ਨਿਰਭੈਆ ਗੈਂਗਰੇਪ ਮਾਮਲਾ : ਨਿਰਭੈਆ ਦੀ ਮਾਂ ਨੇ ਕੀਤੀ ਮੰਗ ,ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਇਕੱਠਿਆਂ ਦਿੱਤੀ ਜਾਵੇ ਫਾਂਸੀ

All convicts must be executed on Feb 01- Nirbhaya’s mother on fresh ‘juvenile’ petition
ਨਿਰਭੈਆ ਗੈਂਗਰੇਪਮਾਮਲਾ : ਨਿਰਭੈਆ ਦੀ ਮਾਂ ਨੇ ਕੀਤੀ ਮੰਗ ,ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਇਕੱਠਿਆਂ ਦਿੱਤੀ ਜਾਵੇ ਫਾਂਸੀ

ਨਿਰਭੈਆ ਗੈਂਗਰੇਪ ਮਾਮਲਾ : ਨਿਰਭੈਆ ਦੀ ਮਾਂ ਨੇ ਕੀਤੀ ਮੰਗ ,ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਇਕੱਠਿਆਂ ਦਿੱਤੀ ਜਾਵੇ ਫਾਂਸੀ:ਨਵੀਂ ਦਿੱਲੀ : ਨਿਰਭੈਆ ਗੈਂਗਰੇਪ ਅਤੇ ਕਤਲ ਮਾਮਲੇ ‘ਚ ਦੋਸ਼ੀ ਪਵਨ ਕੁਮਾਰ ਗੁਪਤਾ ਨੇ ਦਿੱਲੀ ਹਾਈਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ ਕਿ 2012 ‘ਚ ਵਾਰਦਾਤ ਦੇ ਸਮੇਂ ਉਹ ਨਾਬਲਿਗ ਸੀ ਅਤੇ ਦਿੱਲੀ ਹਾਈਕੋਰਟ ਨੇ ਇਸ ਤੱਥ ਦੀ ਅਣਦੇਖੀ ਕੀਤੀ ਸੀ। ਇਹ ਗੱਲ ਮੰਨਣ ਤੋਂ ਹਾਈਕੋਰਟ ਨੇ ਇਨਕਾਰ ਕਰ ਦਿੱਤਾ ਸੀ।

All convicts must be executed on Feb 01- Nirbhaya’s mother on fresh ‘juvenile’ petition
ਨਿਰਭੈਆ ਗੈਂਗਰੇਪਮਾਮਲਾ : ਨਿਰਭੈਆ ਦੀ ਮਾਂ ਨੇ ਕੀਤੀ ਮੰਗ ,ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਇਕੱਠਿਆਂ ਦਿੱਤੀ ਜਾਵੇ ਫਾਂਸੀ

ਜਸਟਿਸ ਆਰ. ਭਾਨੂੰਮਤੀ, ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਏ. ਐੱਸ. ਬੋਪੰਨਾ ਦੇ ਬੈਂਚ ਨੇ ਪਵਨ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ ਸੀ। ਅਦਾਲਤ ਨੇ ਕਿਹਾ ਕਿ ਪਟੀਸ਼ਨ ਅਤੇ ਦਲੀਲਾਂ ‘ਚ ਕੁਝ ਵੀ ਨਵਾਂ ਨਹੀਂ ਹੈ। ਸਰਬਉੱਚ ਅਦਾਲਤ ਨੇ ਆਪਣੇ ਹੁਕਮ ‘ਚ ਦੱਸਿਆ ਹੈ ਕਿ ਹਾਈਕੋਰਟ ਨੇ ਸਹੀ ਆਧਾਰ ‘ਤੇ ਪਵਨ ਦੀ ਪਟੀਸ਼ਨ ਖ਼ਾਰਜ ਕੀਤੀ ਹੈ।

All convicts must be executed on Feb 01- Nirbhaya’s mother on fresh ‘juvenile’ petition
ਨਿਰਭੈਆ ਗੈਂਗਰੇਪਮਾਮਲਾ : ਨਿਰਭੈਆ ਦੀ ਮਾਂ ਨੇ ਕੀਤੀ ਮੰਗ ,ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਇਕੱਠਿਆਂ ਦਿੱਤੀ ਜਾਵੇ ਫਾਂਸੀ

ਦੱਸ ਦੇਈਏ ਕਿ ਨਿਰਭੈਆ ਨਾਲ ਜਬਰ ਜਨਾਹ ਤੇ ਕਤਲ ਮਾਮਲੇ ‘ਚ ਦਿੱਲ਼ੀ ਦੀ ਪਟਿਆਲਾ ਹਾਊਸ ਕੋਰਟ ਨੇ ਡੈੱਥ ਵਾਰੰਟ ਜਾਰੀ ਕੀਤਾ ਹੈ। ਇਨ੍ਹਾਂ ਚਾਰ ਦੋਸ਼ੀਆਂ ਵਿਨੈ ਸ਼ਰਮਾ (26), ਮੁਕੇਸ਼ ਸਿੰਘ (32), ਅਕਸ਼ੈ ਕੁਮਾਰ ਸਿੰਘ (31) ਅਤੇ ਪਵਨ ਗੁਪਤਾ (25) ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਤਿਹਾੜ ਜੇਲ ‘ਚ ਫਾਂਸੀ ਦਿੱਤੀ ਜਾਣੀ ਹੈ। ਇਸ ਤੋਂ ਬਾਅਦ ਪਵਨ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਕਾਇਆ ਹੈ।

All convicts must be executed on Feb 01- Nirbhaya’s mother on fresh ‘juvenile’ petition
ਨਿਰਭੈਆ ਗੈਂਗਰੇਪਮਾਮਲਾ : ਨਿਰਭੈਆ ਦੀ ਮਾਂ ਨੇ ਕੀਤੀ ਮੰਗ ,ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਇਕੱਠਿਆਂ ਦਿੱਤੀ ਜਾਵੇ ਫਾਂਸੀ

ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਪੈਰਾ ਮੈਡੀਕਲ ਵਿਦਿਆਰਥਣ ਨਾਲ ਛੇ ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਇਸ ਤੋਂ ਬਾਅਦ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।

All convicts must be executed on Feb 01- Nirbhaya’s mother on fresh ‘juvenile’ petition
ਨਿਰਭੈਆ ਗੈਂਗਰੇਪਮਾਮਲਾ : ਨਿਰਭੈਆ ਦੀ ਮਾਂ ਨੇ ਕੀਤੀ ਮੰਗ ,ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਇਕੱਠਿਆਂ ਦਿੱਤੀ ਜਾਵੇ ਫਾਂਸੀ

ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।
-PTCNews