Thu, Apr 25, 2024
Whatsapp

ਜੈੱਟ ਏਅਰਵੇਜ਼ ਦੇ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਵਿੱਤੀ ਅਧਿਕਾਰੀ ਅਮਿਤ ਅਗਰਵਾਲ ਨੇ ਦਿੱਤਾ ਅਸਤੀਫ਼ਾ

Written by  Shanker Badra -- May 14th 2019 02:03 PM
ਜੈੱਟ ਏਅਰਵੇਜ਼ ਦੇ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਵਿੱਤੀ ਅਧਿਕਾਰੀ ਅਮਿਤ ਅਗਰਵਾਲ ਨੇ ਦਿੱਤਾ ਅਸਤੀਫ਼ਾ

ਜੈੱਟ ਏਅਰਵੇਜ਼ ਦੇ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਵਿੱਤੀ ਅਧਿਕਾਰੀ ਅਮਿਤ ਅਗਰਵਾਲ ਨੇ ਦਿੱਤਾ ਅਸਤੀਫ਼ਾ

ਜੈੱਟ ਏਅਰਵੇਜ਼ ਦੇ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਵਿੱਤੀ ਅਧਿਕਾਰੀ ਅਮਿਤ ਅਗਰਵਾਲ ਨੇ ਦਿੱਤਾ ਅਸਤੀਫ਼ਾ:ਨਵੀਂ ਦਿੱਲੀ : ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਨਿਜੀ ਖੇਤਰ ਦੀ ਏਅਰਲਾਈਨ ਜੈੱਟ ਏਅਰਵੇਜ਼ ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ.) ਅਮਿਤ ਅਗਰਵਾਲ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।ਉਨ੍ਹਾਂ ਨੇ ਅਸਤੀਫ਼ੇ ਦੇ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। [caption id="attachment_295071" align="aligncenter" width="300"]Amit Agarwal Jet Airways deputy chief executive and CFO Resignation ਜੈੱਟ ਏਅਰਵੇਜ਼ ਦੇ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਵਿੱਤੀ ਅਧਿਕਾਰੀ ਅਮਿਤ ਅਗਰਵਾਲ ਨੇ ਦਿੱਤਾ ਅਸਤੀਫ਼ਾ[/caption] ਦੱਸਣਯੋਗ ਹੈ ਕਿ ਅਪ੍ਰੈਲ ਤੋਂ ਹੀ ਜੈੱਟ ਏਅਰਵੇਜ਼ ਦਾ ਸੰਚਾਲਨ ਬੰਦ ਹੋ ਗਿਆ ਹੈ।ਕਈ ਮਹੀਨਿਆਂ ਤੋਂ ਕਰਮਚਾਰੀਆਂ ਨੂੰ ਤਨਖ਼ਾਹ ਨਾ ਦਿੱਤੇ ਜਾਣ ਕਾਰਨ ਏਅਰਲਾਈਨਜ਼ ਸੰਕਟ 'ਚ ਘਿਰੀ ਸੀ।ਜੈੱਟ ਏਅਰਵੇਜ਼ ਦੇ ਬੰਦ ਹੋਣ ਕਾਰਨ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਗੁਆਉਣੀ ਪਈ ਹੈ।ਜੈੱਟ ਏਅਰਵੇਜ਼ ਦੀ ਹਿੱਸੇਦਾਰੀ ਖਰੀਦਣ ਤੋਂ ਵੀ ਕੰਪਨੀਆਂ ਪ੍ਰਹੇਜ਼ ਕਰ ਰਹੀਆਂ ਹਨ ਹਾਲਾਂਕਿ ਜੈੱਟ ਦੇ ਹੀ ਅੰਤਰਰਾਸਟਰੀ ਸਹਿਯੋਗੀ ਇਤਿਹਾਦ ਨੇ ਹਿੱਸੇਦਾਰੀ ਖਰੀਦਣ ਦੀ ਇੱਛਾ ਪ੍ਰਗਟ ਕੀਤੀ ਹੈ। [caption id="attachment_295072" align="aligncenter" width="259"]Amit Agarwal Jet Airways deputy chief executive and CFO Resignation ਜੈੱਟ ਏਅਰਵੇਜ਼ ਦੇ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਵਿੱਤੀ ਅਧਿਕਾਰੀ ਅਮਿਤ ਅਗਰਵਾਲ ਨੇ ਦਿੱਤਾ ਅਸਤੀਫ਼ਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਰਨਾਟਕ ‘ਚ ਮਕਾਨ ਡਿੱਗਣ ਨਾਲ 2 ਬੱਚਿਆ ਸਮੇਤ 3 ਲੋਕਾਂ ਦੀ ਹੋਈ ਮੌਤ , 2 ਜ਼ਖਮੀ ਦੱਸ ਦੇਈਏ ਕਿ ਜੈੱਟ ਏਅਰਵੇਜ਼ ਆਪਣੇ 25 ਸਾਲਾਂ ਦੇ ਇਤਿਹਾਸ ਵਿੱਚ ਇਸ ਵੇਲੇ ਸਭ ਤੋਂ ਖ਼ਰਾਬ ਦੌਰ ਦਾ ਸਾਹਮਣਾ ਕਰ ਰਹੀ ਹੈ। 25 ਸਾਲ ਪੁਰਾਣੀ ਏਅਰਲਾਈਨ ਕੰਪਨੀ ‘ਤੇ 8 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਹੈ ਅਤੇ ਬੈਂਕਾਂ ਨੇ ਜਹਾਜ਼ ਕੰਪਨੀ ਨੂੰ 400 ਕਰੋੜ ਰੁਪਏ ਦਾ ਐਮਰਜੇਂਸੀ ਫੰਡ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।ਜਿਸ ਕਾਰਨ ਕੰਪਨੀ ਦਾ ਅਪ੍ਰੈਲ ਤੋਂ ਹੀ ਸੰਚਾਲਨ ਬੰਦ ਹੋ ਗਿਆ ਹੈ। -PTCNews


Top News view more...

Latest News view more...