ਮੁੱਖ ਖਬਰਾਂ

ਬਿਨਾਂ ਪ੍ਰੀਖਿਆਵਾਂ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ 'ਚ ਪ੍ਰਮੋਟ ਕਰਨ ਦਾ ਐਲਾਨ

By Jagroop Kaur -- April 15, 2021 2:14 pm -- Updated:April 15, 2021 2:14 pm

ਕੋਵਿਡ-19 ਦੇ ਲਗਾਤਾਰ ਵਧ ਰਹੇ ਕੇਸਾਂ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ 5, 8 ਅਤੇ 10 ਕਲਾਸਾਂ ਦੇ ਵਿਦਿਆਰਥੀਆਂ ਨੂੰ ਬਗੈਰ ਪ੍ਰੀਖਿਆ ਦਿੱਤੇ ਅਗਲੀ ਕਲਾਸ ਵਿੱਚ ਤਰੱਕੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੀਐਸਈਬੀ ਦੀ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਪਹਿਲਾਂ ਹੀ ਮੁਲਤਵੀ ਕਰ ਦਿੱਤੀ ਗਈ ਹਨ। ਇਹ ਪ੍ਰੀਖਿਆਵਾਂ ਕਦੋਂ ਹੋਣਗੀਆਂ ਇਸ ਬਾਰੇ ਫੈਸਲਾ ਲੈਣਾ ਅਜੇ ਬਾਕੀ ਹੈ।

Also Read | Coronavirus: Punjab government likely to announce weekend lockdown

ਮੁੱਖ ਮੰਤਰੀ ਨੇ ਇਹ ਫ਼ੈਸਲੇ ਉੱਚ ਅਧਿਕਾਰੀਆਂ ਅਤੇ ਡਾਕਟਰੀ ਮਾਹਰਾਂ ਨਾਲ ਵਰਚੁਅਲ ਕੋਵਿਡ ਸਮੀਖਿਆ ਬੈਠਕ ਦੌਰਾਨ ਲਏ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਸੂਬੇ 'ਚ ਕੋਰੋਨਾ ਕਰਕੇ 30 ਅਪ੍ਰੈਲ ਤੱਕ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਜਾਵੇ।

ਦੱਸ ਦਈਏ ਕਿ ਪੰਜਾਬ 'ਚ ਕਲਾਸ 5 ਦੇ ਵਿਦਿਆਰਥੀਆਂ ਦੀਆਂ ਹੁਣ ਤਕ 5 ਚੋਂ 4 ਵਿਸ਼ਿਆਂ ਦੀ ਪ੍ਰੀਖਿਆ ਪਹਿਲਾਂ ਹੀ ਲਈਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਪੰਜਾਬ ਰਾਜ ਸਿੱਖਿਆ ਬੋਰਡ (ਪੀਐਸਈਬੀ) ਵਲੋਂ ਵਿਦਿਆਰਥੀਆਂ ਦੇ 4 ਵਿਸ਼ਿਆਂ ਚੋਂ ਹਾਸਲ ਕੀਤੇ ਅੰਕਾਂ ਦੇ ਅਧਾਰ 'ਤੇ ਨਤੀਜੇ ਐਲਾਨ ਕੀਤੇ ਜਾ ਸਕਦੇ ਹਨ। ਉਧਰ 8 ਵੀਂ ਅਤੇ 10 ਵੀਂ ਜਮਾਤ ਦੇ ਨਤੀਜੇ ਪ੍ਰੀ-ਬੋਰਡ ਪ੍ਰੀਖਿਆਵਾਂ ਜਾਂ ਸਬੰਧਤ ਸਕੂਲਾਂ ਦੇ ਅੰਦਰੂਨੀ ਮੁਲਾਂਕਣ ਦੇ ਅਧਾਰ 'ਤੇ ਐਲਾਨੇ ਜਾ ਸਕਦੇ ਹਨ।

Covid review meeting Punjab: Captain Amarinder Singh announced these students in Punjab be promoted. Decision on Class 12 PSEB board exams 2021 awaited.

ਮੁੱਖ ਮੰਤਰੀ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਕੇਂਦਰੀ ਸਿੱਖਿਆ ਮੰਤਰੀ ਨੂੰ ਵੀ ਕੋਰੋਨਾ ਬਾਰੇ ਲਿਖਿਆ ਸੀ ਕਿ ਮਹਾਂਮਾਰੀ ਦੇ ਮੱਦੇਨਜ਼ਰ 12ਵੀਂ ਸੀਬੀਐਸਈ ਦੀਆਂ ਪ੍ਰੀਖਿਆਵਾਂ ਰੱਦ ਕਰਨ, ਜਿਸ 'ਤੇ ਬੀਤੀ ਦਿਨੀਂ 10ਵੀਂ ਸੀਬੀਐਸਈ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੇ ਕੇਂਦਰ ਦੇ ਫੈਸਲੇ ‘ਤੇ ਕੈਪਟਨ ਨੇ ਤਸੱਲੀ ਪ੍ਰਗਟਾਈ।

Covid review meeting Punjab: Captain Amarinder Singh announced these students in Punjab be promoted. Decision on Class 12 PSEB board exams 2021 awaited.

ਮੀਟਿੰਗ ਵਿੱਚ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਮੁੱਖ ਸਕੱਤਰ ਵਿਨੀ ਮਹਾਜਨ, ਡੀਜੀਪੀ ਦਿਨਕਰ ਗੁਪਤਾ ਸ਼ਾਮਲ ਰਹੇ।

  • Share