ਅਮਰੀਕਾ ‘ਚ ਭਾਰੀ ਮੀਂਹ ਤੇ ਹਨੇਰੀ, ਕਾਰਾਂ ਦੀਆਂ ਛੱਤਾਂ ‘ਤੇ ਚੜ੍ਹੇ ਲੋਕ (ਤਸਵੀਰਾਂ)

ਅਮਰੀਕਾ ‘ਚ ਭਾਰੀ ਮੀਂਹ ਤੇ ਹਨੇਰੀ, ਕਾਰਾਂ ਦੀਆਂ ਛੱਤਾਂ ‘ਤੇ ਚੜ੍ਹੇ ਲੋਕ (ਤਸਵੀਰਾਂ),ਵਾਸ਼ਿੰਗਟਨ: ਅਮਰੀਕਾ ਵਿਚ ਰਾਜਧਾਨੀ ਵਾਸ਼ਿੰਗਟਨ ਸਮੇਤ ਕਈ ਇਲਾਕਿਆਂ ਵਿਚ ਤੇਜ਼ ਮੀਂਹ ਅਤੇ ਹਨੇਰੀ ਦਾ ਕਹਿਰ ਦੇਖਣ ਨੂੰ ਮਿਲਿਆ। ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਮੀਂਹ ਦਾ ਪਾਣੀ ਵ੍ਹਾਈਟ ਹਾਊਸ ਦੇ ਇਕ ਦਫਤਰ ਦੇ ਬੇਸਮੈਂਟ ਵਿਚ ਦਾਖਲ ਹੋ ਗਿਆ।

ਦੂਜੇ ਪਾਸੇ ਰਾਜਧਾਨੀ ਵਾਸ਼ਿੰਗਟਨ ਦੀਆਂ ਸੜਕਾਂ ‘ਤੇ ਵੀ ਤੇਜ਼ ਮੀਂਹ ਕਾਰਨ ਕਿਤੇ-ਕਿਤੇ ਆਵਾਜਾਈ ਠੱਪ ਰਹੀ। ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਲੋਕ ਕਾਰ ਦੀਆਂ ਛੱਤਾਂ ‘ਤੇ ਚੜ੍ਹ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਹੋਰ ਪੜ੍ਹੋ:ਰੋਜ਼ੀ ਰੋਟੀ ਲਈ ਪੈਰਿਸ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ, ਸਦਮੇ ‘ਚ ਪਰਿਵਾਰ

ਐੱਨ.ਆਰ.ਆਈ. ਏਜੰਸੀ ਦੀ ਖਬਰ ਮੁਤਾਬਕ ਭਾਰੀ ਮੀਂਹ ਕਾਰਨ ਵਾਸ਼ਿੰਗਟਨ ਡੀ.ਸੀ. ਵਿਚ ਨੌਰਥ ਵੈਸਟਰਨ ਡੀ.ਸੀ. ਸਾਊਥਰਨ ਮੋਂਟਗੋਮੇਰੀ, ਈਸਟ ਸੈਂਟਰਲ ਲੌਡੌਨ ਕਾਊਂਟੀ, ਅਰਲਿੰਗਟਨ ਕਾਊਂਟੀ, ਫਾਲਸ ਚਰਚ ਅਤੇ ਨੌਰਥ ਈਸਟਰਨ ਫੈਅਰਫੈਕਸ ਕਾਊਂਟੀ ਦੇ ਇਲਾਕੇ ਪ੍ਰਭਾਵਿਤ ਹੋ ਰਹੇ ਹਨ।

-PTC News