Sat, Apr 20, 2024
Whatsapp

ਅਕਸ਼ੇ ਕੁਮਾਰ ਦੀ ਮਾਂ ਦੀ ਹਾਲਤ ਖ਼ਰਾਬ, ICU ਵਿੱਚ ਭਰਤੀ

Written by  Riya Bawa -- September 06th 2021 07:18 PM -- Updated: September 06th 2021 07:23 PM
ਅਕਸ਼ੇ ਕੁਮਾਰ ਦੀ ਮਾਂ ਦੀ ਹਾਲਤ ਖ਼ਰਾਬ,  ICU ਵਿੱਚ ਭਰਤੀ

ਅਕਸ਼ੇ ਕੁਮਾਰ ਦੀ ਮਾਂ ਦੀ ਹਾਲਤ ਖ਼ਰਾਬ, ICU ਵਿੱਚ ਭਰਤੀ

ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਮਾਂ ਦੀ ਹਾਲਤ ਖ਼ਰਾਬ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟ ਦੇ ਮੁਤਾਬਿਕ ਉਨ੍ਹਾਂ ਦੀ ਸਿਹਤ ਲੰਮੇ ਸਮੇਂ ਤੋਂ ਖਰਾਬ ਹੋਣ ਕਰਕੇ ਆਈਸੀਯੂ ਵਿੱਚ ਰੱਖਿਆ ਗਿਆ ਹੈ। ਦੱਸ ਦੇਈਏ ਕਿ ਅਕਸ਼ੇ ਕੁਮਾਰ ਪਿਛਲੇ ਕੁਝ ਹਫਤਿਆਂ ਤੋਂ ਯੂਕੇ ਵਿੱਚ ਸ਼ੂਟਿੰਗ ਕਰ ਰਹੇ ਸਨ ਪਰ ਜਿਵੇਂ ਹੀ ਉਨ੍ਹਾਂ ਨੂੰ ਆਪਣੀ ਮਾਂ ਦੀ ਬਿਮਾਰੀ ਦੀ ਖ਼ਬਰ ਮਿਲੀ, ਉਹ ਤੁਰੰਤ ਮੁੰਬਈ ਵਾਪਸ ਆ ਪਰਤੇ ਹਨ। ਅਕਸ਼ੇ ਕੁਮਾਰ ਆਪਣੀ ਮਾਂ ਅਰੁਣਾ ਭਾਟੀਆ ਦੇ ਬਹੁਤ ਕਰੀਬ ਹਨ। ਇਸ ਬਾਰੇ ਜਿਵੇਂ ਹੀ ਉਨ੍ਹਾਂ ਨੂੰ ਖਬਰ ਮਿਲੀ ਕਿ ਉਨ੍ਹਾਂ ਦੀ ਮਾਂ ਬੀਮਾਰ ਹੈ, ਉਨ੍ਹਾਂ ਨੇ ਤੁਰੰਤ ਸ਼ੂਟਿੰਗ ਤੋਂ ਬ੍ਰੇਕ ਲੈ ਲਿਆ ਅਤੇ ਸੋਮਵਾਰ ਸਵੇਰੇ ਮੁੰਬਈ ਪਹੁੰਚ ਗਏ। ਫਿਲਹਾਲ ਅਕਸ਼ੇ ਦੀ ਮਾਂ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ ਵਿੱਚ ਦਾਖਲ ਹੈ। ਜਿੱਥੇ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। Akshay Kumar's mother performs yoga at 75, proud son shares pic on Yoga Day 2019 | People News | Zee News ਦੱਸਣਯੋਗ ਹੈ ਕਿ ਅਕਸ਼ੇ ਕੁਮਾਰ ਪਿਛਲੇ ਕਈ ਹਫਤਿਆਂ ਤੋਂ ਇੰਗਲੈਂਡ ਵਿੱਚ ਫਿਲਮ 'ਸਿੰਡਰੇਲਾ' ਦੀ ਸ਼ੂਟਿੰਗ ਕਰ ਰਹੇ ਸਨ। ਫਿਲਹਾਲ, ਉਹ ਮੁੰਬਈ ਆ ਗਏ ਹਨ। ਪਰ ਇਸ ਲਈ ਮੇਕਰਸ ਨੂੰ ਕੋਈ ਨੁਕਸਾਨ ਨਾ ਹੋਵੇ, ਅਕਸ਼ੇ ਨੇ ਉਨ੍ਹਾਂ ਨੂੰ ਫਿਲਮ ਦੇ ਉਨ੍ਹਾਂ ਪਾਰਟਸ ਦੀ ਸ਼ੂਟਿੰਗ ਜਾਰੀ ਰੱਖਣ ਲਈ ਕਿਹਾ ਹੈ ਜਿਨ੍ਹਾਂ ਵਿੱਚ ਅਕਸ਼ੇ ਨਹੀਂ ਹਨ। ਅਰੁਣਾ ਭਾਟੀਆ ਦੀ ਉਮਰ ਕਰੀਬ 77 ਸਾਲ ਹੈ ਅਤੇ ਕੁਝ ਸਾਲ ਪਹਿਲਾਂ ਉਨ੍ਹਾਂ ਦੇ ਗੋਡਿਆਂ ਦੀ ਸਰਜਰੀ ਹੋਈ ਸੀ। ਦੱਸ ਦੇਈਏ ਕਿ ਅਰੁਣਾ ਭਾਟੀਆ ਇੱਕ ਫਿਲਮ ਨਿਰਮਾਤਾ ਹੈ ਅਤੇ ਉਸਨੇ ਕਈ ਫਿਲਮਾਂ ਦਾ ਨਿਰਮਾਣ ਕੀਤਾ ਹੈ। -PTC News


Top News view more...

Latest News view more...