6 ਸਾਲਾ ਬੱਚੇ ਨੇ ਕੈਂਸਰ ਨੂੰ ਦਿੱਤੀ ਮਾਤ, ਸਕੂਲ ਪਹੁੰਚਣ ‘ਤੇ ਹੋਇਆ ਸ਼ਾਨਦਾਰ ਸਵਾਗਤ, ਵੀਡੀਓ

America Child

6 ਸਾਲਾ ਬੱਚੇ ਨੇ ਕੈਂਸਰ ਨੂੰ ਦਿੱਤੀ ਮਾਤ, ਸਕੂਲ ਪਹੁੰਚਣ ‘ਤੇ ਹੋਇਆ ਸ਼ਾਨਦਾਰ ਸਵਾਗਤ, ਵੀਡੀਓ,ਵਾਸ਼ਿੰਗਟਨ: ਅਮਰੀਕਾ ਤੋਂ ਇੱਕ ਦਿਲ ਛੂਹਣ ਵਾਲ਼ੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਇੱਥੇ ਕੈਂਸਰ ਨਾਲ ਜੂਝ ਰਹੇ ਇੱਕ 6 ਸਾਲਾ ਬੱਚੇ ਨੇ ਆਪਣੀ ਆਖ਼ਰੀ ਕੀਮੋਥੈਰੇਪੀ ਬਾਅਦ ਸਕੂਲ ‘ਚ ਵਾਪਸੀ ਕੀਤੀ।

ਬੱਚੇ ਦਾ ਨਾਮ ਜਾਨ ਓਲੀਵਰ ਜਿੱਪੀ ਦੱਸਿਆ ਜਾ ਰਿਹਾ ਹੈ। ਜਿੱਪੀ ਦੀ 3 ਸਾਲ ਬਾਅਦ ਸਕੂਲ ‘ਚ ਵਾਪਸੀ ਨਾਲ਼ ਸਾਰੇ ਸਕੂਲ ਦੇ ਬੱਚੇ ਅਧਿਆਪਕ ਖੁਸ਼ ਸਨ ਤੇ ਸਭ ਨੇ ਜਿੱਪੀ ਦਾ ਤਾੜੀਆਂ ਮਾਰ ਸਵਾਗਤ ਕੀਤਾ। ਇੰਨਾ ਪਿਆਰ ਵੇਖ ਜਿੱਪੀ ਭਾਵਨਾਤਮਕ ਹੋ ਗਿਆ।

ਹੋਰ ਪੜ੍ਹੋ: 3 ਸਾਲਾ ਬੱਚੇ ਨੇ ਮਰਨ ਤੋਂ ਬਾਅਦ 3 ਲੋਕਾਂ ਨੂੰ ਦਿੱਤਾ ਜੀਵਨ ਦਾਨ ,ਦੁਨੀਆਂ ਭਰ ‘ਚ ਪੈਦਾ ਕੀਤੀ ਮਿਸਾਲ

ਜ਼ਿਕਰਯੋਗ ਹੈ ਕਿ ਜਿੱਪੀ 3 ਸਾਲ ਦੀ ਉਮਰ ਤੋਂ ਕੈਂਸਰ ਨਾਲ਼ ਜੂਝ ਰਿਹਾ ਸੀ। ਜਿੱਪੀ ਦੇ ਮਾਤਾ-ਪਿਤਾ ਮੁਤਾਬਕ ਜਦੋਂ 2016 ‘ਚ ਜਿੱਪੀ 3 ਸਾਲ ਦਾ ਸੀ ਤਾਂ ਖੇਡਦਾ ਹੋਇਆ ਉਹ ਡਿੱਗ ਗਿਆ ਤੇ ਉਸ ਦੇ ਸਿਰ ‘ਤੇ ਬੈੱਡ ਵੱਜਾ।

ਜਿੱਪੀ ਨੂੰ ਤੁਰੰਤ ਡਾਕਟਰ ਕੋਲ਼ ਲਿਜਾਇਆ ਗਿਆ। ਕਾਫ਼ੀ ਸਾਰੇ ਟੈਸਟਾਂ ਬਾਅਦ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਜਿੱਪੀ ਨੂੰ ਐਕਊਟ ਲਿਮਫੋਬਲਾਸਟਿਕ ਲਿਊਕੇਮੀਆ ਹੈ। ਕੈਂਸਰ ਦੀ ਖ਼ਬਰ ਸੁਣ ਕੇ ਕੁੱਝ ਸਮੇਂ ਲਈ ਲੱਗਾ ਕੇ ਜ਼ਿੰਦਗੀ ਰੁੱਕ ਗਈ ਹੈ। ਜਿੱਪੀ ਨੇ ਬਹੁਤ ਚੰਗੇ ਢੰਗ ਨਾਲ ਕੈਂਸਰ ਨੂੰ ਮਾਤ ਪਾਈ। ਇਸ ਗੱਲ ਤੋਂ ਜਿੱਪੀ ਦੇ ਪ੍ਰਿੰਸੀਪਲ ,ਮਾਤਾ-ਪਿਤਾ ਬਹੁਤ ਖੁਸ਼ ਹਨ।

-PTC News