ਮੁੱਖ ਖਬਰਾਂ

ਅੰਬਿਕਾ ਸੋਨੀ ਨੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ: ਸੁਨੀਲ ਜਾਖੜ

By Pardeep Singh -- February 11, 2022 2:24 pm -- Updated:February 11, 2022 2:29 pm

ਚੰਡੀਗੜ੍ਹ : ਸੁਨੀਲ ਜਾਖੜਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਵਿੱਚ ਇੱਕ ਵੱਡਾ ਬਿਆਨ ਦਿੱਤਾ ਹੈ।ਸੁਨੀਲ ਜਾਖੜ ਨੇ ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਉੱਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਜਦੋਂ ਮੇਰੇ ਹੱਕ ਵਿੱਚ 40 ਵਿਧਾਇਕ ਸਨ ਤਾਂ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਅੰਬਿਕਾ ਸੋਨੀ ਨੂੰ ਉਸ ਸਮੇਂ ਵੀ ਕਿਹਾ ਸੀ ਕਿ ਤੁਸੀਂ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ। ਅੰਬਿਕਾ ਸੋਨੀ ਨੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ: ਸੁਨੀਲ ਜਾਖੜ

ਸੁਨੀਲ ਜਾਖੜ ਨੇ ਕਿਹਾ ਹੈ ਕਿ ਮੇਰਾ ਹੋਰ ਪਾਰਟੀਆਂ ਲਈ ਵੀ ਸਵਾਲ ਹੈ ਕਿ ਉਹ ਹਿੰਦੂ ਮੁੱਖ ਮੰਤਰੀ ਬਣਾਉਣ ਦੀ ਗੱਲ ਕਿਉਂ ਨਹੀਂ ਕਰ ਰਹੇ? ਚਾਹੇ ਆਮ ਆਦਮੀ ਪਾਰਟੀ ਹੋਵੇ ਉਹ ਹਿੰਦੂ ਅਤੇ ਐਸਸੀ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕਿਉਂ ਕਰ ਰਹੇ ਕਰਦੇ?' ਅੰਬਿਕਾ ਸੋਨੀ ਨੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ: ਸੁਨੀਲ ਜਾਖੜ

ਸੁਨੀਲ ਜਾਖੜ ਨੇ ਕਿਹਾ ਕਿ ਅੰਬਿਕਾ ਸੋਨੀ ਨੇ ਮੇਰੇ ਮੁੱਖ ਮੰਤਰੀ ਬਣਨ ਦਾ ਵਿਰੋਧ ਕੀਤਾ ਸੀ। 'ਮੈਂ ਅੰਬਿਕਾ ਸੋਨੀ ਨੂੰ ਕਿਹਾ ਸੀ, ਤੁਸੀਂ ਪੰਜਾਬੀਆਂ ਦੀ ਪਿੱਠ ਚ ਛੁਰਾ ਮਾਰਿਆ'। ਜਾਖੜ ਨੇ ਕਿਹਾ ਕਿ 3-4 ਲੀਡਰਾਂ ਨੇ ਹਾਈਕਮਾਨ ਕੋਲ ਗਲਤ ਫੀਡਬੈਕ ਦਿੱਤੀ। ਹਾਈਕਮਾਨ ਨੂੰ ਮੇਰੇ 'ਤੇ ਪੂਰਾ ਭਰੋਸਾ ਹੈ। ਪੰਜਾਬ ਦੀ ਖੈਰੀਅਤ ਨੂੰ ਸਾਹਮਣੇ ਰੱਖ ਕੇ ਫੈਸਲਾ ਲਿਆ ਗਿਆ।

ਇਹ ਵੀ ਪੜ੍ਹੋ:ਫਗਵਾੜਾ 'ਚ ਦਹਿਸ਼ਤ ਦਾ ਮਾਹੌਲ , ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

-PTC News

  • Share