ਦੇਸ਼ ਦੇ ਸਾਰੇ ਬੈਂਕ ਇਨ੍ਹਾਂ ਕਾਰਨਾਂ ਕਰਕੇ 3 ਦਿਨ ਰਹਿਣਗੇ ਬੰਦ, ਪੜ੍ਹੋ ਪੂਰੀ ਖ਼ਬਰ

All banks in the country will remain closed for 3 days for these reasons
ਦੇਸ਼ ਦੇ ਸਾਰੇ ਬੈਂਕਇਨ੍ਹਾਂ ਕਾਰਨਾਂ ਕਰਕੇ 3 ਦਿਨ ਰਹਿਣਗੇ ਬੰਦ, ਪੜ੍ਹੋ ਪੂਰੀ ਖ਼ਬਰ

ਦੇਸ਼ ਦੇ ਸਾਰੇ ਬੈਂਕ ਇਨ੍ਹਾਂ ਕਾਰਨਾਂ ਕਰਕੇ 3 ਦਿਨ ਰਹਿਣਗੇ ਬੰਦ, ਪੜ੍ਹੋ ਪੂਰੀ ਖ਼ਬਰ:ਨਵੀਂ ਦਿੱਲੀ : ਜੇ ਤੁਹਾਨੂੰ ਬੈਂਕਾਂ ਨਾਲ ਜੁੜੇ ਜ਼ਰੂਰੀ ਕੰਮ ਹਨ ਤਾਂ 20 ਫ਼ਰਵਰੀ ਤੱਕ ਨਿਪਟਾ ਲਓ ਕਿਉਂਕਿ 21, 22 ਤੇ 23 ਫ਼ਰਵਰੀ ਨੂੰ ਤਿੰਨ ਦਿਨ ਲਈ ਬੈਂਕ ਬੰਦ ਰਹਿਣਗੇ।ਦੇਸ਼ ਦੇ ਸਾਰੇ ਬੈਂਕ ਸ਼ੁੱਕਰਵਾਰ ਤੋਂ ਲਗਾਤਾਰ 3 ਦਿਨ ਬੰਦ ਰਹਿਣਗੇ। ਇਸ ਦੌਰਾਨ ਬੈਂਕਾਂ ‘ਚ ਲਗਾਤਾਰ ਤਿੰਨ ਦਿਨ ਛੁੱਟੀ ਹੋਣ ਕਾਰਨ ਜ਼ਿਆਦਾਤਰ ਏ.ਟੀ.ਐੱਮ. ਖਾਲੀ ਹੋ ਸਕਦੇ ਹਨ।

All banks in the country will remain closed for 3 days for these reasons
ਦੇਸ਼ ਦੇ ਸਾਰੇ ਬੈਂਕਇਨ੍ਹਾਂ ਕਾਰਨਾਂ ਕਰਕੇ 3 ਦਿਨ ਰਹਿਣਗੇ ਬੰਦ, ਪੜ੍ਹੋ ਪੂਰੀ ਖ਼ਬਰ

ਮਿਲੀ ਜਾਣਕਾਰੀ ਅਨੁਸਾਰ ਮਹਾ ਸ਼ਿਵਰਾਤਰੀ ਦੇ ਸਬੰਧ ਵਿਚ ਬੈਂਕ 21 ਫਰਵਰੀ ਨੂੰ ਬੰਦ ਰਹਿਣਗੇ। 22 ਫਰਵਰੀ ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਨੂੰ ਛੁੱਟੀ ਰਹੇਗੀ ਅਤੇ 23 ਫਰਵਰੀ ਨੂੰ ਐਤਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ। ਜਿਸ ਕਰਕੇ ਬੈਂਕ ਅਗਲੇ ਹਫ਼ਤੇ ਸੋਮਵਾਰ ਨੂੰ ਹੀ ਖੁੱਲ੍ਹਣਗੇ।

All banks in the country will remain closed for 3 days for these reasons
ਦੇਸ਼ ਦੇ ਸਾਰੇ ਬੈਂਕਇਨ੍ਹਾਂ ਕਾਰਨਾਂ ਕਰਕੇ 3 ਦਿਨ ਰਹਿਣਗੇ ਬੰਦ, ਪੜ੍ਹੋ ਪੂਰੀ ਖ਼ਬਰ

ਜਿਸ ਦਾ ਸਿੱਧਾ ਅਸਰ ਏ.ਟੀ. ਐੱਮ. ਸੇਵਾਵਾਂ ‘ਤੇ ਪੈਣ ਦੇ ਆਸਾਰ ਹਨ। ਜਿਸ ਕਰਕੇ ਬੈਂਕ 3 ਦਿਨ ਬੰਦ ਰਹਿਣ ‘ਤੇ ਲੋਕਾਂ ਨੂੰ ਨਕਦੀ ਸੰਬੰਧੀ ਮੁਸ਼ਕਲ ਹੋ ਸਕਦੀ ਹੈ। ਜੇਕਰ ਘਰ ‘ਚ ਕੋਈ ਪ੍ਰੋਗਰਾਮ ਹੈ ਜਾਂ ਪੈਸੇ ਦੀ ਜ਼ਰੂਰਤ ਹੈ ਤਾਂ ਛੁੱਟੀ ਵਾਲੇ ਦਿਨਾਂ ਤੋਂ ਪਹਿਲਾਂ ਆਪਣੀ ਲੋੜ ਅਨੁਸਾਰ ਰਕਮ ਕਢਾ ਕੇ ਰੱਖ ਲਓ। ਹਾਲਾਂਕਿ ਜੇਕਰ ਤੁਸੀਂ ਡਿਜੀਟਲ ਲੈਣ-ਦੇਣ ਕਰਦੇ ਹੋ, ਤਾਂ ਤੁਹਾਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਵੇਗੀ।

All banks in the country will remain closed for 3 days for these reasons
ਦੇਸ਼ ਦੇ ਸਾਰੇ ਬੈਂਕਇਨ੍ਹਾਂ ਕਾਰਨਾਂ ਕਰਕੇ 3 ਦਿਨ ਰਹਿਣਗੇ ਬੰਦ, ਪੜ੍ਹੋ ਪੂਰੀ ਖ਼ਬਰ

ਤੁਹਾਨੂੰ ਦੱਸ ਦੇਈਏ ਕਿ ਅਜਿਹੇ ‘ਚ ਸੋਚ-ਸਮਝ ਕੇ ਹੀ ਖਰਚ ਕਰਨਾ ਠੀਕ ਹੋਵੇਗਾ। ਜੇਕਰ ਤੁਸੀਂ ਮੋਬਾਇਲ ਬੈਂਕਿੰਗ ਜਾਂ ਇੰਟਰਨੈੱਟ ਬੈਂਕਿੰਗ ਵਰਤਦੇ ਹੋ ਤਾਂ ਤੁਸੀਂ ਆਪਣੇ ਖਰਚ ਨੂੰ ਆਸਾਨੀ ਨਾਲ ਮੈਨੇਜ ਕਰ ਸਕਦੇ ਹੋ ਪਰ ਜੇਕਰ ਤੁਹਾਡੇ ਕੋਲ ਡਿਜੀਟਲ ਟ੍ਰਾਂਜੈਕਸ਼ਨ ਦੀ ਸੁਵਿਧਾ ਨਹੀਂ ਹੈ ਤਾਂ ਫਿਰ ਤੁਹਾਨੂੰ ਸਿੱਧੇ 24 ਫਰਵਰੀ ਤੱਕ ਉਡੀਕ ਕਰਨੀ ਹੋਵੇਗੀ।
-PTCNews