Tue, Apr 23, 2024
Whatsapp

Amarnath Cloudburst : 40 ਤੋਂ ਵੱਧ ਲੋਕ ਲਾਪਤਾ, ਤੀਜੇ ਦਿਨ ਵੀ ਬਚਾਅ ਕਾਰਜ ਜਾਰੀ

Written by  Riya Bawa -- July 10th 2022 09:24 AM -- Updated: July 10th 2022 12:27 PM
Amarnath Cloudburst : 40 ਤੋਂ ਵੱਧ ਲੋਕ ਲਾਪਤਾ, ਤੀਜੇ ਦਿਨ ਵੀ ਬਚਾਅ ਕਾਰਜ ਜਾਰੀ

Amarnath Cloudburst : 40 ਤੋਂ ਵੱਧ ਲੋਕ ਲਾਪਤਾ, ਤੀਜੇ ਦਿਨ ਵੀ ਬਚਾਅ ਕਾਰਜ ਜਾਰੀ

Amarnath Yatra: ਅਮਰਨਾਥ ਗੁਫਾ ਨੇੜੇ ਬੱਦਲ ਫਟਣ ਕਾਰਨ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 65 ਲੋਕ ਹਸਪਤਾਲ 'ਚ ਭਰਤੀ ਹਨ। ਤਾਜ਼ਾ ਜਾਣਕਾਰੀ ਅਨੁਸਾਰ 41 ਲੋਕ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ ਲਈ ਜੰਮੂ-ਕਸ਼ਮੀਰ ਪੁਲਿਸ, ਰਾਸ਼ਟਰੀ ਆਫ਼ਤ ਰਾਹਤ ਬਲ, ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਅਤੇ ਫੌਜ ਖੋਜ ਅਤੇ ਬਚਾਅ ਕਾਰਜ ਚਲਾ ਰਹੀ ਹੈ। Amarnath Yatra ਦਰਅਸਲ ਸ਼ੁੱਕਰਵਾਰ ਸ਼ਾਮ ਨੂੰ ਬੱਦਲ ਫਟਣ ਕਾਰਨ ਅਮਰਨਾਥ ਪਾਣੀ ਨਾਲ ਭਰ ਗਿਆ ਸੀ। ਬੱਦਲ ਫਟਣ ਦੀ ਘਟਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 16 ਹੋ ਗਈ ਹੈ, ਜਿਨ੍ਹਾਂ ਵਿਚ 7 ਪੁਰਸ਼ ਅਤੇ 6 ਔਰਤਾਂ ਹਨ, ਜਦਕਿ ਬਾਕੀ 2 ਲਾਸ਼ਾਂ ਦੀ ਪਛਾਣ ਹੋਣੀ ਬਾਕੀ ਹੈ। ਇਸ ਘਟਨਾ 'ਚ ਕਰੀਬ 65 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਉਨ੍ਹਾਂ ਨੂੰ ਮਲਬੇ 'ਚੋਂ ਜ਼ਿੰਦਾ ਬਾਹਰ ਕੱਢ ਲਿਆ ਗਿਆ। ਇਸ ਦੇ ਨਾਲ ਹੀ 65 ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। Amarnath Yatra: ਇਹ ਵੀ ਪੜ੍ਹੋ: ਲੁਧਿਆਣਾ ਸੈਂਟਰਲ ਜੇਲ੍ਹ 'ਚ ਗੈਂਗਵਾਰ: ਮੂਸੇਵਾਲਾ ਮਾਮਲੇ 'ਚ ਬੰਦ ਸਤਬੀਰ ਦੀ ਕੈਦੀਆਂ ਨੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਦੀ ਘਟਨਾ ਵਿੱਚ ਪੁਣੇ ਦੇ ਦੋ ਲੋਕਾਂ ਦੀ ਮੌਤ ਹੋ ਗਈ ਹੈ। ਐਨਸੀਪੀ ਦੇ ਇੱਕ ਨੇਤਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਦੀ ਜ਼ਮੀਨ ਖਿਸਕਣ ਵਿੱਚ ਮੌਤ ਹੋ ਗਈ ਹੈ। ਰਾਹਤ ਅਤੇ ਬਚਾਅ ਕਾਰਜ ਦੇਰ ਰਾਤ ਤੱਕ ਜਾਰੀ ਰਿਹਾ। ਸ਼ਨੀਵਾਰ ਸਵੇਰ ਤੋਂ ਇਕ ਵਾਰ ਫਿਰ ਤੋਂ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ। Amarnath Cloudburst : 40 ਤੋਂ ਵੱਧ ਲੋਕ ਲਾਪਤਾ, ਤੀਜੇ ਦਿਨ ਯਾਤਰਾ ਮੁੜ ਹੋਈ ਸ਼ੁਰੂ, ਬਚਾਅ ਕਾਰਜ ਜਾਰੀ ਜੰਮੂ-ਕਸ਼ਮੀਰ ਦੇ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਨੇ ਘਟਨਾ 'ਚ ਵਧ ਰਹੀਆਂ ਮੌਤਾਂ ਦੇ ਖਦਸ਼ੇ ਦੇ ਮੱਦੇਨਜ਼ਰ ਕਸ਼ਮੀਰ ਘਾਟੀ 'ਚ ਤਾਇਨਾਤ ਸਾਰੇ ਸਰਕਾਰੀ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। -PTC News


Top News view more...

Latest News view more...