ਅਕਸ਼ੈ ਕੁਮਾਰ ਦੇ ਜਾਨਲੇਵਾ ਸਟੰਟ ‘ਤੇ ਭੜਕੀ ਟਵਿੰਕਲ ਖੰਨਾ, ਦਿੱਤਾ ਇਹ ਵੱਡਾ ਬਿਆਨ, ਦੇਖੋ ਵੀਡੀਓ

ਅਕਸ਼ੈ ਕੁਮਾਰ ਦੇ ਜਾਨਲੇਵਾ ਸਟੰਟ ‘ਤੇ ਭੜਕੀ ਟਵਿੰਕਲ ਖੰਨਾ, ਦਿੱਤਾ ਇਹ ਵੱਡਾ ਬਿਆਨ, ਦੇਖੋ ਵੀਡੀਓ,ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਹਮੇਸ਼ਾਂ ਹੀ ਕੁਝ ਵੱਖਰਾ ਕਰਦੇ ਹਨ, ਜਿਸ ਨੂੰ ਦੇਖ ਸਾਰੇ ਹੈਰਾਨ ਹੋ ਜਾਂਦੇ। ਇੱਕ ਵਾਰ ਫਿਰ ਅਕਸ਼ੈ ਨੇ ਇੱਕ ਅਜਿਹਾ ਕਾਰਨਾਮਾ ਕੀਤਾ। ਜਿਸ ਨੂੰ ਦੇਖ ਕੇ ਉਹਨਾਂ ਦੀ ਪਤਨੀ ਟਵਿੰਕਲ ਖੰਨਾ ਨੇ ਵੀ ਅਕਸ਼ੈ ਨੂੰ ਝਾੜ ਪਾ ਦਿੱਤੀ। ਦਰਅਸਲ ਪਿਛਲੇ ਦਿਨੀ ਅਕਸ਼ੇ ਕੁਮਾਰ ਨੇ ਇੱਕ ਵੈਬ ਸੀਰੀਜ਼ ਦੇ ਲੌਂਚ ਈਵੈਂਟ ‘ਤੇ ਆਪਣੇ ਆਪ ਨੂੰ ਅੱਗ ਲਗਾ ਲਈ ਜਿਸ ਦਾ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵੀ ਅੱਗ ਦੀ ਤਰਾਂ ਹੀ ਫੈਲ ਗਿਆ।


ਉਹਨਾਂ ਅਕਸ਼ੇ ਕੁਮਾਰ ਦੇ ਇਸ ਖਤਰਨਾਕ ਸਟੰਟ ਦੇ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਲਿਖਿਆ “ਕੀ ਬਕਵਾਸ ਹੈ ! ਮੈਂ ਦੇਖਿਆ ਕਿ ਤੁਸੀਂ ਕਿਵੇਂ ਖੁਦ ਨੂੰ ਅੱਗ ਲਗਾਉਣ ਦਾ ਫੈਸਲਾ ਕੀਤਾ, ਤੁਸੀਂ ਘਰ ਆਓ ਜੇਕਰ ਇਸ ਤੋਂ ਬੱਚ ਗਏ ਤਾਂ ਮੈਂ ਤੁਹਾਨੂੰ ਮਾਰ ਦੇਵਾਂਗੀ। ਰੱਬਾ ਮੇਰੀ ਮਦਦ ਕਰ।”

 

View this post on Instagram

 

And we’re off to a fiery start with @primevideoIn’s THE END (working title)??? @abundantiaent

A post shared by Akshay Kumar (@akshaykumar) on

ਅਕਸ਼ੈ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ‘ਕੇਸਰੀ’ ‘ਚ ਨਜ਼ਰ ਆਉਣ ਵਾਲੇ ਹਨ। ਫਿਲਮ ‘ਕੇਸਰੀ’ 21 ਮਾਰਚ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਵੱਲੋਂ ਕੀਤਾ ਗਿਆ ਹੈ। ਫ਼ਿਲਮ ਵਿੱਚ ਅਕਸ਼ੇ ਕੁਮਾਰ ਤੇ ਪ੍ਰਿਨਿਤੀ ਚੋਪੜਾ ਮੁੱਖ ਭੁਮਿਕਾ ਵਿੱਚ ਦਿਖਾਈ ਦੇਣਗੇ।

-PTC News