ਅਮਰੀਕਾ ਦੇ ਅਲਾਸਕਾ 'ਚ 2 ਜਹਾਜ਼ਾਂ ਦੀ ਆਪਸ ਵਿੱਚ ਹੋਈ ਟੱਕਰ, 7 ਲੋਕਾਂ ਦੀ ਮੌਤ

By Shanker Badra - August 01, 2020 12:08 pm

ਅਮਰੀਕਾ ਦੇ ਅਲਾਸਕਾ 'ਚ 2 ਜਹਾਜ਼ਾਂ ਦੀ ਆਪਸ ਵਿੱਚ ਹੋਈ ਟੱਕਰ, 7 ਲੋਕਾਂ ਦੀ ਮੌਤ:ਵਾਸ਼ਿੰਗਟਨ  : ਅਮਰੀਕਾ ਦੇ ਅਲਾਸਕਾ 'ਚ ਇਕ ਵੱਡਾ ਹਵਾਈ ਹਾਦਸਾ ਵਾਪਰਿਆ ਹੈ। ਜਿੱਥੇ ਹਵਾ 'ਚ ਦੋ ਜਹਾਜ਼ਾਂ ਦੇ ਆਪਸ 'ਚ ਟਕਰਾਉਣ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੋਲਡੋਂਟਾ ਸ਼ਹਿਰ ਤੋਂ ਕੁਝ ਕਿੱਲੋਮੀਟਰ ਦੂਰ ਵਾਪਰਿਆ ਹੈ। ਫਿਲਹਾਲ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।

ਮਿਲੀ ਜਾਣਕਾਰੀ ਅਨੁਸਾਰ ਸੋਲਦੋਤਨਾ ਵਿਚ ਸ਼ੁੱਕਰਵਾਰ ਰਾਤ ਨੂੰ ਦੋ ਛੋਟੇ ਜਹਾਜ਼ਾਂ ਦੀ ਹਵਾ 'ਚ ਟੱਕਰ ਹੋ ਗਈ , ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਦਾ ਕਾਰਨ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਹੈ। ਇਸ ਹਵਾਈ ਹਮਲੇ 'ਚ ਗੈਰੀ ਨੋਪ ਦੀ ਵੀ ਮੌਤ ਹੋ ਗਈ ਹੈ। ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਸਟੇਟ ਅਸੈਂਬਲੀ ਦੇ ਮੈਂਬਰ ਸਨ।

ਅਮਰੀਕਾ ਦੇ ਅਲਾਸਕਾ 'ਚ 2 ਜਹਾਜ਼ਾਂ ਦੀ ਆਪਸ ਵਿੱਚ ਹੋਈ ਟੱਕਰ, 7 ਲੋਕਾਂ ਦੀ ਮੌਤ

ਖੇਤਰੀ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਇਕ ਜਹਾਜ਼ ਵਿਚ ਇਕ ਹੀ ਵਿਅਕਤੀ ਸੀ ਜਦਕਿ ਦੂਜੇ ਜਹਾਜ਼ ਵਿਚ 6 ਲੋਕ ਸਵਾਰ ਸਨ। 6 ਲੋਕਾਂ ਦੀ ਘਟਨਾ ਵਾਲੇ ਸਥਾਨ 'ਤੇ ਹੀ ਮੌਤ ਹੋ ਗਈ ਸੀ ,ਜਦਕਿ ਇਕ ਜ਼ਖਮੀ ਵਿਅਕਤੀ ਨੇ ਹਸਪਤਾਲ ਜਾਣ ਦੌਰਾਨ ਦਮ ਤੋੜ ਦਿੱਤਾ।

ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਏਅਰਕ੍ਰਾਫਟ ਸਿੰਗਲ ਇੰਜਣ ਵਾਲੇ ਸੀ। ਇਨ੍ਹਾਂ ਵਿਚੋਂ ਇਕ ਹੈਵਿਲਲੈਂਡ ਡੀਐੱਚਸੀ-2 ਬੀਵਰ ਤੇ ਦੂਸਰਾ ਪਾਈਪਰ-ਪੀ12 ਸੀ। ਦੋਵਾਂ ਹੀ ਜਹਾਜ਼ਾਂ ਨੇ ਸੋਲਡੋਂਟਾ ਏਅਰਪੋਰਟ ਤੋਂ ਉਡਾਨ ਭਰੀ ਸੀ। ਐਂਕੋਰੇਜ ਸ਼ਹਿਰ ਤੋਂ ਕਰੀਬ 150 ਕਿੱਲੋਮੀਟਰ ਦੂਰ ਹਵਾ 'ਚ ਇਹ ਆਪਸ 'ਚ ਟਕਰਾ ਗਏ।
-PTCNews

adv-img
adv-img