Advertisment

ਅਮਰੀਕਾ ਨੇ ਭਾਰਤ ਨੂੰ ਵਾਪਿਸ ਕੀਤੀਆਂ 307 ਪੁਰਾਤਨ ਵਸਤੂਆਂ, ਕੀਮਤ ਜਾਣ ਰਹਿ ਜਾਓਗੇ ਹੈਰਾਨ

author-image
ਜਸਮੀਤ ਸਿੰਘ
Updated On
New Update
ਅਮਰੀਕਾ ਨੇ ਭਾਰਤ ਨੂੰ ਵਾਪਿਸ ਕੀਤੀਆਂ 307 ਪੁਰਾਤਨ ਵਸਤੂਆਂ, ਕੀਮਤ ਜਾਣ ਰਹਿ ਜਾਓਗੇ ਹੈਰਾਨ
Advertisment
ਨਵੀਂ ਦਿੱਲੀ, 20 ਅਕਤੂਬਰ: ਕਰੀਬ 15 ਸਾਲਾਂ ਦੀ ਜਾਂਚ ਤੋਂ ਬਾਅਦ ਅਮਰੀਕਾ ਨੇ ਭਾਰਤ ਨੂੰ 307 ਪੁਰਾਤਨ ਵਸਤੂਆਂ ਵਾਪਸ ਕੀਤੀਆਂ ਹਨ, ਜੋ ਚੋਰੀ ਕੀਤੀਆਂ ਗਈਆਂ ਸਨ ਜਾਂ ਦੇਸ਼ ਤੋਂ ਬਾਹਰ ਤਸਕਰੀ ਕੀਤੀਆਂ ਗਈਆਂ ਸਨ। ਇਨ੍ਹਾਂ ਚੀਜ਼ਾਂ ਦੀ ਕੀਮਤ ਲਗਭਗ 4 ਮਿਲੀਅਨ ਅਮਰੀਕੀ ਡਾਲਰ ਜਾਨੀ ਕਿ 33 ਕਰੋੜ ਰੁਪਏ ਦੇ ਨਜ਼ਦੀਕ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਬਦਨਾਮ ਕਾਰੋਬਾਰੀ ਸੁਭਾਸ਼ ਕਪੂਰ ਤੋਂ ਬਰਾਮਦ ਕੀਤੀਆਂ ਗਈਆਂ ਸਨ। ਮੈਨਹੈਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ ਨੇ ਸੋਮਵਾਰ ਨੂੰ ਭਾਰਤ ਨੂੰ ਲਗਭਗ 4 ਮਿਲੀਅਨ ਡਾਲਰ ਮੁੱਲ ਦੀਆਂ 307 ਪੁਰਾਣੀਆਂ ਚੀਜ਼ਾਂ ਵਾਪਸ ਕਰਨ ਦਾ ਐਲਾਨ ਕੀਤਾ। ਬ੍ਰੈਗ ਨੇ ਕਿਹਾ ਕਿ ਕਪੂਰ ਦੇ ਖ਼ਿਲਾਫ਼ ਛਾਪੇਮਾਰੀ ਦੌਰਾਨ ਮੈਨਹੈਟਨ ਜ਼ਿਲਾ ਅਟਾਰਨੀ ਦਫ਼ਤਰ ਦੁਆਰਾ ਇਨ੍ਹਾਂ ਵਿੱਚੋਂ 235 ਵਸਤੂਆਂ ਨੂੰ ਜ਼ਬਤ ਕੀਤਾ ਗਿਆ ਸੀ। ਕਪੂਰ ਅਫਗਾਨਿਸਤਾਨ, ਕੰਬੋਡੀਆ, ਭਾਰਤ, ਇੰਡੋਨੇਸ਼ੀਆ, ਮਿਆਂਮਾਰ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਥਾਈਲੈਂਡ ਅਤੇ ਹੋਰ ਦੇਸ਼ਾਂ ਤੋਂ ਸਮਾਨ ਦੀ ਤਸਕਰੀ ਵਿੱਚ ਮਦਦ ਕਰਦਾ ਹੈ। ਮੈਨਹੈਟਨ ਜ਼ਿਲ੍ਹਾ ਅਟਾਰਨੀ ਦਫ਼ਤਰ ਦੇ ਅਨੁਸਾਰ, ਨਿਊਯਾਰਕ ਵਿੱਚ ਭਾਰਤੀ ਵਣਜ ਸਫ਼ਾਰਤਖਾਨਾ ਵਿੱਚ ਇੱਕ ਸਮਾਰੋਹ ਦੌਰਾਨ ਪੁਰਾਤਨ ਵਸਤੂਆਂ ਭਾਰਤ ਨੂੰ ਸੌਂਪੀਆਂ ਗਈਆਂ। publive-image -PTC News
india us antiquities
Advertisment

Stay updated with the latest news headlines.

Follow us:
Advertisment