ਹੋਰ ਖਬਰਾਂ

ਇੱਕ ਅੰਨ੍ਹਾ ਤੇ ਦੂਜਾ ਚੱਲ ਨਹੀਂ ਸਕਦਾ , ਫਿਰ ਵੀ ਚੜ੍ਹੇ ਪਹਾੜ , ਹੌਂਸਲੇ ਤੇ ਜਜ਼ਬੇ ਨੂੰ ਹਰ ਕੋਈ ਕਰ ਰਿਹੈ ਸਲਾਮ

By Shanker Badra -- July 24, 2019 11:07 am -- Updated:Feb 15, 2021

ਇੱਕ ਅੰਨ੍ਹਾ ਤੇ ਦੂਜਾ ਚੱਲ ਨਹੀਂ ਸਕਦਾ , ਫਿਰ ਵੀ ਚੜ੍ਹੇ ਪਹਾੜ , ਹੌਂਸਲੇ ਤੇ ਜਜ਼ਬੇ ਨੂੰ ਹਰ ਕੋਈ ਕਰ ਰਿਹੈ ਸਲਾਮ:ਵਾਸ਼ਿੰਗਟਨ : ਅਮਰੀਕਾ ਵਿੱਚ ਕੋਲੋਰਾਡੋ ਦੇ ਮੈਲਨੀ ਨੈਕਟ ਅਤੇ ਟ੍ਰੇਵਰ ਹਾਨ ਦੇ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ ,ਕਿਉਂਕਿ ਇਹ ਦੋਵੇਂ ਅਪਾਹਿਜ ਆਪਣੇ ਹੌਂਸਲੇ ਨਾਲ ਪਹਾੜ 'ਤੇ ਚੜ ਗਏ ਹਨ। ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।ਦਰਅਸਲ 'ਚ ਮੈਲਨੀ ਚੱਲ ਨਹੀਂ ਸਕਦੀ ਅਤੇ ਟ੍ਰੇਵਰ ਦੇਖ ਨਹੀਂ ਸਕਦੇ। ਜਿਸਦੇ ਬਾਵਜੂਦ ਦੋਵੇਂ ਕੋਲੋਰਾਡੋ ਦਾ ਪਹਾੜ ਚੜ੍ਹ ਗਏ ਹਨ।ਹੁਣ ਦੋਵੇਂ 14000 ਫੁੱਟ ਦਾ ਪਹਾੜ ਚੜ੍ਹਨ ਦੀ ਯੋਜਨਾ ਬਣਾ ਰਹੇ ਹਨ।

America Colorado Melanie Nact and Trevor Hahn Hill
ਇੱਕ ਅੰਨ੍ਹਾ ਤੇ ਦੂਜਾ ਚੱਲ ਨਹੀਂ ਸਕਦਾ , ਫਿਰ ਵੀ ਚੜ੍ਹੇ ਪਹਾੜ , ਹੌਂਸਲੇ ਤੇ ਜਜ਼ਬੇ ਨੂੰ ਹਰ ਕੋਈ ਕਰ ਰਿਹੈ ਸਲਾਮ

ਮੈਲਨੀ ਨੇ ਆਪਣੀ ਪੋਸਟ ਵਿਚ ਲਿਖਿਆ,''ਮੇਰੇ ਸਾਥੀ ਟ੍ਰੇਵਰ ਕੋਲ ਪੈਰ ਹਨ ਅਤੇ ਮੇਰੇ ਕੋਲ ਅੱਖਾਂ। ਇਹ ਸਾਡੀ ਡਰੀਮ ਟੀਮ ਹੈ।''ਪਿਛਲੇ ਦਿਨੀਂ ਦੋਵੇਂ ਕੋਲੋਰਾਡੋ ਦਾ ਪਹਾੜ ਘੁੰਮੇ। ਇਸ ਯਾਤਰਾ ਵਿਚ ਟ੍ਰੇਵਰ ਮੈਲਨੀ ਨੂੰ ਇਕ ਚੀਅਰ ਦੇ ਸਹਾਰੇ ਪਿੱਠ 'ਤੇ ਬਿਠਾਏ ਹੋਏ ਸਨ।ਮੈਲਨੀ ਨੇ ਦੱਸਿਆ ਕਿ ਉਨ੍ਹਾਂ ਦੋਹਾਂ ਵਿੱਚ ਗਜਬ ਦਾ ਤਾਲਮੇਲ ਹੈ । ਉਸਨੇ ਦੱਸਿਆ ਕਿ ਉਹ ਟ੍ਰੇਵਰ ਨੂੰ ਦ੍ਰਿਸ਼ ਦਾ ਵਰਣਨ ਕਰਦੀ ਹੈ ਅਤੇ ਉਹ ਅੱਗੇ ਵੱਧਦੇ ਰਹਿੰਦੇ ਹਨ । ਉਸਦਾ ਕਹਿਣਾ ਹੈ ਕਿ ਉਹ ਜ਼ਿੰਦਗੀ ਭਰ ਵ੍ਹੀਲਚੇਅਰ 'ਤੇ ਰਹੀ । ਜਿਸ ਤੋਂ ਬਾਅਦ ਉਸਨੂੰ ਇਸ ਤਰ੍ਹਾਂ ਪਹਾੜ 'ਤੇ ਆ ਕੇ ਬਹੁਤ ਵਧੀਆ ਲੱਗਿਆ ਹੈ।

America Colorado Melanie Nact and Trevor Hahn Hill
ਇੱਕ ਅੰਨ੍ਹਾ ਤੇ ਦੂਜਾ ਚੱਲ ਨਹੀਂ ਸਕਦਾ , ਫਿਰ ਵੀ ਚੜ੍ਹੇ ਪਹਾੜ , ਹੌਂਸਲੇ ਤੇ ਜਜ਼ਬੇ ਨੂੰ ਹਰ ਕੋਈ ਕਰ ਰਿਹੈ ਸਲਾਮ

ਮੈਲਨੀ ਦੱਸਦੀ ਹੈ,''ਸਾਡੇ ਦੋਹਾਂ ਵਿਚ ਗਜਬ ਦਾ ਤਾਲਮੇਲ ਹੈ। ਮੈਂ ਟ੍ਰੇਵਰ ਨੂੰ ਦ੍ਰਿਸ਼ ਦਾ ਵਰਣਨ ਕਰਦੀ ਹਾਂ ਅਤੇ ਉਹ ਅੱਗੇ ਵੱਧਦੇ ਰਹਿੰਦੇ ਹਨ। ਮੈਂ ਜ਼ਿੰਦਗੀ ਭਰ ਵ੍ਹੀਲਚੇਅਰ 'ਤੇ ਰਹੀ। ਇਸ ਤਰ੍ਹਾਂ ਪਹਾੜ 'ਤੇ ਆ ਕੇ ਮੈਨੂੰ ਚੰਗਾ ਲੱਗਦਾ ਹੈ। ਇਹ ਮੇਰੇ ਜ਼ਿੰਦਗੀ ਦਾ ਸਭ ਤੋਂ ਵਧੀਆ ਅਨੁਭਵ ਹੈ।'

America Colorado Melanie Nact and Trevor Hahn Hill
ਇੱਕ ਅੰਨ੍ਹਾ ਤੇ ਦੂਜਾ ਚੱਲ ਨਹੀਂ ਸਕਦਾ , ਫਿਰ ਵੀ ਚੜ੍ਹੇ ਪਹਾੜ , ਹੌਂਸਲੇ ਤੇ ਜਜ਼ਬੇ ਨੂੰ ਹਰ ਕੋਈ ਕਰ ਰਿਹੈ ਸਲਾਮ

ਦੱਸ ਦਈਏ ਕਿ ਮੈਲਨੀ ਨੂੰ ਬਚਪਨ ਤੋਂ ਹੀ ਰੀੜ੍ਹ ਦੀ ਹੱਡੀ ਵਿਕਸਿਤ ਨਾ ਹੋ ਪਾਉਣ ਦੀ ਸਮੱਸਿਆ ਹੈ। ਜਿਸ ਕਾਰਨ ਉਹ ਆਪਣੇ ਸਾਰੇ ਕੰਮ ਵ੍ਹੀਲਚੇਅਰ ਦੇ ਸਹਾਰੇ ਕਰਦੀ ਹੈ।ਉੱਥੇ ਹੀ 5 ਸਾਲ ਪਹਿਲਾਂ ਟ੍ਰੇਵਰ ਦੀ ਅੱਖਾਂ ਦੀ ਰੋਸ਼ਨੀ ਗਲੂਕੋਮਾ ਕਾਰਨ ਚਲੀ ਗਈ ਸੀ ।

America Colorado Melanie Nact and Trevor Hahn Hill ਇੱਕ ਅੰਨ੍ਹਾ ਤੇ ਦੂਜਾ ਚੱਲ ਨਹੀਂ ਸਕਦਾ , ਫਿਰ ਵੀ ਚੜ੍ਹੇ ਪਹਾੜ , ਹੌਂਸਲੇ ਤੇ ਜਜ਼ਬੇ ਨੂੰ ਹਰ ਕੋਈ ਕਰ ਰਿਹੈ ਸਲਾਮ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਧਮਾਕਾ , ਦੋ ਦੀ ਮੌਤ, 25 ਜ਼ਖਮੀ

ਇਸ ਵਿੱਚ ਉਨ੍ਹਾਂ ਦੋਨਾਂ ਦਾ ਕਹਿਣਾ ਹੈ ਕਿ ਉਹ ਦੋ ਹਨ, ਉਨ੍ਹਾਂ ਦੀਆਂ ਅੱਖਾਂ ਵੀ ਦੋ ਹਨ ਅਤੇ ਪੈਰ ਵੀ ਦੋ ਹਨ । ਇਨ੍ਹਾਂ ਦੋਹਾਂ ਦੀ ਮੁਲਾਕਾਤ ਐਡੈਪਟਿਵ ਐਕਸਰਸਾਈਜ਼ ਕਲਾਸ ਵਿੱਚ ਹੋਈ ਸੀ । ਜਿਸ ਤੋਂ ਬਾਅਦ ਉਹ ਦੋਵੇਂ ਜਲਦੀ ਹੀ ਚੰਗੇ ਦੋਸਤ ਬਣ ਗਏ।ਇਸ ਮਗਰੋਂ ਦੋਹਾਂ ਨੇ ਇਕੱਠੇ ਟਰੈਕਿੰਗ ਕਰਨ ਦਾ ਫੈਸਲਾ ਲਿਆ ਅਤੇ ਇਸ ਵਿਚ ਸਫਲ ਵੀ ਰਹੇ।
-PTCNews

  • Share