿਲਾਂ ਤਾਂ ਇਸ ਬਿਆਨ 'ਤੇ ਮੱਲਿਕਾ ਨੇ ਕੋਈ ਇਤਰਾਜ ਨਹੀਂ ਜਤਾਇਆ ਪਰ ਇਸ ਘਟਨਾ ਤੋਂ ਕੁਝ ਦੇਰ ਬਾਅਦ ਹੀ ਮੱਲਿਕਾ ਦੇ ਪਿਤਾ ਤੇ ਮਸ਼ਹੂਰ ਪੱਤਰਕਾਰ ਵਿਨੋਦ ਦੁਆ ਨੇ ਫੇਸਬੁੱਕ 'ਤੇ ਇਸ ਘਟਨਾ 'ਤੇ ਆਪਣਾ ਵਿਰੋਧ ਅਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਇਸ ਪੋਸਟ ਨੂੰ ਬਾਅਦ 'ਚ ਹਟਾ ਦਿੱਤਾ ਗਿਆ ਸੀ।

ਇਸ ਤੋਂ ਬਾaਦ ਹੁਣ ਬਾਅਦ ਮੱਲਿਕਾ ਦਾ ਬਿਆਨ ਆਇਆ ਹੈ, ਜਿਸ 'ਚ ਉਸ ਨੇ ਆਪਣੀ ਨਾਰਾਜਗੀ ਜ਼ਾਹਰ ਕੀਤੀ ਹੈ ਅਤੇ ਪਹਿਲਾਂ ਟਵਿੱੱਟਰ 'ਤੇ ਵੀ ਉਸਨੇ ਦਿਲ ਦੀ ਭੜਾਸ ਕੱਢੀ ਸੀ।

—PTC News

  • Share