Thu, Apr 25, 2024
Whatsapp

ਅੱਤਵਾਦੀ ਬੁਰਹਾਨ ਵਾਨੀ ਦੀ ਬਰਸੀ ਅੱਜ, ਰੋਕੀ ਗਈ ਅਮਰਨਾਥ ਯਾਤਰਾ

Written by  Jashan A -- July 08th 2019 03:08 PM
ਅੱਤਵਾਦੀ ਬੁਰਹਾਨ ਵਾਨੀ ਦੀ ਬਰਸੀ ਅੱਜ, ਰੋਕੀ ਗਈ ਅਮਰਨਾਥ ਯਾਤਰਾ

ਅੱਤਵਾਦੀ ਬੁਰਹਾਨ ਵਾਨੀ ਦੀ ਬਰਸੀ ਅੱਜ, ਰੋਕੀ ਗਈ ਅਮਰਨਾਥ ਯਾਤਰਾ

ਅੱਤਵਾਦੀ ਬੁਰਹਾਨ ਵਾਨੀ ਦੀ ਬਰਸੀ ਅੱਜ, ਰੋਕੀ ਗਈ ਅਮਰਨਾਥ ਯਾਤਰਾ,ਸ਼੍ਰੀਨਗਰ: ਹਿਜ਼ਬੁੱਲ ਮੁਜਾਹਿਦੀਨ ਦੇ ਸਾਬਕਾ ਕਮਾਂਡਰ ਬੁਰਹਾਨ ਵਾਨੀ ਦੀ ਤੀਜੀ ਬਰਸੀ ਹੈ। ਜਿਸ ਕਾਰਨ ਵੱਖਵਾਦੀਆਂ ਵਲੋਂ ਬੁਲਾਏ ਬੰਦ ਕਾਰਨ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਸੋਮਵਾਰ ਨੂੰ ਕੋਈ ਨਵਾਂ ਜੱਥਾ ਅਮਰਨਾਥ ਯਾਤਰਾ ਲਈ ਰਵਾਨਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਅੱਜ ਬਨਿਹਾਲ ਤੋਂ ਬਾਰਾਮੂਲਾ ਤਕ ਟਰੇਨ ਸੇਵਾ ਰੱਦ ਕਰ ਦਿੱਤੀ ਗਈ ਹੈ।ਅਧਿਕਾਰੀਆਂ ਨੇ ਕਿਹਾ ਕਿ ਵਾਨੀ ਦੀ ਤੀਜੀ ਬਰਸੀ ਕਾਰਨ ਮੋਬਾਇਲ, ਇੰਟਰਨੈੱਟ ਸੇਵਾ ਕਸ਼ਮੀਰ ਦੇ 4 ਜ਼ਿਲਿਆਂ- ਅਨੰਤਨਾਗ, ਕੁਲਗਾਮ, ਪੁਲਵਾਮਾ ਅਤੇ ਸ਼ੋਪੀਆਂ 'ਚ ਬੰਦ ਕਰ ਦਿੱਤੀ ਗਈ ਹੈ। https://twitter.com/ANI/status/1148080390277648384 ਹੋਰ ਪੜ੍ਹੋ:ਸ਼ਰੇਆਮ ਗੁੰਡਾਗਰਦੀ : ਬਦਮਾਸ਼ਾਂ ਵੱਲੋਂ ਭਰੇ ਬਾਜ਼ਾਰ 'ਚ ਵਿਅਕਤੀ ਦਾ ਤਲਵਾਰਾਂ ਮਾਰ ਕੇ ਕਤਲ ਜ਼ਿਕਰਯੋਗ ਹੈ ਕਿ 1 ਜੁਲਾਈ ਤੋਂ ਸ਼ੁਰੂ ਹੋਈ ਇਹ ਯਾਤਰਾ 15 ਅਗਸਤ ਨੂੰ ਖਤਮ ਹੋਵੇਗੀ। ਤਕਰੀਬਨ 45 ਦਿਨ ਤਕ ਚੱਲਣ ਵਾਲੀ ਇਹ ਯਾਤਰਾ ਸਾਉਣ ਪੁੰਨਿਆ ਵਾਲੇ ਦਿਨ ਖਤਮ ਹੋਵੇਗੀ। ਇੱਥੇ ਦੱਸ ਦੇਈਏ ਕਿ 8 ਜੁਲਾਈ 2016 ਨੂੰ ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਸੁਰੱਖਿਆ ਫੋਰਸ ਦੇ ਜਵਾਨਾਂ ਨਾਲ ਮੁਕਾਬਲੇ 'ਚ ਅੱਤਵਾਦੀ ਬੁਰਹਾਨ ਵਾਨੀ ਮਾਰਿਆ ਗਿਆ ਸੀ। ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਘਾਟੀ 'ਚ ਥਾਂ-ਥਾਂ ਪੋਸਟਰ ਅਤੇ ਕਰਫਿਊ ਲਾਏ ਗਏ ਸਨ। -PTC News


Top News view more...

Latest News view more...