Advertisment

ਯਮੁਨਾਨਗਰ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਹੋਈ ਹਾਦਸਾਗ੍ਰਸਤ, ਕਈ ਜ਼ਖਮੀ

author-image
Jashan A
Updated On
New Update
ਯਮੁਨਾਨਗਰ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਹੋਈ ਹਾਦਸਾਗ੍ਰਸਤ, ਕਈ ਜ਼ਖਮੀ
Advertisment
ਯਮੁਨਾਨਗਰ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਹੋਈ ਹਾਦਸਾਗ੍ਰਸਤ, ਕਈ ਜ਼ਖਮੀ,ਅੰਬਾਲਾ: ਅੰਬਾਲਾ - ਯਮੁਨਾਨਗਰ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਈਵੇ ਦੇ ਨਿਰਮਾਣ ਕਾਰਜਾਂ 'ਚ ਲਾਪਰਵਾਹੀ ਅਤੇ ਭਾਰੀ ਪਰੇਸ਼ਾਨੀ ਕਾਰਨ ਨਿਰਮਾਣ ਅਧੀਨ ਪੁਲ 'ਚ ਜਾ ਡਿੱਗੀ। ਜਿਸ ਕਾਰਨ 16 ਤੋਂ 17 ਲੋਕ ਜ਼ਖਮੀ ਹੋ ਗਏ। Punjab Roadways bus going from Yamunanagar to Chandigarh met with accidentਜ਼ਖਮੀਆਂ ਨੂੰ ਇਲਾਜ ਲਈ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਯਾਤਰੀਆਂ ਦੇ ਅਨੁਸਾਰ, ਬੱਸ ਦੇ ਡਰਾਈਵਰ ਨੇ ਸੜਕ ਉੱਤੇ ਲਗੇ ਸਾਈਨ ਬੋਰਡ ਨਹੀਂ ਵੇਖੇ, ਜਿਸ ਦੇ ਕਾਰਨ ਬੱਸ ਸਿੱਧੀ ਉਥੇ ਬਣ ਰਹੇ ਪੁੱਲ ਦੇ ਖੱਡ 'ਚ ਜਾ ਡਿੱਗੀ।
Advertisment
publive-imageਹੋਰ ਪੜ੍ਹੋ: ਲੁਧਿਆਣਾ 'ਚ ਨਿੱਜੀ ਸਕੂਲ ਦੀ ਬੱਸ ਹੋਈ ਹਾਦਸਾਗ੍ਰਸਤ Punjab Roadways bus going from Yamunanagar to Chandigarh met with accidentਮੌਕੇ 'ਤੇ ਪਹੁੰਚੇ ਨੈਸ਼ਨਲ ਹਾਈਵੇ ਦਾ ਨਿਰਮਾਣ ਕਰ ਰਹੇ ਠੇਕੇਦਾਰ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਸਨੇ ਆਪਣੇ 50 ਮੀਟਰ' ਤੇ ਡਾਇਵਰਜ਼ਨ ਬੋਰਡ ਲਗਾਇਆ ਹੋਇਆ ਸੀ, ਪਰ ਧੁੰਦ ਕਾਰਨ ਡਰਾਈਵਰ ਉਸਨੂੰ ਵੇਖ ਨਹੀਂ ਸਕਿਆ ਅਤੇ ਲਾਪਰਵਾਹੀ ਦੇ ਕਾਰਨ ਬੱਸ ਖੱਡੇ ਵਿੱਚ ਜਾ ਡਿੱਗੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। -PTC News-
punjab-news punjabi-news ambala-bus-accident many-passengers-injurd
Advertisment

Stay updated with the latest news headlines.

Follow us:
Advertisment