adv-img
ਸਿਹਤ

ਅਮਰੀਕੀ ਵਿਗਿਆਨੀਆਂ ਨੇ ਈਜਾਦ ਕੀਤਾ ਕੋਰੋਨਾ ਨਾਲੋਂ ਵੱਧ ਘਾਤਕ ਵਾਇਰਸ

By Jasmeet Singh -- October 20th 2022 01:52 PM -- Updated: October 20th 2022 02:00 PM

ਵਾਸ਼ਿੰਗਟਨ, 20 ਅਕਤੂਬਰ: ਕੋਰੋਨਾ ਮਹਾਮਾਰੀ ਦੇ ਅੰਤ ਦੇ ਅਧਿਕਾਰਤ ਐਲਾਨ ਦੀ ਉਡੀਕ ਕਰ ਰਹੀ ਦੁਨੀਆ ਦੇ ਸਾਹਮਣੇ ਅਮਰੀਕਾ ਨੇ ਹੁਣ ਨਵਾਂ ਸੰਕਟ ਖੜ੍ਹਾ ਕਰ ਦਿੱਤਾ ਹੈ। ਇੱਥੇ ਖੋਜਕਰਤਾਵਾਂ ਨੇ ਕੋਵਿਡ ਵਾਇਰਸ ਦਾ ਇੱਕ ਰੂਪ (ਵੇਰੀਐਂਟ) ਤਿਆਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੇਰੀਐਂਟ ਇੰਨਾ ਘਾਤਕ ਹੈ ਕਿ ਬੋਸਟਨ ਯੂਨੀਵਰਸਿਟੀ 'ਚ ਪ੍ਰਯੋਗ ਦੌਰਾਨ ਇਸ ਨਾਲ ਸੰਕ੍ਰਮਿਤ 80 ਫੀਸਦ ਚੂਹਿਆਂ ਦੀ ਮੌਤ ਹੋ ਗਈ ਹੈ।

ਨਵਾਂ ਵਾਇਰਸ ਵੇਰੀਐਂਟ ਬਣਾਉਣ ਤੋਂ ਬਾਅਦ ਖੋਜਕਰਤਾਵਾਂ ਨੇ ਦੇਖਿਆ ਕਿ ਹਾਈਬ੍ਰਿਡ ਸਟ੍ਰੇਨ 'ਤੇ ਚੂਹਿਆਂ ਨੇ ਕਿਵੇਂ ਪ੍ਰਤੀਕਰਮ ਦਿੱਤਾ। ਇਸ ਖੋਜ ਬਾਰੇ ਖੋਜਕਰਤਾਵਾਂ ਨੇ ਲਿਖਿਆ ਕਿ ਜਿੱਥੇ ਓਮਿਕਰੋਨ ਚੂਹਿਆਂ ਵਿੱਚ ਹਲਕੇ ਅਤੇ ਗੈਰ-ਘਾਤਕ ਸੰਕ੍ਰਮਣ ਦਾ ਕਾਰਨ ਬਣਦਾ ਹੈ, ਉੱਥੇ ਹਾਈਬ੍ਰਿਡ ਵਾਇਰਸ 80 ਫ਼ੀਸਦ ਮੌਤ ਦਰ ਨਾਲ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਸਪਾਈਕ ਪ੍ਰੋਟੀਨ ਸੰਕ੍ਰਮਣ ਇਸ ਲਈ ਜ਼ਿੰਮੇਵਾਰ ਹੈ, ਜਦੋਂ ਕਿ ਇਸਦੇ ਢਾਂਚੇ ਦੇ ਹੋਰ ਹਿੱਸਿਆਂ ਵਿੱਚ ਬਦਲਾਅ ਇਸ ਨੂੰ ਘਾਤਕ ਬਣਾਉਂਦਾ ਹੈ। ਮਾਹਰਾਂ ਨੂੰ ਡਰ ਹੈ ਕਿ ਅਜਿਹਾ ਪ੍ਰਯੋਗ ਖਤਰਨਾਕ ਰੂਪ ਨਾਲ ਮਹਾਂਮਾਰੀ ਨੂੰ ਮੁੜ ਸ਼ੁਰੂ ਕਰ ਸਕਦਾ ਹੈ। ਇਹ ਪਰਿਵਰਤਨਸ਼ੀਲ ਰੂਪ ਓਮਿਕਰੋਨ ਅਤੇ ਅਸਲੀ ਕੋਵਿਡ-19 ਦਾ ਹਾਈਬ੍ਰਿਡ ਹੈ।

ਜਦੋਂ ਇਹਨਾਂ ਵਿੱਚੋਂ ਕੁਝ ਚੂਹਿਆਂ ਨੂੰ ਓਮਿਕਰੋਨ ਦੇ ਸੰਪਰਕ ਵਿੱਚ ਲਿਆਂਦਾ ਗਿਆ ਸੀ ਤਾਂ ਉਹ ਸਾਰੇ ਜ਼ਿੰਦਾ ਰਹੇ ਅਤੇ ਸਿਰਫ ਹਲਕੇ ਲੱਛਣਾਂ ਦਾ ਅਨੁਭਵ ਕੀਤਾ ਸੀ। ਵਿਗਿਆਨੀਆਂ ਨੇ ਹਾਈਬ੍ਰਿਡ ਵੇਰੀਐਂਟ ਨਾਲ ਚੂਹਿਆਂ ਨੂੰ ਸੰਕ੍ਰਮਿਤ ਕੀਤਾ ਤਾਂ ਪਾਇਆ ਕਿ ਇਸ ਵੇਰੀਐਂਟ ਨੇ ਪਿਛਲੇ ਨਾਲੋਂ ਪੰਜ ਗੁਣਾ ਜ਼ਿਆਦਾ ਸੰਕ੍ਰਮਿਤ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਹ ਮਨੁੱਖ ਦੁਆਰਾ ਬਣਾਇਆ ਗਿਆ ਵਾਇਰਸ ਹੁਣ ਤੱਕ ਦਾ ਸਭ ਤੋਂ ਖਤਰਨਾਕ ਵੇਰੀਐਂਟ ਹੋ ਸਕਦਾ ਹੈ। ਅਜਿਹੇ ਅਧਿਐਨ ਤੋਂ ਚਿੰਤਾ ਜਤਾਈ ਜਾ ਰਹੀ ਹੈ ਕਿ ਕੋਰੋਨਾ ਦੇ ਮਾਮਲੇ ਖਤਰਨਾਕ ਤਰੀਕੇ ਨਾਲ ਵਧ ਸਕਦੇ ਹਨ।

ਇਹ ਵੀ ਪੜ੍ਹੋ: ਆਈਜੀ ਵੱਲੋਂ ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਦੀ ਸੁਰੱਖਿਆ ਲਈ ਪੁਲਿਸ ਮੁਖੀਆਂ ਨੂੰ ਹਦਾਇਤਾਂ ਜਾਰੀ

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਸਭ ਤੋਂ ਪਹਿਲਾਂ ਚੀਨ ਦੇ ਵੁਹਾਨ ਸ਼ਹਿਰ ਦੇ ਇੱਕ ਮੀਟ ਬਾਜ਼ਾਰ ਤੋਂ ਫੈਲਿਆ ਸੀ। ਇਹ ਬਾਜ਼ਾਰ ਉੱਚ ਸੁਰੱਖਿਆ ਵਾਲੀ ਵਾਇਰਲੋਜੀ ਲੈਬ ਤੋਂ ਕਰੀਬ 12 ਕਿਲੋਮੀਟਰ ਦੂਰ ਸੀ। ਕਈ ਥਿਊਰੀਆਂ ਮੁਤਾਬਕ ਖਤਰਨਾਕ ਕੋਵਿਡ-19 ਵਾਇਰਸ ਇਸ ਲੈਬ ਤੋਂ ਲੀਕ ਹੋ ਕੇ ਬਾਜ਼ਾਰ 'ਚ ਪਹੁੰਚਿਆ ਸੀ। ਵਾਇਰਸ ਲੈਬ ਤੋਂ ਹੀ ਲੀਕ ਹੋਇਆ ਸੀ ਇਸਦੀ ਜਾਂਚ ਅਜੇ ਤੱਕ ਨਹੀਂ ਹੋ ਪਾਈ ਹੈ।

-PTC News

  • Share