ਮੁੱਖ ਖਬਰਾਂ

ਅਮਰੀਕਾ ਦੀ ਦਲੀਲਾਹ ਮੁਹੰਮਦ ਨੇ 400 ਮੀਟਰ ਬਾਧਾ ਦੌੜ 'ਚ 16 ਸਾਲਾ ਵਿਸ਼ਵ ਰਿਕਾਰਡ ਤੋੜਿਆ

By Jashan A -- July 30, 2019 9:07 am -- Updated:Feb 15, 2021

ਅਮਰੀਕਾ ਦੀ ਦਲੀਲਾਹ ਮੁਹੰਮਦ ਨੇ 400 ਮੀਟਰ ਬਾਧਾ ਦੌੜ 'ਚ 16 ਸਾਲਾ ਵਿਸ਼ਵ ਰਿਕਾਰਡ ਤੋੜਿਆ,ਨਵੀਂ ਦਿੱਲੀ: ਅਮਰੀਕਾ ਦੀ ਦੋੜਾਕ ਦਲੀਲਾਹ ਮੁਹੰਮਦ ਨੇ 400 ਮੀਟਰ ਦੌੜ 'ਚ ਇਤਿਹਾਸ ਰਚ ਦਿੱਤਾ ਹੈ। ਦਰਅਸਲ, ਉਹਨਾਂ ਨੇ USA ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਔਰਤਾਂ ਦੀ 400 ਮੀਟਰ ਬਾਧਾ ਦੌੜ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਦਲੀਲਾਹ ਨੇ ਚੈੰਪਿਅਨਸ਼ਿਪ ਦੇ ਅੰਤਮ ਦਿਨ 52.20 ਸੈਕਿੰਡ ਦੇ ਸਮਾਂ ਨਾਲ ਨਵਾਂ ਰਿਕਾਰਡ ਕਾਇਮ ਕੀਤਾ।

ਤੁਹਾਨੂੰ ਦੱਸ ਦੇਈਏ ਕਿ 29 ਸਾਲ ਦੀ ਦਲੀਲਾਹ ਨੇ ਯੂਲੀਆ ਪੇਚੋਨਕੀਨਾ ਵੱਲੋਂ 2003 'ਚ ਬਣਾਏ ਗਏ ਰਿਕਾਰਡ ਨੂੰ 0.14 ਸੈਕਿੰਡ ਦੇ ਅੰਤਰ ਨਾਲ ਤੋੜ ਦਿੱਤਾ। ਰੀਓ ਓਲੰਪਿਕ 'ਚ ਗੋਲਡ ਮੈਡਲ ਜਿੱਤਣ ਵਾਲੀ ਦਲੀਲਾਹ ਨੇ ਚੌਥੇ ਲੇਨ 'ਚ ਸ਼ੁਰੂਆਤ ਕਰਦੇ ਹੋਏ ਨਵਾਂ ਰਿਕਾਰਡ ਬਣਾਇਆ।

https://twitter.com/USC_Athletics/status/1155640282936778752?s=20

ਹੋਰ ਪੜ੍ਹੋ: ਹਿਮਾ ਦਾਸ ਨੇ ਰਚਿਆ ਇਤਿਹਾਸ , ਇਸ ਮਹੀਨੇ 'ਚ ਜਿੱਤਿਆ 5ਵਾਂ ਗੋਲਡ ਮੈਡਲ

ਮੀਡੀਆ ਰਿਪੋਰਟਾਂ ਮੁਤਾਬਕ ਦੋ ਹਫ਼ਤੇ ਪਹਿਲਾਂ ਟਰੇਨਿੰਗ ਦੇ ਦੌਰਾਨ ਡਿੱਗਣ ਵਾਲੀ 29 ਸਾਲਾ ਦਲੀਲਾਹ ਮੁਹੰਮਦ ਨੇ ਆਪਣੀ ਇਸ ਕਾਮਯਾਬੀ 'ਤੇ ਕਾਫੀ ਖੁਸ਼ੀ ਜਾਹਰ ਕੀਤੀ ਹੈ। ਉਹਨਾਂ ਕਿਹਾ ਕਿ "ਮੈਂ ਬਹੁਤ ਹੈਰਾਨ ਹਾਂ "।

-PTC News

  • Share