Fri, Apr 19, 2024
Whatsapp

ਹਰਿਆਣਾ ਦੇ ਅੰਬਾਲਾ 'ਚ ਵਾਪਰਿਆ ਦਿਲ ਕੰਬਾਊਂ ਹਾਦਸਾ, 6 ਲੋਕਾਂ ਦੀ ਮੌਤ

Written by  Shanker Badra -- December 18th 2020 08:15 PM
ਹਰਿਆਣਾ ਦੇ ਅੰਬਾਲਾ 'ਚ ਵਾਪਰਿਆ ਦਿਲ ਕੰਬਾਊਂ ਹਾਦਸਾ, 6 ਲੋਕਾਂ ਦੀ ਮੌਤ

ਹਰਿਆਣਾ ਦੇ ਅੰਬਾਲਾ 'ਚ ਵਾਪਰਿਆ ਦਿਲ ਕੰਬਾਊਂ ਹਾਦਸਾ, 6 ਲੋਕਾਂ ਦੀ ਮੌਤ

ਹਰਿਆਣਾ ਦੇ ਅੰਬਾਲਾ 'ਚ ਵਾਪਰਿਆ ਦਿਲ ਕੰਬਾਊਂ ਹਾਦਸਾ, 6 ਲੋਕਾਂ ਦੀ ਮੌਤ:ਅੰਬਾਲਾ : ਹਰਿਆਣਾ ਦੇ ਅੰਬਾਲਾ 'ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਆਟੋ ਅਤੇ ਕੈਂਟਰ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ ਹੈ। ਇਸ ਹਾਦਸੇ 'ਚ 6 ਲੋਕਾਂ ਮੌਤ ਹੋ ਗਈ ਹੈ। ਕੈਂਟਰ ਚਾਲਕ ਨੂੰ ਪੁਲਿਸ ਨੇ ਪਿੱਛਾ ਕਰਕੇ ਕਾਬੂ ਕਰ ਲਿਆ ਹੈ। [caption id="attachment_458967" align="aligncenter" width="300"]Ambala : Auto and canter between collision in Narayangarh ,Six Killed ਹਰਿਆਣਾ ਦੇ ਅੰਬਾਲਾ 'ਚ ਵਾਪਰਿਆ ਦਿਲ ਕੰਬਾਊਂ ਹਾਦਸਾ, 6 ਲੋਕਾਂ ਦੀ ਮੌਤ[/caption] ਜਾਣਕਾਰੀ ਅਨੁਸਾਰ ਨਾਰਾਇਣਗੜ੍ਹ ਤੋਂ ਪਿੰਡ ਜੌਲੀ ਜਾ ਰਹੇ ਆਟੋ 'ਚ 5 ਸਵਾਰੀਆਂ ਬੈਠੀਆਂ ਸਨ। ਜਦੋਂ ਉਹ ਪਿੰਡ ਬਰਸੁਮਾਜਰਾ ਨੇੜੇ ਪਹੁੰਚਿਆ ਤਾਂ ਇੱਕ ਕੈਂਟਰ ਨੇ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਇਕ ਆਟੋ ਚਾਲਕ ਸਣੇ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। [caption id="attachment_458969" align="aligncenter" width="300"]Ambala : Auto and canter between collision in Narayangarh ,Six Killed ਹਰਿਆਣਾ ਦੇ ਅੰਬਾਲਾ 'ਚ ਵਾਪਰਿਆ ਦਿਲ ਕੰਬਾਊਂ ਹਾਦਸਾ, 6 ਲੋਕਾਂ ਦੀ ਮੌਤ[/caption] ਇਕ ਔਰਤ ਨੂੰ ਗੰਭੀਰ ਹਾਲਤ ਵਿਚ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ ਪਰ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ ਹੈ। ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪਰ ਜ਼ਿਆਦਾ ਨਹੀਂ ਭੱਜ ਸਕਿਆ। ਪੁਲਿਸ ਨੇ ਉਸ ਦਾ ਪਿੱਛਾ ਕੀਤਾ ਅਤੇ ਉਸਨੂੰ ਕਾਬੂ ਕਰ ਲਿਆ ਹੈ। [caption id="attachment_458966" align="aligncenter" width="300"]Ambala : Auto and canter between collision in Narayangarh ,Six Killed ਹਰਿਆਣਾ ਦੇ ਅੰਬਾਲਾ 'ਚ ਵਾਪਰਿਆ ਦਿਲ ਕੰਬਾਊਂ ਹਾਦਸਾ, 6 ਲੋਕਾਂ ਦੀ ਮੌਤ[/caption] ਮ੍ਰਿਤਕਾਂ ਦੀ ਪਛਾਣ 81 ਸਾਲਾ ਮੇਹਰਚੰਦ ਨਿਵਾਸੀ ਅੰਧੇਰੀ, 33 ਸਾਲਾ ਸੁਨੀਲ (ਡਰਾਈਵਰ) ਨਿਵਾਸੀ ਕਾਂਝਲ, 60 ਸਾਲਾ ਸਲਾਮਤੀ ਨਿਵਾਸੀ ਕਾਠਗੜ੍ਹ, 62 ਸਾਲਾ ਗ਼ਫਾਰਦੀਨ ਨਿਵਾਸੀ ਓਖਲ ਦੀ ਮੌਤ ਹੋ ਗਈ ਹੈ। ਇੱਕ ਮ੍ਰਿਤਕ ਔਰਤ ਦੀ ਮੌਤ ਹੋ ਗਈ ਹੈ। -PTCNews


  • Tags

Top News view more...

Latest News view more...