ਅਮਰੀਕਾ ਦਾ ਸਭ ਤੋਂ ਮਹਿੰਗਾ ਘਰ ਕਿਸ ਨੇ ਖਰੀਦਿਆ, ਪੜ੍ਹੋ ਖ਼ਬਰ

america
ਅਮਰੀਕਾ ਦਾ ਸਭ ਤੋਂ ਮਹਿੰਗਾ ਘਰ ਕਿਸ ਨੇ ਖਰੀਦਿਆ, ਪੜ੍ਹੋ ਖ਼ਬਰ

ਅਮਰੀਕਾ ਦਾ ਸਭ ਤੋਂ ਮਹਿੰਗਾ ਘਰ ਕਿਸ ਨੇ ਖਰੀਦਿਆ, ਪੜ੍ਹੋ ਖ਼ਬਰ,ਵਾਸ਼ਿੰਗਟਨ: ਸਿਟੇਡਲ ਦੇ ਸੰਸਥਾਪਕ ਕੇਨ ਗ੍ਰਿਫੀਨ ਨੇ ਅਮਰੀਕਾ ਦੀ ਸਭ ਤੋਂ ਮਹਿੰਗਾ ਘਰ ਖਰੀਦ ਕੇ ਇਤਿਹਾਸ ਰਚ ਦਿੱਤਾ ਹੈ। ਦਰਅਸਲ ਕੇਨ ਗ੍ਰਿਫੀਨ ਨੇ 220 ਸ੍ਰੈਂਟਲ ਪਾਰਕ ਸਾਊਥ ‘ਚ 23.8 ਕਰੋੜ ਡਾਲਰ (16 ਅਰਬ 95 ਕਰੋੜ ਰੁਪਏ) ‘ਚ ਪੇਂਟਹਾਊਸ ਖਰੀਦਿਆ ਹੈ।

ਕੀਮਤ ਦੇ ਹਿਸਾਬ ਨਾਲ ਇਹ ਅਮਰੀਕਾ ਦਾ ਸਭ ਤੋਂ ਮਹਿੰਗਾ ਘਰ ਦੱਸਿਆ ਜਾ ਰਿਹਾ ਹੈ। ਲਗਭਗ 24,000 ਵਰਗ ਫੁੱਟ ਦੇ ਇਸ ਅਪਾਰਟਮੈਂਟ ‘ਚ ਉਸ ਵੇਲੇ ਰਹਿਣਗੇ, ਜਦੋਂ ਉਹ ਨਿਊਯਾਰਕ ‘ਚ ਕੰਮ ਕਰ ਰਹੇ ਹੋਣਗੇ।

america
ਅਮਰੀਕਾ ਦਾ ਸਭ ਤੋਂ ਮਹਿੰਗਾ ਘਰ ਕਿਸ ਨੇ ਖਰੀਦਿਆ, ਪੜ੍ਹੋ ਖ਼ਬਰ

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਲੰਡਨ ਦੇ ਸੈਂਟ ਜੇਮਸ ਪਾਰਕ ‘ਚ 200 ਸਾਲ ਪੁਰਾਣੇ ਘਰ ਨੂੰ ਰਿਕਾਰਡ 12.2 ਕਰੋੜ ਡਾਲਰ (8 ਅਰਬ 68 ਕਰੋੜ 91 ਲੱਖ ਰੁਪਏ) ‘ਚ ਖਰੀਦਿਆ ਸੀ।

50 ਸਾਲਾ ਕੇਨ ਗ੍ਰਿਫੀਨ ਨੇ ਹਾਰਵਰਡ ਯੂਨੀਵਰਸਿਟੀ ‘ਚ ਆਪਣੇ ਹੋਸਟਲ ਦੇ ਕਮਰੇ ‘ਚੋਂ ਕੰਵਰਟੀਬਲ ਬਾਂਡਸ ਦਾ ਵਪਾਰ ਸ਼ੁਰੂ ਕੀਤਾ ਸੀ। ਫਲੋਰੀਡਾ ਦੇ ਰਹਿਣ ਵਾਲੇ ਕੇਨ ਨੇ ਸਾਲ 1990 ‘ਚ ਸਿਟਾਡੇਲ ਦੀ ਸਥਾਪਨਾ ਕੀਤੀ ਅਤੇ ਇਸ ਹੇਜ ਫੰਡੋ ਅਤੇ ਬਜ਼ਾਰਾਂ ਨੂੰ ਬਚਾਉਣ ਵਾਲੇ ਗਲੋਬਲ ਸਮਰਾਜ ‘ਚ ਬਦਲ ਦਿੱਤਾ।

americe
ਅਮਰੀਕਾ ਦਾ ਸਭ ਤੋਂ ਮਹਿੰਗਾ ਘਰ ਕਿਸ ਨੇ ਖਰੀਦਿਆ, ਪੜ੍ਹੋ ਖ਼ਬਰ

ਜ਼ਿਕਰ ਏ ਖਾਸ ਹੈ ਕਿ ਕੇਨ ਗ੍ਰਿਫੀਨ ਕੋਲ ਕੁੱਲ ਜਾਇਦਾਦ 9.6 ਅਰਬ ਡਾਲਰ (683.74 ਅਰਬ ਰੁਪਏ) ਹੈ। ਉਹ ਪਰਉਪਰਾਪੀ ਕਾਰਜਾਂ ‘ਚ ਵੀ ਸਰਗਰਮ ਹਨ।

-PTC News