ਇਸ ਮਹਿਲਾ ਨੇ ਆਪਣੀ ਮ੍ਰਿਤਕ ਬੇਟੀ ਨੂੰ ਸਨਮਾਨ ਦੇਣ ਲਈ ਕੀਤਾ ਕੁਝ ਅਜਿਹਾ, ਪੜ੍ਹੋ ਪੂਰੀ ਖ਼ਬਰ

wasington

ਇਸ ਮਹਿਲਾ ਨੇ ਆਪਣੀ ਮ੍ਰਿਤਕ ਬੇਟੀ ਨੂੰ ਸਨਮਾਨ ਦੇਣ ਲਈ ਕੀਤਾ ਕੁਝ ਅਜਿਹਾ, ਪੜ੍ਹੋ ਪੂਰੀ ਖ਼ਬਰ,ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਵਾਸ਼ਿੰਗਟਨ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਮਿਲੀ ਜਾਣਕਾਰੀ ਅਨੁਸਾਰ ਇੱਕ ਮਾਂ ਨੇ ਆਪਣੀ ਮ੍ਰਿਤਕ ਬੇਟੀ ਨੂੰ ਸਨਮਾਨ ਦੇਣ ਲਈ 51 ਰਾਸ਼ਟਰੀ ਪਾਰਕਾਂ ‘ਚੋਂ ਹੁੰਦੇ ਹੋਏ 400 ਮੀਲ ਦੀ ਦੌੜ ਲਗਾਈ।

ਕੁਝ ਸਮਾਂ ਪਹਿਲਾਂ ਬੇਟੀ ਨੂੰ ਗੁਰਦੇ ਦੇ ਉੱਪਰੀ ਹਿੱਸੇ ਵਿਚ ਕੈਂਸਰ ਹੋ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।ਉਸ ਦੇ ਜ਼ਿਆਦਾ ਸਮੇਂ ਤੱਕ ਜਿਉਂਦੇ ਰਹਿਣ ਦੀ ਉਮੀਦ ਸੀ ਪਰ ਉਹ 9 ਮਹੀਨੇ ਦੇ ਅੰਦਰ ਹੀ ਜ਼ਿੰਦਗੀ ਦੀ ਜੰਗ ਹਾਰ ਗਈ। ਮ੍ਰਿਤਕ ਦਾ ਨਾਮ ਅੰਨਾਰੋਸ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਮ੍ਰਿਤਕ ਦੀ ਮਾਂ ਅਮਰੀਕਾ ਦੇ ਸਾਰੇ ਰਾਸ਼ਟਰੀ ਪਾਰਕਾਂ ‘ਚ ਦੋੜਨ ਦੀ ਚਾਹਵਾਨ ਸੀ।

ਹੋਰ ਪੜ੍ਹੋ: ਭਾਰਤੀ ਰੇਲਵੇ ਵੱਲੋਂ ਔਰਤਾਂ ਨੂੰ ਸੁਰੱਖਿਆ ਦੇਣ ਲਈ ਲਈ ਕੀਤਾ ਵੱਡਾ ਉਪਰਾਲਾ

ਜਿਸ ਦੌਰਾਨ ਅੰਨਾ ਵੀ ਇਸ ਦੌੜ ਵਿੱਚ ਸ਼ਾਮਿਲ ਹੋਣਾ ਚਾਹੁੰਦੀ ਸੀ, ਪਰ ਉਸ ਦਾ ਸਪਨਾ ਅਧੂਰਾ ਹੀ ਰਹਿ ਗਿਆ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਦੀ ਮਾਂ ਨੇ ਇਹ ਦੌੜ ਪੂਰੀ ਕੀਤੀ। ਇਸ ਮੌਕੇ ਅੰਨਾ ਦੀ ਮਾਂ ਨੇ ਦੱਸਿਆ ਕਿ ਮੈਂ ਆਪਣੀ ਬੇਟੀ ਨੂੰ ਸਨਮਾਨ ਦੇਣ ਲਈ ਹੀ ਇਹ ਦੌੜ ਵਿੱਚ ਹਿੱਸਾ ਲਿਆ।

—PTC News