ਆਲ ਪਾਰਟੀ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ, ਕਿਸਾਨੀ ਮੁੱਦੇ ‘ਤੇ PM ਮੋਦੀ ਨੂੰ ਮਿਲਣ ਜਾਵੇਗਾ ਮੰਤਰੀਆਂ ਦਾ ਵਫ਼ਦ

All-party meet passes resolution seeking immediate withdrawal of farm laws, to send delegation to PM
ਆਲ ਪਾਰਟੀ ਮੀਟਿੰਗ 'ਚ ਲਏ ਗਏ ਅਹਿਮ ਫੈਸਲੇ, ਕਿਸਾਨੀ ਮੁੱਦੇ 'ਤੇ PM ਮੋਦੀ ਨੂੰ ਮਿਲਣ ਜਾਵੇਗਾ ਮੰਤਰੀਆਂ ਦਾ ਵਫ਼ਦ  

ਚੰਡੀਗੜ੍ਹ : ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਵਾਪਰੇ ਤਾਜ਼ਾ ਘਟਨਾਕ੍ਰਮ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਬ ਪਾਰਟੀ ਬੈਠਕ ਹੋਈ ਹੈ। ਇਸ ਮੀਟਿੰਗ ‘ਚ ਇਹ ਫ਼ੈਸਲਾ ਲਿਆ ਗਿਆ ਕਿ ਪੰਜਾਬ ਤੋਂ ਇਕ ਸਰਬ ਪਾਰਟੀ ਵਫ਼ਦ ਦਿੱਲੀ ਜਾਵੇਗਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗਾ।

ਪੜ੍ਹੋ ਹੋਰ ਖ਼ਬਰਾਂ : ਜਲਾਲਾਬਾਦ ‘ਚ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਹਮਲਾ , ਕੀਤੀ ਫ਼ਾਇਰਿੰਗ

All-party meet passes resolution seeking immediate withdrawal of farm laws, to send delegation to PM
ਆਲ ਪਾਰਟੀ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ, ਕਿਸਾਨੀ ਮੁੱਦੇ ‘ਤੇ PM ਮੋਦੀ ਨੂੰ ਮਿਲਣ ਜਾਵੇਗਾ ਮੰਤਰੀਆਂ ਦਾ ਵਫ਼ਦ

ਇਸ ਮੁਲਾਕਾਤ ਦੌਰਾਨ ਵਫ਼ਦ ਵੱਲੋਂ 26 ਦੀ ਹਿੰਸਾ ਦੇ ਮੁੱਦੇ ਤੋਂ ਇਲਾਵਾ ਕਿਸਾਨ ਅੰਦੋਲਨ ਦੀਆਂ ਹੋਰ ਦਿੱਕਤਾਂ ਦਾ ਮੁੱਦਾ ਚੁੱਕਿਆ ਜਾਵੇਗਾ। ਇਸ ਤੋਂ ਇਲਾਵਾ ਸਰਬ ਪਾਰਟੀ ਬੈਠਕ ਦੌਰਾਨ ਇਹ ਜਾਣਕਾਰੀ ਦਿੱਤੀ ਗਈ ਗਣਤੰਤਰ ਦਿਵਸ ਮੌਕੇ ਦਿੱਲੀ ‘ਚ ਹੋਈ ਹਿੰਸਾ ਤੋਂ ਲੈ ਕੇ ਹੁਣ ਤੱਕ ਪੰਜਾਬ ‘ਚ ਜਿਹੜੇ ਵਿਅਕਤੀ ਲਾਪਤਾ ਦੱਸੇ ਗਏ ਹਨ, ਉਨ੍ਹਾਂ ‘ਚੋਂ 70 ਵਿਅਕਤੀ ਦਿੱਲੀ ਦੀਆਂ ਜੇਲ੍ਹਾਂ ‘ਚ ਬੰਦ ਹਨ।

All-party meet passes resolution seeking immediate withdrawal of farm laws, to send delegation to PM
ਆਲ ਪਾਰਟੀ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ, ਕਿਸਾਨੀ ਮੁੱਦੇ ‘ਤੇ PM ਮੋਦੀ ਨੂੰ ਮਿਲਣ ਜਾਵੇਗਾ ਮੰਤਰੀਆਂ ਦਾ ਵਫ਼ਦ

ਉੱਥੇ ਹੀ ਲਾਪਤਾ ਹੋਏ 19 ਵਿਅਕਤੀਆਂ ‘ਚੋਂ 14 ਵਿਅਕਤੀ ਲੱਭ ਲਏ ਹਨ। ਉਨ੍ਹਾਂ ਦੱਸਿਆ ਕਿ ਅਜੇ ਵੀ 5 ਵਿਅਕਤੀ ਲਾਪਤਾ ਹਨ, ਜਿਨ੍ਹਾਂ ਦਾ ਪਤਾ ਲਾਉਣ ਲਈ ਪੰਜਾਬ ਸਰਕਾਰ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਦਿੱਲੀ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਖਿਲਾਫ ਦਰਜ ਕੀਤੀਆਂ ਐਫਆਈਆਰ ਵਾਪਸ ਲਈਆਂ ਜਾਣ ਅਤੇ ਉਨ੍ਹਾਂ ਨੂੰ ਤੁਰੰਤ ਜੇਲ੍ਹਾਂ ਵਿੱਚੋਂ ਰਿਹਾਅ ਕੀਤਾ ਜਾਵੇ।

All-party meet passes resolution seeking immediate withdrawal of farm laws, to send delegation to PM
ਆਲ ਪਾਰਟੀ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ, ਕਿਸਾਨੀ ਮੁੱਦੇ ‘ਤੇ PM ਮੋਦੀ ਨੂੰ ਮਿਲਣ ਜਾਵੇਗਾ ਮੰਤਰੀਆਂ ਦਾ ਵਫ਼ਦ

ਇਸ ਮੀਟਿੰਗ ਵਿੱਚ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਤੇ ਐੱਮ.ਐੱਮ.ਪੀ. ਦੀ ਗਰੰਟੀ ਸਬੰਧੀ ਚਰਚਾ ਕੀਤੀ ਗਈ ਹੈ। ਇਸ ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ 26 ਜਨਵਰੀ ਨੂੰ ਹੋਈ ਹਿੰਸਾ ਦੀ ਨਿਆਂਇਕ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਤੇ ਦਿੱਲੀ ਵਿੱਚ ਦਰਜ ਹੋਏ ਮੁਕੱਦਮੇ ਵਾਪਸ ਲਏ ਜਾਣ ਤੇ ਜੇਲਾਂ ਵਿੱਚ ਰੱਖੇ ਕਿਸਾਨ ਰਿਹਾਅ ਕੀਤੇ ਜਾਣ ਦੀ ਵੀ ਗੱਲ ਕੀਤੀ ਗਈ ਹੈ।

ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਦਾ ਐਲਾਨ 6 ਫਰਵਰੀ ਨੂੰ ਪੂਰੇ ‘ਚ ਹੋਵੇਗਾ ਚੱਕਾ ਜਾਮ

All-party meet passes resolution seeking immediate withdrawal of farm laws, to send delegation to PM
ਆਲ ਪਾਰਟੀ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ, ਕਿਸਾਨੀ ਮੁੱਦੇ ‘ਤੇ PM ਮੋਦੀ ਨੂੰ ਮਿਲਣ ਜਾਵੇਗਾ ਮੰਤਰੀਆਂ ਦਾ ਵਫ਼ਦ

ਕੈਪਟਨ ਸਰਕਾਰ ਵਿਧਾਨ ਸਭਾ ਵਿੱਚ ਦੁਬਾਰਾ ਤਿੰਨੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਮਤਾ ਲਿਆਏਗੀ ਤੇ ਇਸ ਨੂੰ ਪਾਸ ਕਰਕੇ ਰਾਜਪਾਲ ਨੂੰ ਭੇਜੇਗੀ। ਦੋ ਵਾਰ ਵਿਧਾਨ ਸਭਾ ਵਿੱਚ ਉਹੀ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਰਾਜਪਾਲ ਇਸ ਨੂੰ ਆਪਣੇ ਕੋਲ ਨਹੀਂ ਰੱਖ ਸਕਦਾ। ਇਸ ਦੇ ਲਈ ਫਿਰ ਅਸੈਂਬਲੀ ਦਾ ਪ੍ਰਸਤਾਵ ਰਾਜਪਾਲ ਨੂੰ ਰਾਸ਼ਟਰਪਤੀ ਨੂੰ ਭੇਜਣਾ ਹੀ ਪਏਗਾ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਸਰਬ ਪਾਰਟੀ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਹੈ।
-PTCNews