ਮੁੱਖ ਖਬਰਾਂ

ਅਮਰਿੰਦਰ ਸਿੰਘ ਕਰ ਸਕਦੇ ਪੰਜਾਬ ਵਿਕਾਸ ਪਾਰਟੀ ਦਾ ਐਲਾਨ : ਸੂਤਰ

By Riya Bawa -- October 01, 2021 5:15 pm

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸੇ ਵੀ ਸਮੇਂ ਨਵੀਂ ਪਾਰਟੀ ਬਣਾਉਣ ਦੀ ਸੰਭਾਵਨਾ ਹੈ ਅਤੇ ਜੇਕਰ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਦਾ ਨਾਂ 'ਪੰਜਾਬ ਵਿਕਾਸ ਪਾਰਟੀ' ਰੱਖਿਆ ਜਾਵੇਗਾ। ਰਿਪੋਰਟਾਂ ਅਨੁਸਾਰ, ਕੈਪਟਨ ਅਮਰਿੰਦਰ ਸਿੰਘ ਕਿਸਾਨ ਨੇਤਾਵਾਂ ਨਾਲ ਸੰਪਰਕ ਕਰਨਗੇ ਅਤੇ ਛੋਟੀਆਂ ਪਾਰਟੀਆਂ ਨਾਲ ਵੀ ਸੰਪਰਕ ਕਰਨਗੇ।

ਸ਼ੁੱਕਰਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ' ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਸਿੱਧੂ ਨੂੰ ਕਦੇ ਜਿੱਤਣ ਨਹੀਂ ਦੇਵਾਂਗਾ। ਕੈਪਟਨ ਨੇ ਕਿਹਾ ਕਿ 'ਮੈਂ ਪਹਿਲਾਂ ਵੀ ਕਈ ਵਾਰ ਕਿਹਾ ਸੀ ਕਿ ਸਿੱਧੂ ਪੰਜਾਬ ਲਈ ਸਹੀ ਇਨਸਾਨ ਨਹੀਂ ਹੈ।' ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਜੇਕਰ ਉਹ ਚੋਣ ਲੜਦਾ ਹੈ ਤਾਂ ਮੈਂ ਉਸ ਨੂੰ ਜਿੱਤਣ ਨਹੀਂ ਦੇਵਾਂਗਾ। ਇਸ ਤੋਂ ਇਹ ਵੀ ਸਪਸ਼ਟ ਹੈ ਕਿ ਕੈਪਟਨ ਕਾਂਗਰਸ ਛੱਡ ਕੇ ਕੋਈ ਹੋਰ ਪਾਰਟੀ ਜੁਆਇਨ ਕਰ ਰਹੇ ਹਨ ਜਾਂ ਉਨ੍ਹਾਂ ਦੀ ਕੋਈ ਹੋਰ ਰਣਨੀਤੀ ਹੈ।

-PTC News

  • Share