ਪਾਕਿਸਤਾਨ ਕ੍ਰਿਕਟ ਬੋਰਡ 'ਚ ਪਹਿਲੀ ਵਾਰ ਨਿਯੁਕਤ ਹੋਈ ਮਹਿਲਾ ਨਿਰਦੇਸ਼ਕ

By Jagroop Kaur - November 10, 2020 3:11 pm

ਪਾਕਿਸਤਾਨ : ਮਹਿਲਾਵਾਂ ਹਰ ਖੇਤਰ 'ਚ ਅੱਗੇ ਹਨ , ਅੱਜ ਕਈ ਅਜਿਹੇ ਸਥਾਨ ਹਨ ਜਿੰਨਾ 'ਚ ਮਹਿਲਾਵਾਂ ਵੱਡੇ ਅਹੁਦੇ 'ਤੇ ਪਹੁੰਚ ਕੇ ਇਤਿਹਾਸ ਰਚ ਰਹੀਆਂ ਹਨ , ਅਜਿਹਾ ਹੀ ਇਤਿਹਾਸ ਕਾਇਮ ਕੀਤਾ ਹੈ ਪਾਕਿਸਤਾਨ ਦੀ ਮਨੁੱਖੀ ਸੰਸਾਧਨ ਕਾਰਜਕਾਰੀ ਆਲੀਆ ਜਫਰ ਨੇ। ਜੋ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੀ ਪਹਿਲੀ ਮਹਿਲਾ ਨਿਰਦੇਸ਼ਕ ਨਿਯੁਕਤੀ ਕੀਤੀ ਗਈ ਹੈ। ਆਲੀਆ P.C.B ਦੇ 4 ਨਵੇਂ ਨਿਰਦੇਸ਼ਕਾਂ ਵਿਚੋਂ ਇਕ ਹਨ। 1st female in PCBAlia Zafar becomes the first female director of PCBਉਨ੍ਹਾਂ ਦੇ ਇਲਾਵਾ ਵਿੱਤ ਕਾਰਜਕਾਰੀ ਜਾਵੇਦ ਕੁਰੈਸ਼ੀ, ਅਰਥ ਸ਼ਾਸਤਰੀ, ਅਸੀਮ ਵਾਜਿਦ ਜਵਾਦ ਅਤੇ ਕਾਰਪੋਰੇਟ ਕਾਰਜਕਾਰੀ ਆਰਿਫ ਸਈਦ ਦੀ ਨਿਯੁਕਤੀ ਹੋਈ ਹੈ।ਦਸਣਯੋਗ ਹੈ ਕਿ ਜਫਰ ਅਤੇ ਜਵਾਦ ਨੂੰ 2 ਸਾਲ ਦੇ ਲਈ ਨਿਯੁਕਤ ਕੀਤਾ ਗਿਆ ਹੈ। ਪੀ.ਸੀ.ਬੀ. ਦੇ ਨਵੇਂ ਸੰਵਿਧਾਨ ਤਹਿਤ 4 ਆਜ਼ਾਦ ਨਿਰਦੇਸ਼ਕਾਂ ਵਿਚ ਇਕ ਔਰਤ ਦਾ ਹੋਣਾ ਲਾਜ਼ਮੀ ਕੀਤਾ ਗਿਆ ਹੈ।ਇਸ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੀ.ਸੀ.ਬੀ. ਪ੍ਰਧਾਨ ਅਹਿਸਾਨ ਮਣੀ ਨੇ ਕਿਹਾ, 'ਮੈਂ ਨਵ-ਨਿਯੁਕਤ ਮੈਬਰਾਂ ਦਾ ਸਵਾਗਤ ਕਰਦਾ ਹਾਂ |

ਹੋਰ ਪੜ੍ਹੋਅਨੁਸ਼ਕਾ ਲਈ ਛੁੱਟੀ ‘ਤੇ ਜਾਣਗੇ ਵਿਰਾਟ,ਆਸਟ੍ਰੇਲੀਆ ਮੈਚ ਦੌਰਾਨ ਹੋਈਆਂ ਹੋਰ ਵੀ ਤਬਦੀਲੀਆਂFirst female director appointed to Pakistan Cricket Board | Arab News PK

ਹੋਰ ਪੜ੍ਹੋ : ਲਾਹੌਰ ਦੀ ਸ਼ਹੀਦ ਭਗਤ ਸਿੰਘ ਸੰਸਥਾ ਵੱਲੋਂ ਮਨਾਈ ਜਾਵੇਗੀ ਕਰਤਾਰਪੁਰ ਸਾਹਿਬ ਲਾਂਘੇ ਦੀ ਵਰ੍ਹੇਗੰਢ

ਖਾਸ ਕਰਕੇ ਆਲੀਆ ਜਫਰ ਜੋ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਇਤਿਹਾਸ ;ਚ ਪਹਿਲੀ ਮਹਿਲਾ ਆਜ਼ਾਦ ਮੈਂਬਰ ਬਣ ਕੇ ਇਤਿਹਾਸ ਰਚ ਰਹੇ ਹਨ। ਇਹ ਪੀ.ਸੀ.ਬੀ. ਦੇ ਪ੍ਰਸ਼ਾਸਨ ਦਾ ਢਾਂਚਾ ਬਿਹਤਰ ਬਣਾਉਣ ਦੀ ਦਿਸ਼ਾ ਵਿਚ ਵੱਡਾ ਕਦਮ ਹੈ। ਹੁਣ ਪਾਕਿਸਤਾਨ ਦੇ ਪਹਿਲੀ ਸ਼੍ਰੇਣੀ ਦੇ ਕ੍ਰਿਕਟ ਵਿਚ ਸਿਰਫ਼ 6 ਰਾਜਸੀ ਟੀਮਾਂ ਬਲੋਚਿਸਤਾਨ, ਸੈਂਟਰਲ ਪੰਜਾਬ, ਸਦਰਨ ਪੰਜਾਬ, ਖੈਬਰ ਪਖਤੂਨਖਵਾ, ਸਿੰਧ ਅਤੇ ਨਾਰਦਰਨ ਹੋਣਗੀਆਂ। ਹੁਣ ਤੱਕ ਪਹਿਲੀ ਸ਼੍ਰੇਣੀ ਦੇ ਕ੍ਰਿਕਟ ਵਿਚ ਇੱਥੇ ਬੈਂਕਾਂ ਦੀਆਂ ਟੀਮਾਂ ਅਤੇ ਸ਼ਹਿਰਾਂ ਦੀਆਂ ਟੀਮਾਂ ਹੋਇਆ ਕਰਦੀਆਂ ਸਨ।

adv-img
adv-img