24 ਘੰਟਿਆਂ ਦੌਰਾਨ ਅਮਰੀਕਾ ‘ਚ ਮੁੜ ਹੋਈ ਫਾਇਰਿੰਗ, 9 ਮੌਤਾਂ, ਕਈ ਜ਼ਖਮੀ

24 ਘੰਟਿਆਂ ਦੌਰਾਨ ਅਮਰੀਕਾ ‘ਚ ਮੁੜ ਹੋਈ ਫਾਇਰਿੰਗ, 9 ਮੌਤਾਂ, ਕਈ ਜ਼ਖਮੀ,ਵਾਸ਼ਿੰਗਟਨ: ਪਿਛਲੇ 24 ਘੰਟਿਆਂ ਤੋਂ ਅਮਰੀਕਾ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ, ਇਹਨਾਂ ਘੰਟਿਆਂ ਦੌਰਾਨ ਅਮਰੀਕਾ ‘ਚ 2 ਵਾਰ ਗੋਲੀਬਾਰੀ ਹੋ ਚੁੱਕੀ ਹੈ। ਇਸ ਵਾਰ ਗੋਲੀਬਾਰੀ ਓਹਾਯੋ ਦੇ ਹੇਟਨ ਨੇੜੇ ਹੋਈ।

ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੋਰ 16 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਹੋਰ ਪੜ੍ਹੋ: ਸ਼੍ਰੀਲੰਕਾ: ਰਾਜਧਾਨੀ ਕੋਲੰਬੋ ‘ਚ ਇੱਕ ਹੋਰ ਬੰਬ ਧਮਾਕਾ, 2 ਲੋਕਾਂ ਦੀ ਹੋਈ ਮੌਤ

ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਤੋਂ ਬਾਅਦ ਐੱਫ.ਬੀ.ਆਈ. ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਹੈ ਤੇ ਗੋਲੀਬਾਰੀ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟੈਕਸਾਸ ਦੇ ਐਲ ਪਾਸੋ ਸ਼ਹਿਰ ਦੇ ਵਾਲਮਾਰਟ ਮਾਲ ਨੇੜੇ ਗੋਲੀਬਾਰੀ ਹੋਈ ਸੀ। ਮੀਡੀਆ ‘ਚ ਆਈਆਂ ਖਬਰਾਂ ਮੁਤਾਬਕ ਇਸ ਦੌਰਾਨ 20 ਲੋਕਾਂ ਦੀ ਮੌਤ ਹੋ ਗਈ ਤੇ ਹੋਰ 26 ਲੋਕ ਜ਼ਖਮੀ ਹੋ ਗਏ।

-PTC News