Tue, Apr 23, 2024
Whatsapp

ਹੁਣ ਇਲਾਹਾਬਾਦ ਨਹੀਂ ਰਹੇਗਾ ਇਲਾਹਾਬਾਦ, ਜਾਣੋ ਪੂਰਾ ਮਾਮਲਾ

Written by  Joshi -- October 14th 2018 09:31 AM
ਹੁਣ ਇਲਾਹਾਬਾਦ ਨਹੀਂ ਰਹੇਗਾ ਇਲਾਹਾਬਾਦ, ਜਾਣੋ ਪੂਰਾ ਮਾਮਲਾ

ਹੁਣ ਇਲਾਹਾਬਾਦ ਨਹੀਂ ਰਹੇਗਾ ਇਲਾਹਾਬਾਦ, ਜਾਣੋ ਪੂਰਾ ਮਾਮਲਾ

ਹੁਣ ਇਲਾਹਾਬਾਦ ਨਹੀਂ ਰਹੇਗਾ ਇਲਾਹਾਬਾਦ, ਜਾਣੋ ਪੂਰਾ ਮਾਮਲਾ ਇਲਾਹਾਬਾਦ: ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿਤਿਅਨਾਥ ਹੁਣ ਨੇ ਛੇਤੀ ਹੀ ਇਲਾਹਾਬਾਦ ਬਦਲਣ ਦੀ ਸੋਚ ਰਹੇ ਹਨ।ਕਿਹਾ ਜਾ ਰਿਹਾ ਹੈ ਕਿ ਇਲਾਹਾਬਾਦ ਦਾ ਨਾਮ ਬਦਲਕੇ ਪ੍ਰਯਾਗਰਾਜ ਰੱਖ ਦਿੱਤਾ ਜਾਵੇਗਾ। ਨਾਲ ਹੀ ਇਸ ਦੇ ਲਈ ਰਾਜਪਾਲ ਰਾਮ ਨਾਇਕ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ ਹੈ। ਕੁੰਭ ਮੇਲੇ ਦੇ ਪ੍ਰਬੰਧ ਨਾਲ ਜੁੜੀ ਮਾਰਗਦਰਸ਼ਕ ਮੰਡਲ ਦੀ ਪਹਿਲੀ ਬੈਠਕ ਦੇ ਬਾਅਦ ਸੀਐਮ ਨੇ ਇਹ ਜਾਣਕਾਰੀ ਦਿੱਤੀ। ਇਸ ਬੈਠਕ ਦੀ ਪ੍ਰਧਾਨਤਾ ਰਾਜਪਾਲ ਰਾਮ ਨਾਇਕ ਨੇ ਕੀਤੀ। ਹੋਰ ਪੜ੍ਹੋ: ਬਚਪਨ ਦੀ ਇਸ ਘਟਨਾ ਨੇ ਹਰਜਿੰਦਰ ਸਿੰਘ ਨੂੰ ਬਣਾਇਆ ਗੌਂਡਰ, ਪੜ੍ਹੋ ਕਹਾਣੀ ਬੈਠਕ ਵਿੱਚ ਸੂਬੇ ਦੇ ਚੀਫ ਜਸਟਿਸ ਡੀਬੀ ਭੌਂਸਲੇ ਦੇ ਨਾਲ ਹੀ ਹੋਰ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਸੰਤ ਅਤੇ ਹੋਰ ਲੋਕ ਸ਼ਾਮਿਲ ਹੋਏ। ਬੈਠਕ ਦੇ ਬਾਅਦ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਮੁੱਖ-ਮੰਤਰੀ ਨੇ ਦੱਸਿਆ ਕਿ ਬੈਠਕ ਵਿੱਚ ਸੰਤਾਂ ਅਤੇ ਹੋਰ ਲੋਕਾਂ ਨੇ ਇਲਾਹਾਬਾਦ ਦਾ ਨਾਮ ਪ੍ਰਯਾਗਰਾਜ ਰੱਖੇ ਜਾਣ ਲਈ ਕਿਹਾ ਹੈ। ਸੀਐਮ ਯੋਗੀ ਨੇ ਜਾਣਕਾਰੀ ਦਿੰਦਿਆਂ ਇਹ ਵੀ ਕਿਹਾ ਕਿ ਜਲਦੀ ਹੀ ਇਲਾਹਾਬਾਦ ਦਾ ਨਾਮ ਬਦਲ ਦਿੱਤਾ ਜਾਵੇਗਾ। —PTC News


Top News view more...

Latest News view more...