Sat, Apr 20, 2024
Whatsapp

ਬੈਂਕਾਂ ਤੋਂ ਲੋਨ ਲੈਣ ਵਾਲੇ ਗਾਹਕਾਂ ਲਈ ਰਾਹਤ ਭਰੀ ਖ਼ਬਰ

Written by  Jagroop Kaur -- October 28th 2020 08:24 PM -- Updated: October 28th 2020 08:26 PM
ਬੈਂਕਾਂ ਤੋਂ ਲੋਨ ਲੈਣ ਵਾਲੇ ਗਾਹਕਾਂ ਲਈ ਰਾਹਤ ਭਰੀ ਖ਼ਬਰ

ਬੈਂਕਾਂ ਤੋਂ ਲੋਨ ਲੈਣ ਵਾਲੇ ਗਾਹਕਾਂ ਲਈ ਰਾਹਤ ਭਰੀ ਖ਼ਬਰ

ਬਿਊਰੋ ਰਿਪੋਰਟ: ਕਰਜ਼ਦਾਰਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ ,ਹੁਣ ਬੈਂਕ ਮੋੜਨਗੇ ਕਰਜ਼ 'ਤੇ ਵਸੂਲਿਆ ਹੋਇਆ ਚੱਕਰਵਰਤੀ ਵਿਆਜ।ਜੀ ਹਾਂ, ਕੇਂਦਰ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਤੁਹਾਡੇ ਲੋਨ ਦੀ ਈਐੱਮਆਈ ਤੇ ਲੱਗਿਆ ਚੱਕਰਵਰਤੀ ਵਿਆਜ ਹੁਣ ਬੈਂਕਾਂ ਨੂੰ ਵਾਪਿਸ ਦੇਣਾ ਪਵੇਗਾ. ਕੇਂਦਰੀ ਖਜਾਨਾ ਮੰਤਰਾਲੇ ਵੱਲ਼ੋਂ ਇਸਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ|Have You Paid All Loan EMIs During Moratorium? You Might Receive Cashback From Your Bank on or Before Nov 5 | Here's Howਜੇ ਤੁਸੀਂ ਵੀ ਬੈਂਕ ਜਾਂ ਕਿਸੇ ਹੋਰ ਵਿੱਤੀ ਸੰਸਥਾ ਤੋਂ ਕਰਜ਼ ਲਿਆ ਹੈ, ਤਾਂ ਤੁਹਾਡੇ ਲਈ ਇਹ ਚੰਗੀ ਖ਼ਬਰ ਹੈ. ਕੇਂਦਰ ਸਰਕਾਰ ਦੀ ਵਿਆਜ ਮੁਆਫੀ ਸਕੀਮ ਦੇ ਤਹਿਤ ਰਿਜ਼ਰਵ ਬੈਂਕ ਨੂੰ ਕਰਜ਼ਧਾਰਕਾਂ ਦਾ ਪੈਸਾ ਮੋੜਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ... ਪਰ ਇਹ ਕਿਹੜਾ ਵਿਆਜ ਹੈ, ਜਿਸਤੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ, ਸਭ ਤੋਂ ਪਹਿਲਾਂ ਇਹ ਸਮਝਣਾ ਵੀ ਜ਼ਰੂਰੀ ਹੈ।bank loan emis will return bank loan emis will returnਲਾਕਡਾਊਨ ਦੌਰਾਨ ਕਰਜ਼ਧਾਰਕਾਂ ਨੂੰ 1 ਮਾਰਚ 2020 ਤੋਂ ਲੈ ਕੇ 31 ਅਗਸਤ 2020 ਦੇ ਅਰਸੇ ਲਈ ਕਿਸ਼ਤਾਂ ਦੇਣ ਤੋਂ ਰਾਹਤ ਦਿੱਤੀ ਗਈ ਸੀ, ਪਰ ਉਸਤੋਂ ਬਾਅਦ ਬੈਂਕਾਂ ਵੱਲੋਂ ਉਨ੍ਹਾਂ ਕਿਸ਼ਤਾਂ ਚ ਵਸੂਲੇ ਗਏ ਵਿਆਜ ਤੇ ਵਿਆਜ ਲਗਾਇਆ ਗਿਆ ਸੀ, ਜਿਸਨੂੰ ਕੇਂਦਰ ਸਰਕਾਰ ਨੇ ਵਾਪਿਸ ਕਰਨ ਦੇ ਹੁਕਮ ਜਾਰੀ ਕੀਤੇ ਨੇ। • ਚੱਕਰਵਰਤੀ ਵਿਆਜ ਤੇ ਸਾਧਾਰਨ ਵਿਆਜ ਦੇ ਵਿਚਲੇ ਫਰਕ ਦੀ ਰਕਮ ਨੂੰ ਬੈਂਕ ਕਰਜ਼ਧਾਰਕਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਨਗੇ • ਇਸਦੇ ਲਈ 5 ਨਵੰਬਰ ਤੱਕ ਦੀ ਸਮਾਂ ਹੱਦ ਤੈਅ ਕੀਤੀ ਗਈ ਹੈ • ਇਸ ਯੋਜਨਾ ਦੇ ਤਹਿਤ 2 ਕਰੋੜ ਰੁਪਏ ਤੱਕ ਦਾ ਕਰਜ਼ ਲੈਣ ਵਾਲੇ ਕਰਜ਼ਧਾਰਕਾਂ ਨੂੰ ਫਾਇਦਾ ਮਿਲੇਗਾ • ਇਸ ਨੂੰ ਵਿਆਜ ਤੇ ਵਿਆਜ ਮੁਆਫੀ ਸਕੀਮ ਦਾ ਨਾਂ ਦਿੱਤਾ ਗਿਆ ਹੈ • ਕਰਜ਼ਧਾਰਕਾਂ ਨੂੰ ਇਹ ਛੋਟ 1 ਮਾਰਚ 2020 ਤੋਂ ਲੈ ਕੇ 31 ਅਗਸਤ 2020 ਦੇ ਅਰਸੇ ਲਈ ਮਿਲੇਗੀ • ਕਰਜ਼ਧਾਰਕਾਂ ਨੂੰ ਅਦਾਇਗੀ ਕਰਨ ਮਗਰੋਂ ਖ਼ਰਚ ਕੀਤੀ ਗਈ ਰਕਮ ਲੈਣ ਲਈ ਬੈਂਕ ਕੇਂਦਰ ਸਰਕਾਰ ਕੋਲ ਦਾਅਵੇ ਪੇਸ਼ ਕਰ ਸਕਦੇ ਨੇ | ਕੋਰੋਨਾ ਕਾਲ ਵਿੱਚ ਲੋਕਾਂ ਦੀ ਆਮਦਨ ਤੇ ਪਏ ਅਸਰ ਨੂੰ ਵੇਖਦੇ ਹੋਏ ਕੇਂਦਰ ਵੱਲੋਂ ਇਹ ਸਕੀਮ ਲਿਆਂਦੀ ਗਈ ਸੀ... ਤੇ ਹੁਣ ਸੁਪਰੀਮ ਕੋਰਟ ਵਿੱਚ ਦਾਖਲ ਆਪਣੇ ਹਲਫ਼ਨਾਮੇ ਵਿੱਚ ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ਕੇਂਦਰੀ ਵਿੱਤ ਮੰਤਰਾਲੇ ਨੇ ਇਸਦੇ ਲਈ ਹੁਕਮ ਜਾਰੀ ਕਰ ਦਿੱਤੇ ਨੇ... ਤੇ ਸਰਬਉੱਚ ਅਦਾਲਤ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ 2 ਨਵੰਬਰ ਨੂੰ ਹੋਵੇਗੀ।


Top News view more...

Latest News view more...