Thu, Apr 25, 2024
Whatsapp

ਕੈਲੀਫੋਰਨੀਆ 'ਚ ਪੁਲਿਸ ਅਫ਼ਸਰ ਰੋਨਿਲ ਸਿੰਘ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Written by  Jashan A -- December 27th 2018 12:03 PM
ਕੈਲੀਫੋਰਨੀਆ 'ਚ ਪੁਲਿਸ ਅਫ਼ਸਰ ਰੋਨਿਲ ਸਿੰਘ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਕੈਲੀਫੋਰਨੀਆ 'ਚ ਪੁਲਿਸ ਅਫ਼ਸਰ ਰੋਨਿਲ ਸਿੰਘ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਕੈਲੀਫੋਰਨੀਆ 'ਚ ਪੁਲਿਸ ਅਫ਼ਸਰ ਰੋਨਿਲ ਸਿੰਘ ਦੀ ਗੋਲੀ ਮਾਰ ਕੇ ਕੀਤੀ ਹੱਤਿਆ,ਨਿਉਮੈਨ: ਕੈਲੀਫੋਰਨੀਆ ਸੂਬੇ ਦੇ ਨਿਉਮੈਨ ਸ਼ਹਿਰ ਵਿਖੇ 25 ਦਸੰਬਰ ਦੀ ਦੇਰ ਰਾਤ 1 ਵਜੇ ਕਿਸੇ ਅਣਪਛਾਤੇ ਵਿਅਕਤੀ ਨੇ 33 ਸਾਲਾਂ ਪੁਲਿਸ ਅਧਿਕਾਰੀ ਰੋਨਿਲ ਸਿੰਘ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ। [caption id="attachment_233014" align="aligncenter" width="225"]Officer, Ronil Singh shot, killed ਕੈਲੀਫੋਰਨੀਆ 'ਚ ਪੁਲਿਸ ਅਫ਼ਸਰ ਰੋਨਿਲ ਸਿੰਘ ਦੀ ਗੋਲੀ ਮਾਰ ਕੇ ਕੀਤੀ ਹੱਤਿਆ[/caption] ਮਿਲੀ ਜਾਣਕਾਰੀ ਮੁਤਾਬਕ ਪੁਲਿਸ ਅਧਿਕਾਰੀ ਰੋਨਿਲ ਸਿੰਘ ਨੇ ਮਰਸਡ ਸਟ੍ਰੀਟ ਅਤੇ ਯੂਕਲਿਪਟਸ ਐਵੀਨਿਊ ਤੇ ਇਕ ਪਿਕਅਪ ਟਰੱਕ ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਸੀ, ਪਰ ਉਸੇ ਵੇਲੇ ਟਰੱਕ ਵਿਚ ਸਵਾਰ ਵਿਅਕਤੀ ਨੇ ਪੁਲਿਸ ਅਧਿਕਾਰੀ ਤੇ ਗੋਲੀਆਂ ਚਲਾ ਦਿੱਤੀਆਂ। ਹੋਰ ਪੜ੍ਹੋ:ਦੇਖੋ ਟਰੱਕ ਵਿੱਚ ਹੋ ਰਿਹਾ ਸੀ ਇਹ ਕੰਮ , ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵੀਡੀਓ ਵਾਇਰਲ ਜਦੋ ਤਕ ਮੌਕੇ ਤੇ ਹੋਰ ਪੁਲਿਸ ਅਧਿਕਾਰੀ ਪਹੁੰਚਦੇ, ਹਮਲਾਵਰ ਫਰਾਰ ਹੋ ਚੁੱਕਿਆ ਸੀ। ਜ਼ਖਮੀ ਹੋਏ ਰੋਨਿਲ ਸਿੰਘ ਨੂੰ ਹਸਪਤਾਲ ਭੇਜਿਆ ਗਿਆ ਜਿਥੇ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਹਮਲਾਵਰ ਅਤੇ ਉਸਦੇ ਪਿਕਅਪ ਟਰੱਕ ਦੀਆਂ ਸੀ ਸੀ ਟੀ ਵੀ ਕੈਮਰਿਆਂ 'ਚ ਕੈਦ ਹੋਈਆਂ ਤਸਵੀਰਾਂ ਜਾਰੀ ਕੀਤੀਆਂ ਹਨ। [caption id="attachment_233015" align="aligncenter" width="225"]calefornia ਕੈਲੀਫੋਰਨੀਆ 'ਚ ਪੁਲਿਸ ਅਫ਼ਸਰ ਰੋਨਿਲ ਸਿੰਘ ਦੀ ਗੋਲੀ ਮਾਰ ਕੇ ਕੀਤੀ ਹੱਤਿਆ[/caption] ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਵੀ ਇਸ ਵਿਅਕਤੀ ਬਾਰੇ ਜਾਂ ਇਸਦੇ ਪਿਕਅਪ ਟਰੱਕ ਬਾਰੇ ਜਾਣਕਾਰੀ ਮਿਲੇ ਤਾਂ ਪੁਲਿਸ ਨੂੰ ਸੂਚਤ ਕੀਤਾ ਜਾਵੇ। ਦੱਸਣਯੋਗ ਹੈ ਕਿ ਰੋਨਿਲ ਸਿੰਘ ਮੂਲ ਰੂਪ ਨਾਲ ਫਿਜੀ ਨਾਲ ਸੰਬੰਧ ਰੱਖਦਾ ਸੀ ਅਤੇ ਉਸਨੇ ਸਾਲ 2011 ਵਿਚ ਨਿਉਮੈਨ ਪੁਲਿਸ ਮਹਿਕਮੇ ਵਿਚ ਨੌਕਰੀ ਸ਼ੁਰੂ ਕੀਤੀ ਸੀ। -PTC News


Top News view more...

Latest News view more...