Sat, Apr 20, 2024
Whatsapp

ਮੁਟਿਆਰਾਂ ਨੂੰ ਮਹਿੰਗੀ ਪਈ ਤੀਆਂ ਦੀ ਚੰਡੋਲ ,ਹੋਈ ਮੌਤ ,ਦੇਖੋ ਵੀਡੀਓ

Written by  Shanker Badra -- August 14th 2018 04:22 PM -- Updated: August 14th 2018 04:30 PM
ਮੁਟਿਆਰਾਂ ਨੂੰ ਮਹਿੰਗੀ ਪਈ ਤੀਆਂ ਦੀ ਚੰਡੋਲ ,ਹੋਈ ਮੌਤ ,ਦੇਖੋ ਵੀਡੀਓ

ਮੁਟਿਆਰਾਂ ਨੂੰ ਮਹਿੰਗੀ ਪਈ ਤੀਆਂ ਦੀ ਚੰਡੋਲ ,ਹੋਈ ਮੌਤ ,ਦੇਖੋ ਵੀਡੀਓ

ਮੁਟਿਆਰਾਂ ਨੂੰ ਮਹਿੰਗੀ ਪਈ ਤੀਆਂ ਦੀ ਚੰਡੋਲ ,ਹੋਈ ਮੌਤ ,ਦੇਖੋ ਵੀਡੀਓ:ਅੰਬਾਲਾ ਕੈਂਟ ਦੇ ਰੰਗਿਆ ਮੰਡੀ ਵਿੱਚ ਹਾਥੀਖਾਨਾ ਮੰਦਿਰ ਦੇ ਨੇੜੇ ਲੱਗੇ ਤੀਆਂ ਦੇ ਮੇਲੋਂ ਵਿੱਚ ਦੋ ਕੁੜੀਆਂ ਦੀ ਮੌਤ ਹੋ ਗਈ ਹੈ।ਇਨ੍ਹਾਂ ਦੀ ਮੌਤ ਮੇਲੇ ਵਿੱਚ ਚੰਡੋਲ ਤੋਂ ਡਿੱਗਣ ਕਾਰਨ ਹੋਈ ਹੈ।ਹਦਸੇ ਤੋਂ ਬਾਅਦ ਚੰਡੋਲ ਨੂੰ ਚਲਾਉਣ ਵਾਲਾ ਫਰਾਰ ਹੋ ਗਿਆ ਹੈ। ਇਹ ਹਾਦਸਾ ਐਤਵਾਰ ਸ਼ਾਮ ਤਕਰੀਬਨ ਸੱਤ ਵਜੇ ਵਾਪਰਿਆ ਹੈ।ਜਾਣਕਾਰੀ ਮੁਤਾਬਕ ਅੰਬਾਲਾ ਦੀ ਰੰਗਿਆ ਮੰਡੀ ਦੀਆਂ ਰਹਿਣ ਵਾਲੀ 2 ਕੁੜੀਆਂ 18 ਸਾਲਾ ਅੰਜਲੀ ਅਤੇ 25 ਸਾਲਾ ਦੀਪਮਾਲਾ ਚੰਡੋਲ ਦੇ ਸਭ ਤੋਂ ਉਪਰਲੇ ਡਿੱਬੇ 'ਚ ਬੈਠੀਆਂ ਸਨ।ਅਚਾਨਕ ਉਨ੍ਹਾਂ ਦੀ ਸੀਟ ਜੋਰ-ਜੋਰ ਤੋਂ ਹਿੱਲਣ ਲੱਗੀ ਜਿਸ ਕਾਰਨ ਉਨ੍ਹਾਂ ਦੀ ਸੀਟ ਪਲਟ ਗਈ ਤੇ ਉਹ ਦੋਵੇਂ ਹੀ 48 ਫੁੱਟ ਉੱਪਰ ਤੋਂ ਹੇਠਾ ਸੜਕ ਉੱਤੇ ਡਿੱਗੀਆਂ।ਡਿਗਣ ਕਾਰਨ ਉਨ੍ਹਾਂ ਦੇ ਸਿਰ 'ਤੇ ਗਹਿਰੀ ਸੱਟ ਲੱਗੀ।ਉਨ੍ਹਾਂ ਨੂੰ ਸਿਵਿਲ ਹਸਪਤਾਲ ਲਿਜਾਇਆ ਗਿਆ ਜਿਥੇ ਦੋਵਾਂ ਨੂੰ ਮ੍ਰਿਤਕ ਘੋਸ਼ਿਤ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਝੂਲਾ ਸੰਚਾਲਕ ਖ਼ਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।ਇਸ ਘਟਨਾ ਦੀ ਵੀਡਿਓ ਵੀ ਵਾਈਰਲ ਹੋਈ ਜਿਸ 'ਚ ਝੂਲੇ ਦੇ ਝੂਲਦਿਆਂ ਹੀ ਕੂੜੀਆਂ ਡਿੱਗੀਆਂ। https://www.facebook.com/shankerbawabadra/videos/2131475943792359/ -PTCNews


Top News view more...

Latest News view more...