ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਥੇਬੰਦਕ ਢਾਂਚੇ ਦਾ ਐਲਾਨ, ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਦੀ ਸਲਾਹ ਨਾਲ ਬਣਾਈ 31 ਮੈਂਬਰੀ ਕਮੇਟੀ : ਜਗਰੂਪ ਸਿੰਘ ਚੀਮਾ

By Shanker Badra - May 12, 2020 3:05 pm

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਥੇਬੰਦਕ ਢਾਂਚੇ ਦਾ ਐਲਾਨ, ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਦੀ ਸਲਾਹ ਨਾਲ ਬਣਾਈ 31 ਮੈਂਬਰੀ ਕਮੇਟੀ : ਜਗਰੂਪ ਸਿੰਘ ਚੀਮਾ:ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨਾਲ ਸਲਾਹ ਮਸ਼ਵਰਾ ਕਰਕੇ ਜਥੇਬੰਦਕ ਢਾਂਚੇ ਦਾ ਪੁਨਰ ਗਠਨ ਕਰਦਿਆ 31 ਮੈਂਬਰੀ ਕਮੇਟੀ 'ਚੋ ਕੁਝ ਸੀਨੀਅਰ ਨੇਤਾਵਾ ਨੂੰ ਮੁੱਖ ਜਿੰਮੇਵਾਰੀਆ ਦੇਣ ਦਾ ਐਲਾਨ ਕੀਤਾ ਹੈ। ਅੱਜ ਪ੍ਰੈੱਸ ਨੂੰ ਲਿਖਤੀ ਜਾਣਕਾਰੀ ਦਿੰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਕਿਹਾ ਕਿ ਉਹਨਾ ਫੈਡਰੇਸ਼ਨ ਦੀ 75ਵੀ ਵਰੇਗੰਢ ਮੌਕੇ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਵਜੋ ਵੱਡੀ ਜਿੰਮੇਵਾਰੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਫੈਡਰੇਸ਼ਨ ਦੇ ਕਈ ਸੀਨੀਅਰ ਨੇਤਾਵਾਂ ਦੀ ਹਾਜਰੀ ਵਿੱਚ ਇਹ ਜਿੰਮੇਵਾਰੀ ਸੌਂਪੀ ਗਈ ਸੀ।

ਉਨ੍ਹਾਂ ਨੇ ਕਿਹਾ ਕਿ ਅੱਜ ਐਲਾਨੀ ਗਈ 31 ਮੈਂਬਰੀ ਕਮੇਟੀ ਦੇ ਅਹੁਦੇਦਾਰ ਇਸ ਪ੍ਰਕਾਰ ਹਨ,ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਲੀਗਲ ਸੈੱਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜਦਕਿ ਗਗਨਦੀਪ ਸਿੰਘ ਰਿਆੜ ਮੀਤ ਪ੍ਰਧਾਨ ਅਤੇ ਪ੍ਰਭਜੋਤ ਸਿੰਘ ਫਰੀਦਕੋਟ ਸਕੱਤਰ ਜਨਰਲ ਬਣਾਏ ਗਏ ਹਨ। ਇਸ ਤੋ ਇਲਾਵਾ ਬਲਬੀਰ ਸਿੰਘ ਕੁਠਾਲਾ ਗੁਰਪ੍ਰੀਤ ਸਿੰਘ ਅਮਨਦੀਪ ਸਿੰਘ ਮੋਹਾਲੀ ਬਲਜੀਤ ਸਿੰਘ ਜਮਸ਼ੇਦਪੁਰ ਮੀਤ ਪ੍ਰਧਾਨ ਹੋਣਗੇ । ਜਨਰਲ ਸਕੱਤਰ ਰਾਜਵੰਤ ਸਿੰਘ ਭੰਗੂ, ਭਾਈ ਭਗਵਾਨ ਸਿੰਘ ਖੋਜੀ , ਭਾਈ ਹਰਦਿੱਤ ਸਿੰਘ ਖਰੜ ਸਤਨਾਮ ਸਿੰਘ ਗੰਭੀਰ ਅਤੇ ਇੰਦਰਜੀਤ ਸਿੰਘ ਰੀਠਖੇੜੀ ਨੂੰ ਬਣਾਇਆ ਗਿਆ ਹੈ।

ਜਥੇਬੰਦੀ ਦੇ ਮੁੱਖ ਜਥੇਬੰਦਕ ਸਕੱਤਰ ਬਲਜਿੰਦਰ ਸਿੰਘ ਸ਼ੇਰਾ, ਸੁਖਵਿੰਦਰ ਸਿੰਘ ਦੀਨਾਨਗਰ ਜਦਕਿ ਜਥੇਬੰਦਕ ਸਕੱਤਰ ਮੱਖਣ ਸਿੰਘ ਤਰਮਾਲਾ ਰਣਧੀਰ ਸਿੰਘ ਖੱਟੜਾ, ਬਲਜਿੰਦਰ ਸਿੰਘ ਲੁਧਿਆਣਾ ਹੋਣਗੇ।ਅਜੀਤਪਾਲ ਸਿੰਘ ਮੁਠੱਡਾ, ਵਰਿੰਦਰ ਸਿੰਘ ਪਟਿਆਲਾ ਦਿਲਬਾਗ ਸਿੰਘ ਭੂਲੋਵਾਲ ਪ੍ਰੈਸ ਸਕੱਤਰ ਹੋਣਗੇ। ਵਰਕਿੰਗ ਕਮੇਟੀ ਮੈਂਬਰ ਜੈਮਲ ਸਿੰਘ ਭਿੰਡਰ, ਤਰਨਜੀਤ ਸਿੰਘ ਖਲੀਫੇਵਾਲ,  ਦਿਲਬਾਗ ਸਿੰਘ ਭੱਟੀ, ਸੁਖਵਿੰਦਰ ਸਿੰਘ ਬਲਵਿੰਦਰ ਸਿੰਘ ਰਾਜਪੁਰਾ, ਜਤਿੰਦਰ ਸਿੰਘ ਖਾਲਸਾ ,ਗੁਰਸਰਨ ਸਿੰਘ,  ਇੰਦਰਜੀਤ ਸਿੰਘ ਸਰਾਉ ਅਤੇ ਬੂਟਾ ਸਿੰਘ ਭੁੱਲਰ ਨੂੰ ਸ਼ਾਮਲ ਕੀਤਾ ਗਿਆ । ਜਦਕਿ ਗੁਰਮੁੱਖ ਸਿੰਘ ਸੰਧੂ,  ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ,   ਬਲਬੀਰ ਸਿੰਘ ਫੁਗਲਾਣਾ, ਪਰਮਜੀਤ ਸਿੰਘ ਤਨੇਲ, ਸ਼ਮਸ਼ੇਰ ਸਿੰਘ ਮਿਸਰਪੁਰਾਂ ਅਤੇ ਹਰਭਿੰਦਰ ਸਿੰਘ ਸੰਧੂ ਸਪੈਸ਼ਲ ਇਨਵਾਇਟੀ ਮੈਬਰ ਨਿਯੁਕਤ ਕੀਤੇ ਗਏ ਹਨ।

ਉਹਨਾਂ ਦੱਸਿਆ ਕਿ ਬਹੁਤ ਜਲਦੀ ਸਾਰੇ ਜ਼ਿਲ੍ਹਾ ਪ੍ਰਧਾਨ ਨਵੇ ਨਿਯੁਕਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਦੀ ਚਾਲ ਢਾਲ ਬਦਲਕੇ ਰੱਖ ਦਿੱਤੀ ਹੈ ਪਰ ਜਿਵੇ ਹੀ ਹਾਲਾਤ ਸਾਜਗਰ ਹੋਣਗੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆਂ ਸਰਗਰਮੀਆਂ ਨੂੰ ਸਕੂਲਾਂ -ਕਾਲਜਾਂ ਯੂਨੀਵਰਸਿਟੀਆਂ ਤੇ ਟੈਕਨੀਕਲ ਅਦਾਰਿਆ ਵਿੱਚ ਨੂੰ ਵਧਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਆਪਣੀਆਂ ਰਾਜਨੀਤਕ ਸਰਗਰਮੀਆ ਨੂੰ ਚਲਾਉਦੀ ਰਹੇਗੀ । ਫੈਡਰੇਸ਼ਨ ਦੇ ਇਸਤਰੀ ਵਿੰਗ ਦਾ ਵੀ ਬਹੁਤ ਜਲਦ ਪੁਨਰਗਠਨ ਕੀਤਾ ਜਾਵੇਗਾ ।
-PTCNews

adv-img
adv-img