ਕਿਸਾਨਾਂ ਦੀ ਸੇਵਾ ਸੰਭਾਲ ਲਈ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਵੱਲੋਂ ਭੇਜੀਆਂ ਐਂਬੂਲੈਂਸ

ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਵੱਲ ਕੂਚ ਲਗਾਤਾਰ ਜਾਰੀ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ‘ਚ ਸੰਘਰਸ਼ ਕਰਨ ਜਾ ਰਹੇ ਕਿਸਾਨਾਂ ਲਈ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕ ਕਲਾਂ ਵੱਲੋਂ ਚਲਾਈ ਹੋਈ ਐਂਬੂਲੈਂਸ ਸੰਘਰਸ਼ ਦੌਰਾਨ ਜ਼ਖ਼ਮੀ ਹੋ ਰਹੇ ਕਿਸਾਨਾਂ ਦੀ ਸੇਵਾ ਸੰਭਾਲ ਵਿਸ਼ੇਸ਼ ਤੌਰ ‘ਤੇ ਕਰ ਰਹੀ ਹੈ।

Dr Oberoi's 'Sarbat Da Bhala Trust' to donate Rs.40 lakhs to fight  Coronavirus in Punjab » YesPunjab – No.1 News-Portal. Latest News from  Punjab, India & the World.

ਸਰਬੱਤ ਦਾ ਭਲਾ ਸੁਸਾਇਟੀ ਦੇ ਪ੍ਰਧਾਨ ਸਰਪੰਚ ਗੁਰਮਿੰਦਰ ਸਿੰਘ ਗੋਲਡੀ, ਸੇਵਾਦਾਰ ਜਥੇਦਾਰ ਦਵਿੰਦਰ ਸਿੰਘ ਮੂਨਕਾ, ਸੇਵਾਦਾਰ ਪਰਦੀਪ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਬੀਤੀ 26 ਨਵੰਬਰ ਤੋਂ ਜਿਉਂ ਹੀ ਕਿਸਾਨਾਂ ਦਾ ਕਾਫ਼ਿਲਾ ਦੋਆਬਾ ਕਿਸਾਨ ਕਮੇਟੀ ਦੀ ਅਗਵਾਈ ‘ਚ ਹਲਕਾ ਟਾਂਡਾ ਤੋਂ ਰਵਾਨਾ ਹੋਇਆ ਤਾਂ ਸੁਸਾਇਟੀ ਦੀ ਐਂਬੂਲੈਂਸ ਦਿਨ-ਰਾਤ ਸੰਘਰਸ਼ ‘ਚ ਲੱਗੇ ਹੋਏ ਜੁਝਾਰੂ ਕਿਸਾਨਾਂ, ਸੰਘਰਸ਼ ਦੌਰਾਨ ਸੱਟ ਖਾ ਕੇ ਜ਼ਖ਼ਮੀ ਹੋ ਰਹੇ ਨੌਜਵਾਨਾਂ, ਬਜ਼ੁਰਗ ਕਿਸਾਨਾਂ ਅਤੇ ਹੋਰਨਾਂ ਕਿਸਾਨਾਂ ਦੀ ਵਿਸ਼ੇਸ਼ ਤੌਰ ‘ਤੇ ਸੇਵਾ ਸੰਭਾਲ ਕਰ ਰਹੀ ਹੈ

ਲੋੜਵੰਦਾਂ ਨੂੰ ਮੁੱਢਲੀ ਸਹਾਇਤਾ

ਅਤੇ ਲੋੜਵੰਦਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਨੇੜੇ ਦੇ ਹਸਪਤਾਲਾਂ ‘ਚ ਵੀ ਪਹੁੰਚਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਸੰਘਰਸ਼ ਦੌਰਾਨ ਕਿਸਾਨਾਂ ਦਾ ਰਸਤਾ ਰੋਕ ਰਹੇ ਪੁਲਿਸ ਕਾਮਿਆਂ ਨੂੰ ਐਂਬੂਲੈਂਸ ਸਹਾਇਤਾ ਦੀ ਲੋੜ ਹੋਵੇਗੀ ਤਾਂ ਉਸ ਸੁਸਾਇਟੀ ਭਾਈ ਘਨ੍ਹੱਈਆ ਜੀ ਦੇ ਸੇਵਾ ਦੇ ਮਿਸ਼ਨ ਨੂੰ ਅੱਗੇ ਤੋਰਦਿਆਂ ਹੋਇਆਂ ਉਨ੍ਹਾਂ ਦੀ ਵੀ ਸੇਵਾ ਸੰਭਾਲ ਅਤੇ ਸਹਾਇਤਾ ਕਰੇਗੀ ਅਤੇ ਲੋੜ ਪੈਣ ‘ਤੇ ਉਨ੍ਹਾਂ ਦੀ ਮੱਲ੍ਹਮ ਪੱਟੀ ਦਵਾ ਦਾਰੂ ਵੀ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ ‘ਚ ਸ਼ਾਮਲ ਕਿਸਾਨਾਂ ਦੇ ਹੌਂਸਲੇ ਲਗਾਤਾਰ ਬੁਲੰਦ ਹਨ ਬੇਸ਼ੱਕ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਵੱਖ-ਵੱਖ ਸਥਾਨਾਂ ‘ਤੇ ਦਿੱਲੀ ਹਾਈਵੇਅ ‘ਤੇ ਵੱਡੇ ਪੱਧਰ ‘ਤੇ ਰੋਕਾਂ ਲਗਾਈਆਂ ਹੋਈਆਂ ਹਨ ਪਰ ਕਿਸਾਨਾਂ ਦੇ ਹੌਂਸਲੇ ਅਤੇ ਜਜ਼ਬੇ ਦੇ ਸਾਹਮਣੇ ਇਹ ਸਾਰੇ ਇੰਤਜ਼ਾਮ ਨਾ ਮਾਤਰ ਹੀ ਸਾਬਤ ਹੋ ਰਹੇ ਹਨ।

ਇਸ ਮੌਕੇ ਸੇਵਾਦਾਰ ਵਾਲੰਟੀਅਰ ਜਥੇਦਾਰ ਦਵਿੰਦਰ ਸਿੰਘ ਮੂਨਕ ਨੇ ਦੱਸਿਆ ਕਿ ਐਂਬੂਲੈਂਸ ਵੱਲੋਂ ਆਪਣੀਆਂ ਸੇਵਾਵਾਂ ਇਸ ਸੰਘਰਸ਼ ਦੇ ਅਖੀਰਲੇ ਪਲ ਤੱਕ ਜਾਰੀ ਰਹਿਣਗੀਆਂ। ਉਨ੍ਹਾਂ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੇ ਸਮੂਹ ਸੇਵਾਦਾਰਾਂ ਅਤੇ ਪਰਵਾਸੀ ਭਾਰਤੀਆਂ ਦਾ ਜਿੱਤੇ ਜਾ ਰਹੇ ਯੋਗਦਾਨ ਲਈ ਵੀ ਅਹਿਮ ਧੰਨਵਾਦ ਕੀਤਾ।