Fri, Apr 26, 2024
Whatsapp

ਇੱਕ ਵਿਦਿਆਰਥੀ ਨੂੰ ਸਕੂਲ ਵਿਚ ਪਿਸਤੌਲ ਲੈ ਕੇ ਜਾਣਾ ਪਿਆ ਮਹਿੰਗਾ , ਮਾਂ ਨੂੰ ਹੋਈ 4 ਸਾਲ ਦੀ ਜੇਲ੍ਹ

Written by  Shanker Badra -- April 03rd 2019 01:33 PM
ਇੱਕ ਵਿਦਿਆਰਥੀ ਨੂੰ ਸਕੂਲ ਵਿਚ ਪਿਸਤੌਲ ਲੈ ਕੇ ਜਾਣਾ ਪਿਆ ਮਹਿੰਗਾ , ਮਾਂ ਨੂੰ ਹੋਈ 4 ਸਾਲ ਦੀ ਜੇਲ੍ਹ

ਇੱਕ ਵਿਦਿਆਰਥੀ ਨੂੰ ਸਕੂਲ ਵਿਚ ਪਿਸਤੌਲ ਲੈ ਕੇ ਜਾਣਾ ਪਿਆ ਮਹਿੰਗਾ , ਮਾਂ ਨੂੰ ਹੋਈ 4 ਸਾਲ ਦੀ ਜੇਲ੍ਹ

ਇੱਕ ਵਿਦਿਆਰਥੀ ਨੂੰ ਸਕੂਲ ਵਿਚ ਪਿਸਤੌਲ ਲੈ ਕੇ ਜਾਣਾ ਪਿਆ ਮਹਿੰਗਾ , ਮਾਂ ਨੂੰ ਹੋਈ 4 ਸਾਲ ਦੀ ਜੇਲ੍ਹ:ਹਾਰਟਫੋਰਡ : ਅਮਰੀਕਾ ਦੇ ਹਾਰਟਫੋਰਡ ਵਿਖੇ ਇੱਕ ਵਿਦਿਆਰਥੀ ਸਕੂਲ ਵਿਚ ਪਿਸਤੌਲ ਲੈ ਕੇ ਚਲਾ ਗਿਆ ਸੀ ਪਰ ਹੁਣ ਉਸ ਬੱਚੇ ਦੀ ਮਾਂ ਨੂੰ 4 ਸਾਲ ਦੀ ਜੇਲ੍ਹ ਹੋ ਗਈ ਹੈ।ਦਰਅਸਲ ਇਸ ਮਹਿਲਾ ਦਾ 15 ਸਾਲਾ ਪੁੱਤਰ ਸਕੂਲ ਵਿਚ ਪਿਸਤੌਲ ਲੈ ਕੇ ਪਹੁੰਚ ਗਿਆ ਸੀ।ਜਿਸ ਤੋਂ ਬਾਅਦ ਹਾਰਟਫੋਰਡ ਸਿਟੀ ਵਿਚ ਰਹਿਣ ਵਾਲੀ 40 ਸਾਲਾ ਮਹਿਲਾ ਨੂੰ ਮੰਗਲਵਾਰ ਨੂੰ ਇਸ ਮਾਮਲੇ ਵਿਚ ਕੋਰਟ ਨੇ ਸਜ਼ਾ ਸੁਣਾਈ ਹੈ।ਇਸ ਦੌਰਾਨ ਕੋਰਟ ਨੇ ਕਿਹਾ ਕਿ ਆਖਰ ਕਿਵੇਂ ਮਾਪੇ ਅਪਣੇ ਬੱਚਿਆਂ ਨੂੰ ਪਿਸਤੌਲ ਲੈ ਕੇ ਜਾਣ ਦੀ ਆਗਿਆ ਦੇ ਸਕਦੇ ਹਨ। [caption id="attachment_277977" align="aligncenter" width="283"]America Hartford Student school pistol Mother 4 years jail
ਇੱਕ ਵਿਦਿਆਰਥੀ ਨੂੰ ਸਕੂਲ ਵਿਚ ਪਿਸਤੌਲ ਲੈ ਕੇ ਜਾਣਾ ਪਿਆ ਮਹਿੰਗਾ , ਮਾਂ ਨੂੰ ਹੋਈ 4 ਸਾਲ ਦੀ ਜੇਲ੍ਹ[/caption] ਇਸ ਦੌਰਾਨ ਪੁਲਿਸ ਜਾਂਚ ਰਿਪੋਰਟ ਵਿਚ ਮਹਿਲਾ ਨੇ ਕਬੂਲ ਕੀਤਾ ਕਿ ਉਸ ਨੂੰ ਇਹ ਗੱਲ ਪਤਾ ਸੀ ਕਿ ਉਸ ਦੇ ਬੱਚੇ ਕੋਲ ਪਿਸਤੌਲ ਹੈ, ਲੇਕਿਨ ਉਸ ਨੇ ਕਦੇ ਇਸ ਬਾਰੇ ਅਪਣੇ ਬੱਚੇ ਨਾਲ ਗੱਲ ਨਹੀਂ ਕੀਤੀ ਅਤੇ ਨਾ ਹੀ ਉਸ ਨੂੰ ਸਮਝਾਇਆ।ਜਿਸ ਕਰਕੇ ਇਹ ਬੱਚਾ ਪਿਛਲੇ ਸਾਲ ਅਕਤੂਬਰ ਵਿਚ ਪਿਸਤੌਲ ਲੈ ਕੇ ਬਲੈਕ ਫੋਰਡ ਸਕੂਲ ਵਿਚ ਪਹੁੰਚ ਗਿਆ ਸੀ। [caption id="attachment_277978" align="aligncenter" width="275"]America Hartford Student school pistol Mother 4 years jail
ਇੱਕ ਵਿਦਿਆਰਥੀ ਨੂੰ ਸਕੂਲ ਵਿਚ ਪਿਸਤੌਲ ਲੈ ਕੇ ਜਾਣਾ ਪਿਆ ਮਹਿੰਗਾ , ਮਾਂ ਨੂੰ ਹੋਈ 4 ਸਾਲ ਦੀ ਜੇਲ੍ਹ[/caption] ਦੱਸ ਦੇਈਏ ਕਿ ਅਮਰੀਕਾ ਵਿਚ 21 ਸਾਲ ਤੋਂ ਪਹਿਲਾਂ ਅਲਕੋਹਲ ਖਰੀਦਣਾ ਗੈਰ ਕਾਨੂੰਨੀ ਹੈ, ਲੇਕਿਨ ਉਥੇ ਜ਼ਿਆਦਾਤਰ ਰਾਜਾਂ ਵਿਚ ਨੌਜਵਾਨ 18 ਸਾਲ ਤੋਂ ਪਹਿਲਾਂ ਹੀ ਏਆਰ 15 ਮਿਲਟਰੀ ਸਟਾਇਲ ਰਾਈਫਲ ਖਰੀਦ ਸਕਦੇ ਹਨ।ਜਿਥੇ ਫੈਡਰਲ ਲਾਅ ਦੇ ਤਹਿਤ ਹੈਂਡਗੰਨ ਖਰਦੀਣ ਦੇ ਲਈ ਸਖ਼ਤ ਹਦਾਇਤਾਂ ਹਨ ,ਉਥੇ 21 ਸਾਲ ਤੋਂ ਵੱਧ ਉਮਰ ਵਾਲੇ ਕਿਸੇ ਲਾਇਸੰਸੀ ਡੀਲਰ ਤੋਂ ਇਸ ਨੂੰ ਖਰੀਦ ਸਕਦੇ ਹਨ। -PTCNews


Top News view more...

Latest News view more...