Fri, Apr 19, 2024
Whatsapp

ਅਮਰੀਕਾ ਨੇ ਪਾਕਿ ਨੂੰ ਪਾਈ ਝਾੜ, ਦਿੱਤਾ ਭਾਰਤ ਦਾ ਸਾਥ, ਦੇਖੋ ਵੀਡੀਓ

Written by  Jashan A -- February 27th 2019 02:14 PM -- Updated: February 27th 2019 02:15 PM
ਅਮਰੀਕਾ ਨੇ ਪਾਕਿ ਨੂੰ ਪਾਈ ਝਾੜ, ਦਿੱਤਾ ਭਾਰਤ ਦਾ ਸਾਥ, ਦੇਖੋ ਵੀਡੀਓ

ਅਮਰੀਕਾ ਨੇ ਪਾਕਿ ਨੂੰ ਪਾਈ ਝਾੜ, ਦਿੱਤਾ ਭਾਰਤ ਦਾ ਸਾਥ, ਦੇਖੋ ਵੀਡੀਓ

ਅਮਰੀਕਾ ਨੇ ਪਾਕਿ ਨੂੰ ਪਾਈ ਝਾੜ, ਦਿੱਤਾ ਭਾਰਤ ਦਾ ਸਾਥ, ਦੇਖੋ ਵੀਡੀਓ,ਨਵੀਂ ਦਿੱਲੀ: ਭਾਰਤ ਵੱਲੋਂ ਪਾਕਿਸਤਾਨ ਖਿਲਾਫ ਵੱਡੀ ਕਾਰਵਾਈ ਤੋਂ ਬਾਅਦ ਲਗਾਤਾਰ ਭਾਰਤ ਨੂੰ ਮੁਲਕਾਂ ਦਾ ਸਾਥ ਮਿਲ ਰਿਹਾ ਹੈ। ਹੁਣ ਭਾਰਤ ਦੇ ਹੱਕ 'ਚ ਅਮਰੀਕਾ ਵੀ ਆ ਖੜਿਆ ਹੈ। ਅਮਰੀਕਾ ਨੇ ਇਸ ਮੁੱਦੇ 'ਤੇ ਪਾਕਿਸਤਾਨ ਨੂੰ ਸਖ਼ਤ ਝਾੜ ਪਾਉਂਦੀਆਂ ਕਿਹਾ ਕਿ ਪਾਕਿਸਤਾਨ ਆਪਣੀ ਜ਼ਮੀਨ ਦੇ ਉੱਤੇ ਦਹਿਸ਼ਤਗਰਦੀ ਟਿਕਾਣੇ ਖ਼ਤਮ ਕਰੇ। ਅਮਰੀਕੀ ਵਿਦੇਸ਼ ਮੰਤਰੀ ਮੀਏਕ ਪੋਮਪੀਓ ਨੇ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕੀਤੀ ਤੇ ਦੋਹਾਂ ਦੇਸ਼ਾ ਨੂੰ ਫੌਜੀ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਹੈ। [caption id="attachment_262391" align="aligncenter" width="300"]trup ਅਮਰੀਕਾ ਨੇ ਪਾਕਿ ਨੂੰ ਪਾਈ ਝਾੜ, ਦਿੱਤਾ ਭਾਰਤ ਦਾ ਸਾਥ, ਦੇਖੋ ਵੀਡੀਓ[/caption] ਦੱਸ ਦੇਈਏ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਨ ਵਾਲੀ ਮਾਲੀ ਮਦਦ ਵੀ ਰੋਕ ਦਿੱਤੀ ਹੈ। ਜਿਸ ਬਾਰੇ ਬੀਤੇ ਕੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਸੰਕੇਤ ਦਿੱਤਾ ਸੀ ਭਾਰਤ ਇਕ ਵੱਡੀ ਕਾਰਵਾਈ ਕਰੇਗਾ। [caption id="attachment_262392" align="aligncenter" width="300"]trump ਅਮਰੀਕਾ ਨੇ ਪਾਕਿ ਨੂੰ ਪਾਈ ਝਾੜ, ਦਿੱਤਾ ਭਾਰਤ ਦਾ ਸਾਥ, ਦੇਖੋ ਵੀਡੀਓ[/caption] ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਭਾਰਤ ਦੇ 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ‘ਚ ਅੱਤਵਾਦੀ ਠਿਕਾਣਿਆਂ ‘ਤੇ ਬੰਬ ਸੁੱਟੇ ਗਏ ਹਨ। ਜਿਸ ਨੇ ਪੂਰੇ ਪਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ। ਇਸ ਹਮਲੇ ਤੋਂ ਬਾਅਦ ਭਾਰਤ ‘ਚ ਲੋਕਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ। ਸਰਹੱਦੀ ਖੇਤਰਾਂ ‘ਚ ਲੋਕ ਲੱਡੂ ਵੰਡ ਕੇ ਖੁਸ਼ੀ ਜਾਹਰ ਕਰ ਰਹੇ ਹਨ।ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੀਆਰਪੀਐਫ ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ।ਇਸ ਹਮਲੇ ਵਿੱਚ ਸੀ.ਆਰ.ਪੀ.ਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ।ਜਿਸ ਤੋਂ ਬਾਅਦ ਭਾਰਤ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਕੀਤੀ ਗਈ। -PTC News


Top News view more...

Latest News view more...