ਮਹਿਲਾ ਦੀ ਡਿਲਵਰੀ ਦੌਰਾਨ ਬੱਚੇ ਨੇ ਫੜੀ ਡਾਕਟਰ ਦੀ ਉਂਗਲ, ਦੇਖੋ ਤਸਵੀਰਾਂ

america
ਮਹਿਲਾ ਦੀ ਡਿਲਵਰੀ ਦੌਰਾਨ ਬੱਚੇ ਨੇ ਫੜੀ ਡਾਕਟਰ ਦੀ ਉਂਗਲ, ਦੇਖੋ ਤਸਵੀਰਾਂ

ਮਹਿਲਾ ਦੀ ਡਿਲਵਰੀ ਦੌਰਾਨ ਬੱਚੇ ਨੇ ਫੜੀ ਡਾਕਟਰ ਦੀ ਉਂਗਲ, ਦੇਖੋ ਤਸਵੀਰਾਂ,ਕੈਲੇਫੋਰਨੀਆ: ਅਮਰੀਕਾ ਦੇ ਕੈਲੇਫੋਰਨੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਮਹਿਲਾ ਦੀ ਡਿਲਵਰੀ ਦੌਰਾਨ ਕੁਝ ਅਜਿਹਾ ਵਾਪਰਿਆ ਜਿਸ ਨੂੰ ਦੇਖ ਡਾਕਟਰ ਵੀ ਹੈਰਾਨ ਹੋ ਗਏ।

america
ਮਹਿਲਾ ਦੀ ਡਿਲਵਰੀ ਦੌਰਾਨ ਬੱਚੇ ਨੇ ਫੜੀ ਡਾਕਟਰ ਦੀ ਉਂਗਲ, ਦੇਖੋ ਤਸਵੀਰਾਂ

ਕੈਲੇਫੋਰਨੀਆ ਵਿੱਚ ਇੱਕ ਮਹਿਲਾ ਦੀ ਸਿਜ਼ੇਰੀਅਨ ਡਿਲੀਵਰੀ ਹੋ ਰਹੀ ਸੀ ਤੇ ਇਸੇ ਦੌਰਾਨ ਗਰਭ ਚੋਂ ਨਿਕਲ ਰਹੇ ਬੱਚੇ ਨੇ ਡਾਕਟਰ ਦੀ ਉਂਗਲੀ ਫੜ ਲਈ। ਇਹ ਸਭ ਦੇਖ ਕੇ ਡਾਕਟਰ ਹੀ ਨਹੀਂ ਸਗੋਂ ਉੱਥੇ ਮੌਜੂਦ ਪੂਰਾ ਸਟਾਫ਼ ਹੈਰਾਨ ਰਹਿ ਗਿਆ।ਜਿਸ ਤੋਂ ਬਾਅਦ ਬੱਚੇ ਦੇ ਪਿਤਾ ਨੇ ਇਹ ਦ੍ਰਿਸ਼ ਕੈਮਰੇ ਵਿੱਚ ਕੈਦ ਕਰ ਲਿਆ ਸੀ ਜੋ ਦੁਨੀਆਂ ਭਰ ਵਿੱਚ ਵਾਇਰਲ ਹੋ ਗਿਆ।

ਹੋਰ ਪੜ੍ਹੋ: ਰੋਪੜ ਵਾਸੀਆਂ ਨੂੰ ਮਿਲਣ ਜਾ ਰਿਹੈ ਖ਼ਾਸ ਤੋਹਫ਼ਾ, ਜ਼ਿਲ੍ਹੇ ‘ਚ ਖੁੱਲ੍ਹੇਗਾ ਪਾਸਪੋਰਟ ਦਫਤਰ

ਆਪਰੇਸ਼ਨ ਦੌਰਾਨ ਜਿਵੇਂ ਹੀ ਬੱਚੇ ਦਾ ਹੱਥ ਬਾਹਰ ਆਇਆ ਉਸ ਨੇ ਡਾਕਟਰ ਦੀ ਉਂਗਲੀ ਫੜ੍ਹ ਲਈ।

america
ਮਹਿਲਾ ਦੀ ਡਿਲਵਰੀ ਦੌਰਾਨ ਬੱਚੇ ਨੇ ਫੜੀ ਡਾਕਟਰ ਦੀ ਉਂਗਲ, ਦੇਖੋ ਤਸਵੀਰਾਂ

ਇਹ ਸਭ ਦੇਖ ਡਾਕਟਰਾਂ ਨੇ ਤੁਰੰਤ ਮਹਿਲਾ ਦੇ ਪਤੀ ਨੂੰ ਬੁਲਾਇਆ ਜਿਸ ਨੇ ਆਉਂਦੇ ਹੀ ਆਪਣੇ ਕੈਮਰੇ ਨਾਲ ਇਸ ਪਲ ਨੂੰ ਕੈਮਰੇ ‘ਚ ਕੈਦ ਕਰ ਲਿਆ। ਡਾਕਟਰਾਂ ਦੀ ਉਂਗਲੀ ਫੜਨ ਵਾਲੀ ਬੱਚੇ ਦਾ ਨਾਮ ਨੇਵਾਹ (Nevaeh) ਰੱਖਿਆ ਗਿਆ ਹੈ ਜਿਸ ਦਾ ਮਤਲਬ ਸਵਰਗ ਹੁੰਦਾ ਹੈ।

-PTC News